ਕਿਸਾਨਾਂ ਨੇ ਭਾਂਡੇ ਖੜਕਾ ਕੇ ਮੋਦੀ ਨੂੰ ਆਪਣੀ ਮਨ ਬਾਤ ਸੁਣਾਈ

165

ਚੰਡੀਗੜ੍ਹ, 27 ਦਸੰਬਰ-ਖੇਤੀ ਕਾਨੂੰਨਾਂ ਖ਼ਿਲਾਫ਼ ਸਰਕਾਰ ਵੱਲੋਂ ਸੰਘਰਸ਼ਸ਼ੀਲ ਕਿਸਾਨਾਂ ਦੀ ਆਵਾਜ਼ ਨਾ ਸੁਣ ਤੋਂ ਨਾਰਾਜ਼ ਕਿਸਾਨਾਂ ਨੇ ਅੱਜ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਮਾਸਿਕ ਪ੍ਰੋਗਰਾਮ ਮਨ ਕੀ ਬਾਤ ਵੇਲੇ ਭਾਂਡੇ ਖੜਕਾਏ। ਦਿੱਲੀ ਦੀਆਂ ਸਰਹੱਦਾਂ ’ਤੇ 32 ਦਿਨਾਂ ਤੋਂ ਡਟੇ ਕਿਸਾਨਾਂ ਨੇ ਪੂਰੇ ਜੋਸ਼ ਨਾਲ ਭਾਂਡੇ ਖੜਕਾ ਕੇ ਸਰਕਾਰ ਤੱਕ ਆਪਣੀ ਨਾਰਾਜ਼ੀ ਪਹੁੰਚਾਈ। ਦਿੱਲੀ ਦੇ ਗਾਜ਼ੀਪੁਰ, ਸਿੰਘੂ ਤੇ ਟੀਕਰੀ ਬਾਰਡਰਾਂ ’ਤੇ ਕਿਸਾਨਾਂ, ਔਰਤਾਂ, ਬੱਚਿਆਂ ਤੇ ਹੋਰ ਵੱਖ ਵੱਖ ਵਰਗਾਂ ਦੇ ਲੋਕਾਂ ਨੇ ਇਸ ਵਿੱਚ ਭਰਵੀ ਸ਼ਮੂਲੀਅਤ ਕੀਤੀ।

Real Estate