ਅਮਰੀਕਾ ਵਿੱਚ ਪੰਜਾਬ: ਰਿਚਮੰਡ ਹਿਲ ਦੀਆਂ ਸੜਕਾਂ ’ਤੇ ਅੰਗਰੇਜ਼ੀ ਘਟ ਤੇ ਪੰਜਾਬੀ ਜ਼ਿਆਦਾ ਸੁਣਾਈ ਦਿੰਦੀ ਹੈ

657

ਨਿਊ ਯੌਰਕ: ਨਿਊ ਯੌਰਕ ਦਾ ਰਿਚਮੰਡ ਹਿੱਲ ਇਲਾਕਾ ਮੁਖ ਸ਼ਹਿਰ ਮੈਨਹਟਨ ਤੋਂ 15 ਮੀਲ ਦੂਰ ਹੈ। ਲੈਫਟਰਸ ਬੋਲੀਵਰਡ ਇਸ ਇਲਾਕੇ ਦਾ ਅੰਤਿਮ ਰੇਲਵੇ ਸਟੇਸ਼ਨ ਹੈ। ਇਥੋਂ ਦੀਆਂ ਸੜਕਾਂ ਉਤੇ ਚੱਲੋ ਤਾਂ ਅੰਗਰੇਜ਼ੀ ਘੱਟ ਅਤੇ ਪੰਜਾਬੀ ਜ਼ਿਆਦਾ ਸੁਣਾਈ ਦਿੰਦੀ ਹੈ। ਗੱਡੀਆਂ ਦੀ ਆਵਾਜ਼ ਤੋਂ ਤੇਜ਼ ਪੰਜਾਬੀ ਰੈਪ ਗੀਤ ਸੁਣਾਈ ਦਿੰਦੀ ਹੈ। ਅਜਿਹਾ ਮਹਿਸੂਸ ਹੁੰਦਾ ਹੈ ਕਿ ਤੁਸੀਂ ਲੁਧਿਆਣਾ ਦੀਆਂ ਸੜਕਾਂ ਉਤੇ ਘੁੰਮ ਰਹੇ ਹੋਵੋ। ਪਰ ਹਕੀਕਤ ਵਿੱਚ ਇਹ ਨਿਊ ਯੌਰਕ ਦੇ ਪੰਜ ਨਗਰਾਂ ਵਿਚੋਂ ਇਕ ਕਵੀਂਸ ਨਗਰ ਦਾ ਇਲਾਕਾ ਹੈ। ਇਸ ਨੂੰ ਛੋਟਾ ਪੰਜਾਬ ਦੇ ਨਾਮ ਨਾਲ ਜਾਣਿਆ ਜਾਂਦਾ ਹੈ। ਰਿਚਮੰਡ ਹਿੱਲ ਦੇ ਇਸ ਇਲਾਕੇ ਵਿੱਚ ਪੂਰੀ ਤਰ੍ਹਾਂ ਪੰਜਾਬ ਸਭਿਆਚਾਰ, ਬੋਲੀ ਅਤੇ ਰਹਿਣ ਸਹਿਣ ਹਾਵੀ ਹੈ। ਪੰਜਾਬੀ ਲੋਕਾਂ ਨਾਲ ਭਰੇ ਇਸ ਇਲਾਕੇ ਵਿੱਚ ਲੋਕ ਅਸਲੀ ਪੰਜਾਬੀ ਪਰਾਉਂਠਿਆਂ ਦਾ ਆਨੰਦ ਮਾਣਦੇ ਹਨ। ਸੜਕਾਂ ’ਤੇ ਅਜਿਹੇ ਲੋਕ ਮਿਲ ਜਾਣਗੇ, ਜਿਨ੍ਹਾਂ ਤੋਂ ਅੰਗਰੇਜ਼ੀ ਦੀ ਬਜਾਇਹ ਪੰਜਾਬੀ ਜਾਂ ਹਿੰਦੀ ਵਿੱਚ ਗੱਲ ਕਰਨਾ ਜ਼ਿਆਦਾ ਆਸਾਨ ਲੱਗਦਾ ਹੇ। ਹੇਅਰ ਸਲੂਨ ਵਿੱਚ ਸ਼ਾਹਰੁਖ ਅਤੇ ਸਲਮਾਨ ਖਾਨ ਸਟਾਈਲ ਵਿੱਚ ਵਾਲ ਕਰਵਾਉਣ ਦੇ ਲਈ 10 ਡਾਲਰ ਲੱਗਦੇ ਹਨ। ਇਹ ਇਲਾਕਾ ਪੂਰੇ ਨਿਊ ਯੌਰਕ ਵਿੱਚ ਇਸ ਲਈ ਪ੍ਰਸਿਧ ਹੋ ਗਿਆ ਹੈ, ਕਿਉਂਕਿ ਮੇਅਰ ਨੇ ਇਥੋਂ ਦੀਆਂ ਸੜਕਾਂ ਦਾ ਨਾਮ ਬਦਲ ਕੇ ਪੰਜਾਬੀ ਭਾਈਚਾਰੇ ਨੂੰ ਸਰਮਪਿਤ ਕਰ ਦਿੱਤਾ ਹੈ। ਨਿਊ ਯੌਰਕ ਕੌਂਸਲ ਨੇ 111 ਸਟਰੀਟ ਅਤੇ 123 ਸਟਰੀਟ ਵਿਚਾਲੇ ਸਥਿਤ 101 ਐਵਨਿਊ ਦਾ ਨਾਮ ਪੰਜਾਬੀ ਐਵਨਿਊ ਕਰ ਦਿੱਤਾ ਹੈ। ਨਾਲ ਹੀ 97 ਐਵਨਿਊ ਦਾ ਨਾਮ ਬਦਲ ਕੇ ਗੁਰਦੁਆਰਾ ਸਟਰੀਟ ਕਰ ਦਿੱਤਾ ਹੈ। ਇਹ ਓਹੀ ਇਲਾਕਾ ਹੈ ਜਿਥੇ ਇੱਕ ਵੱਡਾ ਗੁਰਦੁਆਰਾ ਹੈ।
ਨਾਮ ਬਣਲਣ ਦੇ ਲਈ ਮੁਹਿੰਮ ਚਲਾਉਣ ਵਾਲੀ ਸਥਾਨਕ ਕੌਂਸਲ ਵੂਮੈਂਨ ਐਂਡਿਰਅਨ ਐਡਮਸ ਕਹਿੰਦੀ ਹੈ ਕਿ ਇਹ ਫੈਸਲਾ ਪੰਜਾਬੀ ਭਾਈਚਾਰੇ ਦੁਆਰ ਸ਼ਹਿਰ ਦੇ ਵਿਕਾਸ ਵਿੱਚ ਉਨ੍ਹਾਂ ਦੇ ਯੋਗਦਾਨ ਨੂੰ ਦਰਸਾਉਂਦਾ ਹੈ। ਢਾਬਾ ਚਲਾਉਣ ਵਾਲੇ 28 ਸਾਲ ਦੇ ਤੇਜਿੰਦਰ ਸਿੰਘ ਦੱਸਦੇ ਹਨ ਕਿ ਉਹ 90 ਦੇ ਦਹਾਕੇ ਵਿੱਚ ਰਿਚਮੰਡ ਹਿੱਲਸ ਆਏ ਸਨ। ਇਥੇ 70 ਦੇ ਦਹਾਕੇ ਵਿੱਚ ਪੰਜਾਬ ਭਾਈਚਾਰੇ ਦਾ ਆਉਣਾ ਸ਼ੁਰੂ ਹੋ ਗਿਆ ਸੀ।
ਸਭ ਤੋਂ ਮਿਹਨਤੀ ਲੋਕਾਂ ਵਿਚੋਂ ਇੱਕ ਹਨ ਦੱਖਣ ਏਸ਼ੀਆਈ: ਐਡਮਸ
ਸਥਾਨਕ ਕੌਂਸਲ ਵੂਮੈਨ ਐਂਡਿਰਅਨ ਐਡਮਸ ਕਹਿੰਦੀ ਹੈ ਕਿ ਦੱਖਣੀ ਏਸ਼ੀਆਈ ਲੋਕ ਦੇਸ਼ ਵਿੱਚ ਸਭ ਤੋਂ ਮਿਹਨਤੀ ਲੋਕਾਂ ਵਿਚੋਂ ਇਕ ਹਨ। ਪਰ ਉਨ੍ਹਾਂ ਦੀ ਕਮਿਊਨਿਟੀ ਜ਼ਿਆਦਾਤਰ ਅਦਿ੍ਰਸ਼ ਜਿਹੀ ਰਹਿੰਦੀ ਹੈ। ਸੜਕਾਂ ਦਾ ਨਾਮ ਵੀ ਇਸ ਲਈ ਬਦਲਿਆ ਤਾਂ ਕਿ ਸ਼ਹਿਰ ਦੇ ਵਿਕਾਸ ਵਿੱਚ ਉਨ੍ਹਾਂ ਯੋਗਦਾਨ ਦਰਜ ਹੋਵੇ। ਕਵੀਂਸ ਓਹੀ ਇਲਾਕਾ ਹੈ ਜਿਥੇ ਡੋਨਾਲਡ ਟਰੰਪ ਪੈਦਾ ਹੋਏ ਅਤੇ ਵੱਡੇ ਹੋਏ।

Real Estate