ਟਰੈਕਟਰ2ਟਵਿਟਰ ਨੇਂ ਇਤਿਹਾਸ ਚ ਪਹਿਲੀ ਵਾਰ ਗੁਰਮੁਖੀ ਹੈਸ਼ ਟੈਗ ਲਿਆਦਾਂ ਦੂਜੇ ਨੰਬਰ ‘ਤੇ

843

ਜਦੋਂ ਹੋਂਦ ਦੀ ਲੜਾਈ ਚੱਲ ਰਹੀ ਹੈ , ਅਸੀਂ ਹਰ ਪਲ ਆਪਣੇ ਵਿਰੋਧੀ ਤੋਂ ਨਿੱਤ ਸਿੱਖ ਰਹੇ ਹਾਂ। ਸਾਡੀ ਛੋਟੀ ਜਿਹੀ ਸੱਥ ਨੁੰ ਪੰਜਾਬ ਹੀ ਨਹੀਂ ਪੂਰੀ ਦੁਨੀਆ ਤੋਂ ਭਰਵਾਂ ਹੁੰਗਾਰਾ ਮੱਲ ਰਿਹਾ ਹੈ।

ਅਸੀਂ ਕਿਸਾਨ ਮੋਰਚੇ ਦੇ ਮੁੱਖ ਪੱਖ ਅਤੇ ਘਟਨਾਵਾਂ ਓੁਭਾਰਣ ਓੁੱਤੇ 29 ਨਵੰਬਰ ਤੋਂ ਕੰਮ ਕਰ ਰਹੇਂ ਹਾਂ। ਨਿੱਤ ਨਵਾਂ ਤਜੁਰਬਾ ਹੋ ਰਿਹਾ ਅਤੇ ਅਸੀਂ ਦਿਨ ਬ ਦਿਨ ਮਜ਼ਬੂਤ ਹੋ ਰਹੇਂ ਹਾਂ।

ਅੱਜ ਸਾਡੇ ਵੱਲੋਂ ਪੰਜਾਬੀ ਵਿੱਚ ਟਵਿਟਰ ਵਾਸਤੇ ਹੈਸ਼ਟੈਗ ਦਿੱਤਾ ਗਿਆ #ਜਾਂਮਰਾਂਗੇਜਾਂ_ਜਿੱਤਾਂਗੇ , ਇਹ ਕਿਸਾਨ ਯੂਨੀਅਨ ਦੇ ਲੀਡਰਾਂ ਦਾ ਭਾਰਤ ਸਰਕਾਰ ਨਾਲ ਹੋਈ ਮੀਟਿੰਗ ਵਿੱਚ ਸਾਂਝੀ ਭਾਵਨਾ ਵੀ ਸੀ।ਇਹ ਹੈਸ਼ਟੈਗ ਅੱਧੇ ਘੈਂਟੇ ਵਿੱਚ ਪੂਰੇ ਭਾਰਤ ਵਿੱਚ ਦੂਜੇ ਨੰਬਰ ਤੇ ਟਰੈਂਡ ਕਰਣ ਲ਼ੱਗਾ, ਜਿਸ ਦੀ ਹੈਰਾਨੀ ਸੀ।

ਸਾਨੂੰ ਮਾਣ ਹੈ ਕਿ ਟਵਿਟਰ ਦੇ ਭਾਰਤ ਦੇ ਇਤਿਹਾਸ ਵਿੱਚ ਇਹ ਪਹਿਲੀ ਵਾਰ ਹੋਇਆ ਕਿ ਪੰਜਾਬੀ ਭਾਸ਼ਾ ਵਿੱਚ ਹੈਸ਼ਟੈਗ ਇਸ ਦਰਜੇ ਤੇ ਚੜਾਈ ਕਰਦਾ ਨਜ਼ਰ ਆਇਆ। ਇਹ ਸਾਡੀ ਪੰਜਾਬੀਆਂ ਦੀ ਸਾਂਝੀ ਮਿਹਨਤ ਕਰਕੇ ਹੋਇਆ, ਇਹ ਪੰਜਾਬੀ ਸਾਡੀ ਓੁਹੀ ਪੰਜਾਬੀ ਹੈ, ਜਿਹੜੀ ਪੰਜਾਬ ਦੇ ਪ੍ਰਾਈਵੇਟ ਸਕੂਲਾਂ ਵਿੱਚ ਵਰਜੀ ਜਾਂਦੀ ਹੈ।

ਅਸੀਂ ਟਰੈਕਟਰ2ਟਵਿਟਰ ਪਰਿਵਾਰ ਇਸ ਪੰਜਾਬੀ ਭਾਸ਼ਾ ਦੇ ਟਵਿਟਰ ਤੇ ਮੀਲ-ਪੱਥਰ ਲਾਓੁਣ ਵਿੱਚ ਮਾਣ ਮਹਿਸੂਸ ਕਰਦੇ ਹਾਂ ਅਤੇ ਓੁਮੀਦ ਕਰਦੇ ਹਾਂ ਅੱਗੇ ਅਜਿਹਾ ਆਮ ਹੋ ਸਕੇ। ਇਹ ਯਕੀਨ ਹੈ ਕਿ ਅਸੀਂ ਪੰਜਾਬੀ ਸਾਂਝੇ ਤੌਰ ਤੇ ਇਸ ਟਵਿਟਰ ਵਰਗੇ ਮੰਚ ਤੇ ਇਕੱਠੇ ਹੋ ਪੰਜਾਬ ਦੀ , ਮੁੱਦਿਆਂ ਦੀ ਹੋਰ ਵੀ ਗੜਤਵੀਂ ਅਵਾਜ਼ ਚ ਗੱਲ ਕਰ ਸਕੀਏ ਅਤੇ ਭਾਰਤ ਅਤੇ ਦੁਨੀਆ ਲਈ ਰਾਹ ਦਸੇਰੇ ਬਣੀਏ। ਸਾਨੁੰ ਬਜ਼ੁਰਗਾਂ ਤੋਂ ਸੇਧ ਮਿਲਦੀ ਰਹੇ।

Twitter Handel : @tractor2twitter
Facebook page : @tractor2twitter
Facebook group : #tractor2twitter (official group)

ਮਾਨਿਕ ਗੋਇਲ
+918146000420
ਟਰੈਕਟਰ2ਟਵਿਟਰ

Real Estate