ਐਨ.ਆਰ.ਆਈ. ਚਲੋ ਦਿੱਲੀ

446

BREAKINGਐਨ.ਆਰ.ਆਈ. ਚਲੋ ਦਿੱਲੀ ਮੁਹਿੰਮ ਤਹਿਤ ਸੁਰਿੰਦਰ ਮਾਵੀ ਕੈਨੇਡਾ ਟਰਾਂਟੋ (ਪਟਿਆਲਾ) ਆਪਣੇ ਸਾਥੀਆਂ ਰਮਨ ਬਰਾੜ ਟਰਾਂਟੋ(ਫਰੀਦਕੋਟ), ਵਿਕਰਮਜੀਤ ਸਰਾਂ ਵੈਨਕੂਵਰ (ਮਾਨਸਾ), ਦਵਿੰਦਰ ਸਿੰਘ ਘਲੋਟੀ ਜਰਮਨੀ (ਲੁਧਿਆਣਾ), ਜਗਜੀਤ ਸਿੰਘ ਜਰਮਨੀ(ਕਪੂਰਥਲਾ), ਹਰਪ੍ਰੀਤ ਸਿੰਘ ਜਰਮਨੀ(ਜਲੰਧਰ) ,ਮੇਜਰ ਸਿੰਘ ਇੰਗਲੈਂਡ, ਭਵਜੀਤ ਸਿੰਘ ਆਸਟਰੇਲੀਆ( ਲੁਧਿਆਣਾ), ਅੰਮ੍ਰਿਤਪਾਲਢਿੱਲੋ ਕੈਲੇਫੋਰਨੀਆ(ਕਪੂਰਥਲਾ) ,ਦਲਵਿੰਦਰ ਸਿੰਘ ਨਿਊ ਯਾਰਕ (ਬਠਿੰਡਾ), ਬਲਜਿੰਦਰ ਸਿੰਘ ਨਿਊ ਜਰਸੀ(ਨਕੋਦਰ),ਅਵਤਾਰ ਸਿੱਧੂ ਅਲਬਰਟਾ (ਮੋਗਾ) ਅਤੇ ਹੋਰ ਅਨੇਕਾਂ NRI ਭਰਾਵਾ ਨਾਲ ਕਿਸਾਨ ਅੰਦੋਲਨ ਵਿੱਚ ਸਾਥ ਦੇਣ ਲਈ ਇੰਡੀਆ ਆ ਰਹੇ ਹਨ।

NRIs ਵੱਲੋ ਸੁਰਿੰਦਰ ਮਾਵੀ ਨੇ ਕਿਹਾ ਕਿ ਪੰਜਾਬ ਅਤੇ ਕਿਸਾਨਾਂ ਦੇ ਪੁੱਤ ਹੋਣ ਕਰਕੇ ਇਹ ਉਹਨਾਂ ਦੀ ਜਿੰਮੇਵਾਰੀ ਬਣਦੀ ਹੈ ਕਿ ਜਮੀਨ ਤੇ ਸੰਘਰਸ਼ ਕਰ ਰਹੇ ਕਿਸਾਨ ਧੀਆਂ ਪੁੱਤਰਾਂ ਦਾ ਸਾਥ ਦੇਣ ਅਤੇ ਮੋਢੇ ਨਾਲ ਮੋਢਾ ਲਾ ਕੇ ਖੜਣ। ਕਿਉਕਿਂ ਉਹ ਸਾਡੀਆਂ ਜਮੀਨਾਂ ਦੀ ਰਾਖੀਅਤੇ ਹੱਕਾਂ ਲਈ ਐਨੀ ਠੰਢ ਵਿੱਚ ਦਿੱਲੀ ਬੈਠੇ ਹਨ ।

ਉਹਨਾਂ ਕਿਹਾ ਕਿ ਇਸ ਮੁਹਿੰਮ ਦਾ ਮਕਸਦ ਕਿਸਾਨ ਭਰਾਵਾਂ ਦੀ ਮਦਦ ਤੇ ਐਨ. ਆਰ. ਆਈ ਸਪੋਰਟ ਨੂੰ ਸੰਗਠਿਤ ਕਰਨਾ ਹੈ। ਜਿਹੜੇਐਨ. ਆਰ. ਆਈ ਪੁਹੰਚ ਚੁੱਕੇ ਨੇ , ਉਹਨਾ ਸਭ ਨੂੰ ਅਪੀਲ ਹੈ ਕਿ ਦਿੱਲੀ ਦੇ ਸਿੰਘੂ ਬਾਰਡਰ ਤੇ ਦਸੰਬਰ 30 ਦਿਨ ਬੁਧਵਾਰ ਨੂੰ ਦੁਪਹਿਰੇ12:30 ਵਜੇ ਮੁੱਖ ਸਟੇਜ ਦੇ ਮੁਹਰੇ ਪਹੁੰਚੋ।

ਸਾਥੀ ਰਮਨ ਬਰਾੜ ਨੇ ਕਿਹਾ ਕਿ ਆਉ ਸਾਰੇ ਐਨ ਆਰ ਈ ਮਿੱਟੀ ਦੇ ਜਾਇਆ ਹੋਣ ਤੇ ਨਾਤੇ ਇੱਕਜੁਟਤਾ ਦਿਖਾਈਏ ਅਤੇ ਵਹੀਰਾਂ ਘੱਤਕੇ ਦਿੱਲੀ ਪੁੱਜ ਕੇ ਕਿਸਾਨੀ ਸੰਘਰਸ਼ ਵਿਚ ਆਪਣਾ ਯੋਗਦਾਨ ਪਾਈਏ।

ਮਾਨਿਕ ਗੋਇਲ ਅਤੇ ਜੋਬਨ ਰੰਧਾਵਾ ਨੇ ਕਿਹਾ ਕਿ ਸਾਨੂੰ ਬੇਹੱਦ ਖੁਸ਼ੀ ਹੈ ਕਿ ਸਾਡੇ ਭਰਾ ਸਾਡਾ ਸਾਥ ਦੇਣ ਲਈ ਬਾਹਰਲੇ ਮੁਲਕਾਂ ਤੋਂ ਆ ਰਹੇਹਨ। ਅਸੀ ਤਹਿ ਦਿਲੋਂ ਉਹਨਾਂ ਦਾ ਸਵਾਗਤ ਕਰਦੇ ਹਾਂ।
ਜੋ ਵੀ NRI ਇਸ ਮੁਹਿੰਮ ਨਾਲ ਜੁੜਣਾ ਚਾਹੁੰਦੇ ਹਨ ਉਹ ਮਾਨਿਕ ਗੋਇਲ (+918146000420) ਜਾਂ ਜੋਬਨ ਰੰਧਾਵਾ(+917982966137)ਨੂੰ ਸੰਪਰਕ ਕਰਨ।

Real Estate