ਮੁਸਲਿਮ ਭਾਈਚਾਰੇ ਵੱਲੋਂ ਸੰਘਰਸ਼ੀ ਬਜੁਰਗ ਕਿਸਾਨਾਂ ਦੀ ਹੱਥੀਂ ਮੱਦਦ ਕਰਕੇ ਭਾਈਚਾਰਕ ਸਾਂਝ ਦਾ ਦਿੱਤਾ ਸਬੂਤ

265

ਨਵੀਂ ਦਿੱਲੀ-ਰੇਡੀਓ ਚੰਨ ਪ੍ਰਦੇਸੀ ’ਤੇ ਐਡਵੋਕੇਟ ਹਰਮੀਤ ਕੌਰ ਬਰਾੜ ਵਲੋਂ ਕੀਤੀ ਗਈ ਅਪੀਲ ਕਿ ਟੀਕਰੀ ਬਾਰਡਰ ਉਤੇ ਗਰਮ ਜੁੱਤੀਆਂ, ਨੀ-ਪੈਡ ਤੇ ਕੂੜੇਦਾਨਾਂ ਦੀ ਲੋੜ ਹੈ, ’ਤੇ ਤੁਰੰਤ ਅਮਲ ਕਰਦਿਆਂ ਦੇਸ਼ ਵਿਦੇਸ਼ਾਂ ਵਿੱਚ ਵੱਸਦੇ ਪੰਜਾਬੀਆਂ ਨੇ ਮਦਦ ਭੇਜੀ, ਜਿਸ ਨੂੰ ਉਥੇ ਬੈਠੇ ਸੰਘਰਸ਼ੀ ਯੋਧੇ ਕਿਸਾਨਾਂ ਤੱਕ ਤਕਸੀਮ ਕੀਤਾ ਗਿਆ। ਤਸਵੀਰਾਂ ਵਿੱਚ ਬਜੁਗਰਾਂ ਨੰੂ ਨੀ-ਪੈਡ ਦਿੱਤੇ ਗਏ ਅਤੇ ਨਾਲ ਮੁਸਲਿਮ ਭਾਈਚਾਰੇ ਦੇ ਭਰਾਵਾਂ ਨੇ ਮੇਚ ਅਨੁਸਾਰ ਬਜੁਰਗਾਂ ਨੂੰ ਗਰਮ ਬੂਟ ਪਹਿਨਾਏ । ਰੇਡੀਓ ਚੰਨ ਪ੍ਰਦੇਸੀ ਉਨ੍ਹਾਂ ਭਰਾਵਾਂ ਦਾ ਮਸ਼ਕੂਰ ਹੈ ਜਿਨ੍ਹਾਂ ਨੇ ਇੱਕ ਸੱਦੇ ਉਤੇ ਫੌਰੀ ਤੌਰ ’ਤੇ ਇਹ ਮਦਦ ਭੇਜੀ।

Real Estate