5 ਸਾਲ ਦੀ ਪੋਤੀ ਬੋਲੀ ਤੁਸੀਂ ਸਾਰੇ ਅਮਰੂਦ ਖਾ ਲਏ, ਦਾਦੀ ਨੇ ਕਰ ਲਈ ਖੁਦਕੁਸ਼ੀ

396

ਇੰਦੌਰ- ਮੱਧ ਪ੍ਰਦੇਸ਼ ਦੇ ਇੰਦੌਰ ’ਚ ਇਕ ਹੈਰਾਨ ਕਰਨ ਵਾਲਾ ਮਾਮਲਾ ਸਾਹਮਣੇ ਆਇਆ ਹੈ। ਦਰਅਸਲ ਇੱਥੇ 75 ਸਾਲਾ ਇਕ ਬਜੁਰਗ ਬੀਬੀ ਨੇ ਤੇਜਾਬ ਪੀ ਕੇ ਖੁਦਕੁਸ਼ੀ ਕਰ ਲਈ। ਦੱਸਿਆ ਜਾ ਰਿਹਾ ਹੈ ਕਿ ਬਜੁਰਗ ਬੀਬੀ ਆਪਣੀ 5 ਸਾਲ ਦੀ ਪੋਤੀ ਦੀ ਗੱਲ ਸੁਣ ਕੇ ਨਾਰਾਜ ਹੋ ਗਈ ਅਤੇ ਗੁੱਸੇ ’ਚ ਖੌਫਨਾਕ ਕਦਮ ਚੁੱਕ ਲਿਆ। ਜਾਣਕਾਰੀ ਅਨੁਸਾਰ 75 ਸਾਲਾ ਮੀਰਾ ਬਾਈ ਆਪਣੇ ਪੁੱਤ ਕੈਲਾਸ਼ ਕੁਸ਼ਵਾਹਾ, ਨੂੰਹ ਅਤੇ 5 ਸਾਲਾ ਪੋਤੀ ਨਾਲ ਰਹਿੰਦੀ ਸੀ। ਦੱਸਿਆ ਜਾ ਰਿਹਾ ਹੈ ਕਿ ਬਜੁਰਗ ਬੀਬੀ ਨੇ ਗੁੱਸੇ ’ਚ ਆ ਕੇ ਤੇਜਾਬ ਪੀ ਲਿਆ, ਜਿਸ ਨਾਲ ਉਸ ਦੀ ਹਾਲਤ ਵਿਗੜ ਗਈ। ਉਨ੍ਹਾਂ ਨੂੰ ਹਸਪਤਾਲ ’ਚ ਦਾਖਲ ਕਰਵਾਇਆ ਗਿਆ, ਜਿੱਥੇ ਉਨ੍ਹਾਂ ਦੀ ਮੌਤ ਹੋ ਗਈ।

ਪਰਿਵਾਰ ਵਾਲਿਆਂ ਦਾ ਕਹਿਣਾ ਹੈ ਕਿ ਬਜੁਰਗ ਆਪਣੀ 5 ਸਾਲ ਦੀ ਪੋਤੀ ਦੀ ਗੱਲ ਤੋਂ ਨਾਰਾਜ ਹੋ ਗਈ ਸੀ। ਦਰਅਸਲ ਬੱਚੀ ਨੇ ਆਪਣੀ ਦਾਦੀ ਨੂੰ ਕਹਿ ਦਿੱਤਾ ਸੀ ਕਿ ਤੁਸੀਂ ਤਾਂ ਦਰੱਖਤ ਨਾਲ ਲੱਗੇ ਸਾਰੇ ਅਮਰੂਦ ਖਾ ਗਏ ਹੋ। ਪੋਤੀ ਦੀ ਇਹ ਗੱਲ ਦਾਦੀ ਨੂੰ ਬਹੁਤ ਬੁਰੀ ਲੱਗੀ। ਉਹ ਬੋਲੀ ਕਿ ਸਾਰੇ ਅਮਰੂਦ ਮੈਂ ਇਕੱਲੀ ਨੇ ਨਹੀਂ ਖਾਧੇ ਹਨ। ਛੋਟੀ ਜਿਹੀ ਬੱਚੀ ਵੀ ਹੁਣ ਮੈਨੂੰ ਮੇਹਣੇ ਮਾਰ ਰਹੀ ਹੈ। ਇਸ ਤੋਂ ਬਾਅਦ ਉਨ੍ਹਾਂ ਨੇ ਖੌਫਨਾਕ ਕਦਮ ਚੁੱਕ ਲਿਆ। ਮਾਮਲੇ ਦੀ ਜਾਣਕਾਰੀ ਮਿਲਣ ਤੋਂ ਬਾਅਦ ਪੁਲਸ ਨੇ ਜਾਂਚ ਸ਼ੁਰੂ ਕਰ ਦਿੱਤੀ ਹੈ।

Real Estate