ਇਹ ਗੱਭਰੂ ਜਿੱਤ ਰਿਹਾ ਦਿਲ

775
ਉਹਨੂੰ ਟੀਕਰੀ ਬਾਰਡਰ ‘ਤੇ ਮਿਲੇ ਸੀ, ਮੈਨੂੰ ਨਹੀਂ ਸੀ ਕਿੱਥੋ ਅਤੇ ਹੈ ਕੌਣ ? ਉਦੋਂ ਸੀ ਵੀ ਕਾਹਲੀ ਜਿ਼ਆਦਾ ਗੱਲ ਨਹੀਂ ਹੋਈ ਸੀ ਉਹ ਕੰਮ ਕਰ ਰਿਹਾ ਸੀ । ਕਿਸਾਨਾਂ ਲਈ ਬੂਟ ਵੰਡਣ ਦੀ ਸੇਵਾ ਇਸ ਗੱਭਰੂ ਨੇ ਸੰਭਾਲੀ ਸੀ । ਅਸੀਂ ਸਮਾਨ ਉਸਦੀ ਟੀਮ ਨੂੰ ਸੌਂਪ ਕੇ ਅੱਗੇ ਨੂੰ ਚਾਲੇ ਪਾ ਦਿੱਤੇ ਸੀ । ਸਵੇਰੇ ਵਟਸਅੱਪ ‘ਤੇ ਫੋਟੋ ਆਈਆਂ ‘ਤੇ ਇਹ ਗੱਭਰੂ ਬਾਬਿਆਂ ਅਤੇ ਮਾਈਆਂ ਨੂੰ ਬੂਟ ਪਵਾ ਰਿਹਾ। ਫੋਟੋ ਵਾਇਰਲ ਹੋਗੀ । ਮੈਂ ਸ਼ਾਮ ਨੂੰ ਟੀਕਰੀ ਮੋਰਚੇ ਦੀ ਅਪਡੇਟ ਲਈ ਚੰਨ ਪ੍ਰਦੇਸੀ ਰੇਡੀਓ ‘ਤੇ ਲਿਆ ਤੇ ਜਦੋਂ ਚੱਲਦੇ ਪ੍ਰੋਗਰਾਮ ‘ਚ ਪਿੰਡ ਪੁੱਛਿਆ ਤਾਂ ਰਮਜ਼ਾਨ ਅਲੀ ਕਹਿੰਦਾ , ‘ਭਦੌੜ’
ਮੈਂ ਕਿਹਾ ਫਿਰ ਤਾਂ ਸ਼ੇਰ ਅਲੀ -ਮੇਹਰ ਅਲੀ ਵੀ ਤੁਹਾਡੇ ਖਾਨਦਾਨ ‘ਚ ਹੋਣੇ ?
ਕਹਿੰਦਾ ,’ ਹਾਂਜੀ ਬਾਈ ਜੀ , ਮੇਰੇ ਦਾਦੇ ਲੱਗਦੇ ।’
ਸ਼ੇਰ ਅਲੀ -ਮੇਹਰ ਅਲੀ ਲਹਿੰਦੇ ਪੰਜਾਬ ਦੇ ਵੱਡੇ ਫਨਕਾਰ ਹਨ ਪਰ ਵੰਡ ਨੇ ਸਾਡੋ ਤੋਂ ਵਿਛੋੜ ਦਿੱਤੇ ।
ਮੇਰੇ ਅੱਜ ਵੀ ਯਾਦ ਜਦੋਂ ਬਠਿੰਡੇ ਵਿਰਾਸਤ ਮੇਲੇ ਵਿੱਚ ਇਹ ਦੋਵੇਂ ਫਨਕਾਰ ਗਾ ਰਹੇ ਸਨ ਤੇ ਕਿਵੇਂ ਭਦੌੜ ਨੂੰ ਯਾਦ ਕਰਕੇ ਉਹਨਾ ਦੀਆਂ ਅੱਖਾਂ ਭਰ ਆਈਆਂ ਸਨ। ਉਹਨਾ ਨੂੰ ਆਪਣੀ ਜੰਮਣ ਭੌਇ ਭਦੌੜ ਜਾਣ ਦਾ ਵੀਜ਼ਾ ਨਹੀਂ ਮਿਲਿਆ ਸੀ , ਪਰ ਉਹਨਾਂ ਦਾ ਕੋੜਮਾ ਪੱਬਾਂ ਭਾਰ ਹੋਇਆ ਸੁਣ ਰਿਹਾ ਸੀ ।
ਖੈਰ, ਰਮਜਾਨ ਨਾਲ ਹੋਰ ਅਪਣੱਤ ਜਿਹੀ ਹੋ ਗਈ ।
ਫਿਰ ਬਾਈ ਦੀ ਡਿਊਟੀ ਲਾਈ ਕਿ ਗਾਜ਼ੀਪੁਰ ਵਾਲੇ ਬਾਰਡਰ ‘ਤੇ ਕੋਈ ਸਹਿਯੋਗ ਕਰ ਸਕੀਏ ਤਾਂ ਪਤਾ ਕਰਿਓ , ਅਗਲੇ ਦਿਨ ਕੈਬ ਲੈ ਕੇ ਉੱਥੇ ਨੈਟਵਰਕ ਸਥਾਪਿਤ ਕਰ ਆਇਆ।
ਆਹ ਐਤਵਾਰ ਨੂੰ ਰਮਜ਼ਾਨ ਸਾਡੇ ਨਾਲ ਸੀ । ਉੱਥੇ ਧਰਨੇ ਵਿੱਚੋਂ ਵਾਲੰਟੀਅਰ ਭਾਲੇ । ਉਹਨਾਂ ਨੂੰ ਜਰੂਰਤ ਦਾ ਸਮਾਨ ਦਿਵਾਇਆ ਅਤੇ ਰਸਤੇ ‘ਚ ਰਮਜਾਨ ਦੇ ਸੁਰੀਲੇ ਗਲੇ ਦਾ ਆਨੰਦ ਮਾਣਿਆ ।
ਸੜਕ ਤੇ ਜਾਮ ਲੱਗਾ ਸੀ ਪਤਾ ਨਹੀਂ ਕਦੋਂ ਖੁੱਲ੍ਹਦਾ । ਸੂਰਜ ਛਿੱਪਣ ਨੂੰ ਕਾਹਲਾ ਸੀ । ਮੈਂ ਬਾਈ ਗੁਰਜੀਤ ਨੂੰ ਕਿਹਾ ਬਾਹਰ ਨਿਕਲ ਕੇ ਖੇਤ ਵਿੱਚ ਛੇਤੀ ਛੇਤੀ ਦਾ ਕੋਈ ਗੀਤ ਸੂਟ ਕਰ ਲਵੋ । ਗੋਭੀ ਵਾਲੇ ਗੀਤ ‘ਚ ਰਮਜਾਨ ਗਾ ਰਿਹਾ ” ਹਰ ਮੋੜ ‘ਤੇ ਸਲੀਬਾਂ ਹਰ ਪੈਰ ‘ਤੇ ਹਨੇਰਾ ‘
ਰਾਤ ਉਹਨੇ ਪੋਸਟ ਪਾਈ ਟੀਕਰੀ ਬਾਰਡਰ ਤੇ ਡਾਕਟਰੀ ਸਹਾਇਤਾ ਲਈ ਕੋਈ ਬੂਥ ਚਾਹੀਦਾ । ਅੱਜ ਮੈਂ ਕਿਹਾ ਸੀ ਕੁਝ ਟੁਆਲਿਟਸ ਇੱਥੇ ਭੇਜਵਾ ਦਿੰਦੇ ਆਪਣੇ ਸਪਾਸਰਾਂ ਤੋਂ , ਕਹਿੰਦਾ ਬਾਈ ਕੱਲ੍ਹ ਨੂੰ ਆ ਰਹੀਆਂ ਆਪਣੇ ਕੋਲ ,
ਬਾਬੇ ਨੇ ਬਰਕਤ ਬਖਸ਼ੀ ਇਸ ਗੱਭਰੂ ਨੂੰ
ਅੱਜ ਸ਼ਾਹਜਹਾਨ ਵਾਲੇ ਬਾਰਡਰ ਵੱਲ ਸੰਪਰਕ ਸਥਾਪਿਤ ਕਰਨ ਲੱਗਾ ਹੋਇਆ ਕਿ ਉੱਥੇ ਕੋਈ ਸਹਿਯੋਗ ਕਰ ਸਕੀਏ।
ਚੱਤੋ -ਪਹਿਰ ਸੇਵਾ ਕਰਨ ਲਈ ਤਤਪਰ ਹੈ , ਭਾਵੇਂ ਖੁਦ ਖੇਤੀ ਨਹੀਂ ਕਰਦਾ ਪਰ ਆਪਣਾ ਫਰਜ਼ ਪਛਾਣਦਾ ਖੇਤਾਂ ਦਾ ਪੁੱਤ ਡੱਟ ਖੜਾ ।
ਮੋਰਚੇ ਵਿੱਚ ਅਸੀਂ ਆਹ ਕਮਾਈ ਕਰ ਲਈ । ਨਾਲ ਆਹ ਵੀਡਿਓ ਦਾ ਲਿੰਕ ਹੈ ਜੇ ਵਧੀਆ ਲੱਗੇ ਤਾਂ ਜਰੂਰ ਅੱਗੇ ਭੇਜ ਦਿਓ । #ਸੁਖਨੈਬ_ਸਿੰਘ_ਸਿੱਧੂ
 
Real Estate