ਨਵੀਂ ਦਿੱਲੀ, 30 ਦਸੰਬਰ
ਸ਼ਹਿਰੀ ਹਵਾਬਾਜ਼ੀ ਮੰਤਰੀ ਹਰਦੀਪ ਸਿੰਘ ਪੁਰੀ ਨੇ ਬੁੱਧਵਾਰ ਨੂੰ ਕਿਹਾ ਕਿ ਭਾਰਤ ਅਤੇ ਬਰਤਾਨੀਆਂ ਦਰਮਿਆਨ ਹਵਾਈ ਉਡਾਣਾਂ 7 ਜਨਵਰੀ ਤੱਕ ਲਈ ਮੁਲਤਵੀ ਕਰ ਦਿੱਤੀਆਂ ਗਈਆਂ ਹਨ ਅਤੇ ਉਸ ਤੋਂ ਬਾਅਦ ‘ਸਖਤ ਨਿਯਮ’ ਤਹਿਤ ਇਨ੍ਹਾਂ ਨੂੰ ਚਲਾਇਆ ਜਾਵੇਗਾ। ਸਿਵਲ ਹਵਾਬਾਜ਼ੀ ਮੰਤਰਾਲੇ ਨੇ ਪਿਛਲੇ ਹਫਤੇ ਐਲਾਨ ਕੀਤਾ ਸੀ ਕਿ ਯੂਰਪੀਅਨ ਦੇਸ਼ਾਂ ਅਤੇ ਭਾਰਤ ਦਰਮਿਆਨ ਜਹਾਜ਼ਾਂ ਦੀ ਆਵਾਜਾਈ 23 ਤੋਂ 31 ਦਸੰਬਰ ਤੱਕ ਮੁਲਤਵੀ ਕੀਤੀ ਜਾਏਗੀ, ਕਿਉਂਕਿ ਕਰੋਨਾ ਦਾ ਨਵਾਂ ਰੂਪ ਸਾਹਮਣੇ ਆਇਆ ਹੈ। ਸ੍ਰੀ ਪੁਰੀ ਨੇ ਟਵੀਟ ਕੀਤਾ ਕਿ ਬਰਤਾਨੀਆਂ ਤੋਂ ਜਹਾਜ਼ਾਂ ਤੋਂ ਉਡਾਣਾਂ ਦੀ ਆਵਾਜਾਈ ਨੂੰ ਸੱਤ ਜਨਵਰੀ ਤੱਕ ਮੁਲਤਵੀ ਕਰਨ ਦਾ ਫ਼ੈਸਲਾ ਕੀਤਾ ਸੀ।
Real Estate