ਬਜ਼ੁਰਗ ਕਿਸਾਨ ਦੀ ਦਿੱਲੀ ਧਰਨੇ ‘ਚ ਦਿਲ ਦਾ ਦੌਰਾ ਪੈਣ ਨਾਲ ਮੌਤ

226

ਅਰਲੀਭੰਨ : ਕੇਂਦਰ ਸਰਕਾਰ ਵੱਲੋਂ ਪਾਸ ਕੀਤੇ 3 ਖੇਤੀ ਕਾਨੂੰਨਾਂ ਦੇ ਵਿਰੋਧ ਵਿਚ ਜਿੱਥੇ ਕੜਾਕੇ ਦੀ ਠੰਢ ਦੌਰਾਨ ਪਿਛਲੇ ਸਮੇਂ ਤੋਂ ਅੰਦੋਲਨ ਕਰ ਰਹੇ 42 ਦੇ ਕਰੀਬ ਕਿਸਾਨ ਆਪਣੀ ਜਾਨ ਗੁਆ ਚੁੱਕੇ ਹਨ ਉਥੇ ਗੁਰਦਾਸਪੁਰ ਜ਼ਿਲ੍ਹੇ ਦੇ ਪਿੰਡ ਗਿੱਲਾਂ ਵਾਲੀ ਵਾਸੀ ਬਜ਼ੁਰਗ ਕਿਸਾਨ ਅਮਰੀਕ ਸਿੰਘ (75) ਦੀ ਅੱਜ ਟਿਕਰੀ-ਬਹਾਦੁਰਗੜ੍ਹ ਸਰਹੱਦ ‘ਤੇ ਦਿਲ ਦਾ ਦੌਰਾ ਪੈਣ ਨਾਲ ਮੌਤ ਹੋ ਗਈ। ਇਸ ਘਟਨਾ ਦੀ ਖ਼ਬਰ ਉਪਰੰਤ ਇਲਾਕੇ ਵਿਚ ਸੋਗ ਦੀ ਲਹਿਰ ਪਾਈ ਜਾ ਰਹੀ ਹੈ।

ਬੀਤੇ ਦਸ ਵਰ੍ਹਿਆਂ ਤੋਂ ਭਾਰਤੀ ਕਿਸਾਨ ਯੂਨੀਅਨ (ਉਗਰਾਹਾਂ) ਨਾਲ ਜੁੜੇ ਇਸ ਕਿਸਾਨ ਦਾ ਪੁੱਤਰ ਦਲਜੀਤ ਸਿੰਘ ਇਸ ਪਾਰਟੀ ਦਾ ਜ਼ਿਲ੍ਹਾ ਅਹੁਦੇਦਾਰ ਹਨ ਅਤੇ ਇਹ ਪਰਿਵਾਰ ਸੱਤ ਕਨਾਲਾਂ ਦਾ ਮਾਲਕ ਹੈ। ਦਲਜੀਤ ਸਿੰਘ ਨੇ ਦੱਸਿਆ ਕਿ ਬੀਤੀ 24 ਦਸੰਬਰ ਨੂੰ ਉਹ ਆਪਣੇ ਪਿਤਾ ਅਮਰੀਕ ਸਿੰਘ , ਮਾਤਾ ਮਨਜੀਤ ਕੌਰ, ਛੋਟੇ ਭਰਾ ਬਲਜੀਤ ਸਿੰਘ , ਪਤਨੀ ਇੰਦਰ ਜੀਤ ਕੌਰ ਅਤੇ ਸਾਢੇ ਤਿੰਨ ਸਾਲ ਦੀ ਬੇਟੀ ਦਿਲਸਾਂਝ ਕੌਰ ਨਾਲ ਦਿੱਲੀ ਪਹੁੰਚੇ ਸਨ । ਬੀਕੇਯੂ ( ਉਗਰਾਹਾਂ ) ਵੱਲੋਂ ਅਮਰੀਕ ਸਿੰਘ ਨੂੰ ਕਿਸਾਨ ਸੰਘਰਸ਼ ਦਾ ਸ਼ਹੀਦ ਦੱਸਦਿਆਂ ਉਸ ਦੀ ਮੌਤ ਲਈ ਸਰਕਾਰ ਤੋਂ ਆਰਥਿਕ ਮੁਆਵਜ਼ੇ ਦੀ ਮੰਗ ਕੀਤੀ ਗਈ ਹੈ ।
Real Estate