Water from Air: ਇਸ ਦੇਸ਼ ’ਚ ਹਵਾ ਨਾਲ ਬਣ ਰਿਹੈ ਪੀਣ ਦਾ ਪਾਣੀ, ਹਰ ਰੋਜ਼ 6 ਹਜ਼ਾਰ ਲੀਟਰ ਦਾ ਉਤਪਾਦਨ

673

ਗਾਜਾ: ਪੀਣ ਲਾਇਕ ਪਾਣੀ ਦੀ ਕਮੀ ਨਾਲ ਜੂਝ ਰਹੀ ਦੁਨੀਆ ਲਈ ਇਜ਼ਰਾਈਲ ਤੋਂ ਰਾਹਤ ਭਰੀ ਖਬਰ ਆਈ ਹੈ। ਇਜ਼ਰਾਈਲ ਦੀ ਇਕ ਕੰਪਨੀ ਨੇ ਹਵਾ ਤੋਂ ਪਾਣੀ ਬਣਾਉਣ ਦੀ ਤਕਨੀਕ ਨੂੰ ਵਿਕਸਿਤ ਕਰ ਲਿਆ ਹੈ। ਸੌਰ ਊਰਜਾ ਦਾ ਪ੍ਰਯੋਗ ਕਰ ਕੇ ਇੱਥੇ ਹਵਾ ਦੀ ਨਮੀਾਂ ਨਾਲ ਪੀਣ ਵਾਲਾ ਪਾਣੀ ਬਣਾਇਆ ਜਾ ਰਿਹਾ ਹੈ। ਜ਼ਿਆਦਾ ਆਬਾਦੀ ਵਾਲੇ ਗਾਜਾ ਪੱਟੀ ’ਚ ਲੰਬੇ ਸਮੇਂ ਤੋਂ ਲੋਕ ਜਲ ਸੰਕਟ ਨਾਲ ਜੂਝ ਰਹੇ ਸਨ, ਪਰ ਇਸ ਨਵੀਂ ਤਕਨੀਕ ਨਾਲ ਹਵਾ ਨਾਲ ਸਿੱਧਾ ਪੀਣ ਯੋਗ ਪਾਣੀ ਕੱਢਣ ਨਾਲ ਲੋਕ ਖੂਸ਼ ਹਨ।

ਹਵਾ ਨਾਲ ਪਾਣੀ ਬਣਾਉਣ ਦਾ ਇਹ ਵਿਚਾਰ ਰੂਸੀ-ਇਜ਼ਰਾਈਲੀ ਅਰਬਪਤੀ ਮਾਈਕਲ ਮਿਰਲਾਸ਼ਵਿਲੀ (Russian-Israeli billionaire Michael Mirilashvili) ਦੇ ਦਿਮਾਗ ਆਇਆ। ਮਿਰਲਾਸ਼ਵਿਲੀ ਦੀ ਵਾਟਰਜੇਨ ਨਾਂ ਦੀ ਕੰਪਨੀ ਨੇ Atmospheric Water Generator ਵਿਕਸਿਤ ਕੀਤੀ ਹੈ ਜੋ ਹਵਾ ਦੀ ਨਮੀ ਦੇ ਆਧਾਰ ’ਤੇ ਹਰ ਦਿਨ 5,000 ਤੋਂ 6,000 ਲੀਟਰ (1,300 ਤੋਂ 1,500 ਗੈਲਨ ਤੋਂ ਵਧ) ਉਤਪਾਦਨ ਕਰ ਸਕਦਾ ਹੈ।

Watergen ਦੀਆਂ ਫਿਲਹਾਲ ਕੁਝ ਹੀ ਮਸ਼ੀਨਾਂ ਗਾਜਾ ’ਚ ਹਵਾ ਨਾਲ ਪੀਣ ਲਾਇਕ ਪਾਣੀ ਬਣਾਉਣ ਦਾ ਕੰਮ ਕਰ ਰਹੀਆਂ ਹਨ। ਕੰਪਨੀ ਹੁਣ ਉਨ੍ਹਾਂ ਦੋ 20 ਲੱਖ ਲੋਕਾਂ ਦੀ ਮੰਗ ਨੂੰ ਪੂਰਾ ਕਰਨ ਤੋਂ ਬਹੁਤ ਦੂਰ ਹੈ ਜੋ ਇਜ਼ਰਾਈਲ, ਮਿਰਸ ਤੇ ਭੂਮੱਧ ਸਾਗਰ ’ਚ ਸਥਿਤ ਭੀੜ ਭਰੇ Coastal enclave ’ਚ ਰਹਿੰਦੇ ਹਨ।

ਸੰਯੁਕਤ ਰਾਸ਼ਟਰ ਅਨੁਸਾਰ ਗਾਜਾ ਦਾ ਸਿਰਫ਼ ਤਿੰਨ ਪ੍ਰਤੀਸ਼ਤ ਹੀ ਜਲ ਅੰਤਰਰਾਸ਼ਟਰੀ standards ’ਤੇ ਖ਼ਰਾ ਉਤਰਦਾ ਹੈ। 2012 ’ਚ ਕਿਹਾ ਗਿਆ ਸੀ ਕਿ ਵਾਤਾਵਰਨ ਦਬਾਅ ਕਾਰਨ ਗਾਜਾ ਰਹਿਣ ਲਾਇਕ ਨਹੀਂ ਰਹਿ ਜਾਵੇਗਾ। ਕਈ ਖੋਜਾਂ ’ਚ ਸਾਹਮਣੇ ਆਇਆ ਹੈ ਕਿ ਗਾਜਾ ’ਚ ਪਾਣੀ ਦੀ ਖਰਾਬ ਗੁਣਵਤਾ ਕਾਰਨ ਕਿਡਨੀ ’ਚ ਸਟੋਨ ਦੇ ਮਾਮਲਿਆਂ ’ਚ ਲਗਾਤਾਰ ਇਜ਼ਾਫਾ ਹੋ ਰਿਹਾ ਹੈ।

Real Estate