ਧੁੰਦ ਕਾਰਨ ਜਲੰਧਰ ਤੋਂ ਮੁੰਬਈ ਫਲਾਈਟ ਮੁੜ ਕੈਂਸਲ

617

ਜਲੰਧਰ : ਇਕ ਵਾਰ ਮੁੜ ਤੋਂ ਵੀਰਵਾਰ ਨੂੰ ਮੁੰਬਈ-ਆਦਮਪੁਰ-ਮੁੰਬਈ ਸੈਕਟਰ ਦੀ ਫਲਾਈਟ ਕੈਂਸਿਲ ਕਰ ਦੇਣੀ ਪਈ ਹੈ। ਵੀਰਵਾਰ ਸਵੇਰੇ ਮੁੰਬਈ ਤੋਂ ਫਲਾਈਟ ਦੀ ਰਵਾਨਗੀ 3 ਘੰਟੇ ਦੇਰੀ ਤੋਂ ਦੱਸੀ ਗਈ ਸੀ ਪਰ ਬਾਅਦ ਜਲੰਧਰ ਤੋਂ ਮੁੰਬਈ ਦੀ ਫਲਾਈਟ ਨੂੰ ਕੈਂਸਿੰਲ ਕਰ ਦੇਣੀ ਪਈ ਸੀ ਤੇ ਐਤਵਾਰ ਨੂੰ ਫਲਾਈਟ ਦਾ ਸੰਚਾਲਨ ਆਪਣੇ ਨਿਰਧਾਰਿਤ ਸਮੇਂ ਤੋਂ 3 ਘੰਟੇ ਦੀ ਦੇਰੀ ਨਾਲ ਸੰਭਵ ਹੋ ਪਾਇਆ ਸੀ।

ਸ਼ੈਡਿਊਲ ਮੁਤਾਬਿਕ ਮੁੰਬਈ ਆਦਮਪੁਰ ਮੁੰਬਈ ਸੈਕਟਰ ਦੀ ਫਲਾਈਟ ਹਫ਼ਤੇ ‘ਚ ਚਾਰ (ਮੰਗਲਵਾਰ, ਵੀਰਵਾਰ, ਸ਼ਨਿਚਰਵਾਰ ਤੇ ਐਤਵਾਰ) ਨੂੰ ਸੰਚਾਲਿਤ ਕੀਤੀ ਜਾਂਦੀ ਹੈ। ਮੌਜੂਦਾ ਸਮੇਂ ‘ਚ ਫਲਾਈਟ ਮੁੰਬਈ ਤੋਂ ਸਵੇਰੇ 06.40 ‘ਤੇ ਉਡਾਣ ਭਰਦੀ ਹੈ ਤੇ ਫਲਾਈਟ 10 ਵਜੇ ਆਦਮਪੁਰ ‘ਚ ਲੈਂਡ ਕਰਨ ਦਾ ਸਮਾਂ ਨਿਰਧਾਰਿਤ ਕਰਦੀ ਹੈ। ਆਦਮਪੁਰ ਤੋਂ ਮੁੰਬਈ ਲਈ ਫਲਾਈਟ ਦੇ ਉਡਾਣ ਭਰਨ ਦਾ ਸਮਾਂ 10.20 ਵਜੇ ਨਿਰਧਾਰਿਤ ਕੀਤਾ ਗਿਆ ਹੈ।
ਧੁੰਦ ਬਣੀ ਮੁਸੀਬਤ
ਸਵੇਰੇ 10 ਵਜੇ ਤਕ ਦਸੰਬਰ ਤੇ ਜਨਵਰੀ ਮਹੀਨੇ ‘ਚ ਭਾਰੀ ਧੁੰਦ ਰਹਿੰਦੀ ਹੈ। ਦੁਆਬਾ ਖੇਤਰ ‘ਚ ਮੌਸਮ ਦੀ ਮੌਜੂਦਾ ਹਾਲਾਤ ਦੇ ਮੱਦੇਨਜ਼ਰ ਹੁਣ ਇਹ ਲੱਗਣਾ ਸ਼ੁਰੂ ਹੋ ਗਿਆ ਹੈ ਕਿ ਜਦੋਂ ਤਕ ਧੁੰਦ ਆਪਣਾ ਪ੍ਰਕੋਪ ਦਿਖਾਉਂਦੀ ਰਹੇਗੀ, ਉਦੋਂ ਤਕ ਘੱਟ ਤੋਂ ਘੱਟ ਮੁੰਬਈ-ਆਦਮਪੁਰ- ਮੁੰਬਈ ਸੈਕਟਰ ਦੀ ਫਲਾਈਟ ਦਾ ਸੰਚਾਲਨ ਸਮੇਂ ‘ਤੇ ਸੰਭਵ ਨਹੀਂ ਹੋ ਪਾਵੇਗਾ।
Real Estate