ਰਾਈਵਿੰਗ ਲਾਇਸੈਂਸ ਤੇ ਆਰਸੀ ਦੀ ਵੈਲਡਿਟੀ 31 ਮਾਰਚ 2021 ਤਕ ਵਧੀ

93

ਨਵੀਂ ਦਿੱਲੀ : ਕੋਰੋਨਾ ਮਹਾਮਾਰੀ ਕਾਰਨ ਕੇਂਦਰ ਸਰਕਾਰ ਨੇ ਵਾਹਨਾਂ ਨਾਲ ਜੁੜੇ ਨਿਯਮਾਂ ਵਿਚ ਲੋਕਾਂ ਨੂੰ ਰਾਹਤ ਦੇਣ ਦਾ ਫੈਸਲਾ ਕੀਤਾ ਹੈ। ਸੜਕੀ ਆਵਾਜਾਈ ਅਤੇ ਰਾਜਮਾਰਗ ਮੰਤਰਾਲਾ ਨੇ ਦੱਸਿਆ ਕਿ ਡਰਾਈਵਿੰਗ ਲਾਇਸੈਂਸ, ਆਰਸੀ ਅਤੇ ਪਰਮਿਟ ਵਰਗੇ ਅਹਿਮ ਦਸਤਾਵੇਜ਼ ਜਿਨ੍ਹਾਂ ਦੀ ਵੈਲਡਿਟੀ ਇਕ ਫਰਵਰੀ 2020 ਨੂੰ ਖਤਮ ਹੋ ਗਈ ਸੀ, ਉਸ ਨੂੰ ਹੁਣ 31 ਮਾਰਚ 2021 ਤਕ ਵੈਲਿਡ ਮੰਨਿਆ ਜਾਵੇਗਾ। ਸਰਕਾਰ ਨੇ ਕੋਰੋਨਾ ਮਹਾਮਾਰੀ ਕਾਰਨ ਸਰਕਾਰ ਨੇ ਇਸ ਦੀ ਵੈਲਡਿਟੀ ਨੂੰ ਵਧਾਉਣ ਦਾ ਫੈਸਲਾ ਕੀਤਾ ਹੈ। ਡਰਾਈਵਿੰਗ ਲਾਇਸੈਂਸ, ਆਰਸੀ ਅਤੇ ਪਰਮਿਟ ਵਰਗੇ ਡਾਕੂਮੈਂਟ ਦੀ ਵੈਲਡਿਟੀ 31 ਦਸੰਬਰ ਨੂੰ ਸਮਾਪਤ ਹੋ ਰਹੀ ਸੀ।
ਦੱਸ ਦੇਈਏ ਕਿ ਇਹ ਚੌਥਾ ਮੌਕਾ ਹੈ ਜਦੋਂ ਸਰਕਾਰ ਨੇ ਇਸ ਦੀ ਵੈਲਡਿਟੀ ਨੂੰ ਵਧਾਉਣ ਦਾ ਫੈਸਲਾ ਕੀਤਾ ਹੈ। ਕੋਰੋਨਾ ਕਾਰਨ ਦੇਸ਼ ਵਿਚ ਵਾਹਨ ਨਾਲ ਸਬੰਧਤ ਦਸਤਾਵੇਜ਼ਾਂ ਦੀ ਆਖਰੀ ਮਿਤੀ ਕਈ ਵਾਰ ਵਧਾਈ ਗਈ ਹੈ। ਇਸ ਤੋਂ ਪਹਿਲਾਂ ਸਰਕਾਰ ਨੇ ਅਗਸਤ ਮਹੀਨੇ ਵਿਚ ਕਿਹਾ ਸੀ ਕਿ ਇਸ ਤਰ੍ਹਾਂ ਦੇ ਸਾਰੇ ਡਾਕੂਮੈਂਟ 31 ਦਸੰਬਰ ਤਕ ਵੈਲਿਡ ਹੋੋਣਗੇ। ਕੁਝ ਮੀਡਆ ਰਿਪੋਰਟਾਂ ਮੁਤਾਬਕ ਕਮਰਸ਼ੀਅਲ ਵਾਹਨ ਮਾਲਕਾਂ ਨੇ ਸਰਕਾਰ ਤੋਂ ਕੁਝ ਹੋਰ ਰਾਹਤ ਦੇਣ ਦੀ ਅਪੀਲ ਕੀਤੀ ਸੀ। ਉਨ੍ਹਾਂ ਨੇ ਸਰਕਾਰ ਨੂੰ ਸੁਝਾਅ ਦਿੱਤਾ ਸੀ ਕਿ ਅਜਿਹੇ ਵਾਹਨਾਂ ਨੂੰ ਥੋਡ਼੍ਹੀ ਹੋਰ ਰਾਹਤ ਦਿੱਤੀ ਜਾਵੇ ਜੋ ਸਡ਼ਕਾਂ ’ਤੇ ਅਜੇ ਨਹੀਂ ਉਤਰ ਰਹੇ ਹਨ। ਇਨ੍ਹਾਂ ਵਿਚ ਸਕੂਲ ਬੱਸ ਚਲਾਉਣ ਵਾਲੇ ਵੀ ਸ਼ਾਮਲ ਹਨ।
Real Estate