ਬਾਂਦਰ ਨੇ ਚੋਰੀ ਕੀਤੇ 4 ਲੱਖ ਰੁਪਏ, ਦਰਖਤ ’ਤੇ ਚੜ੍ਹ ਕੇ ਕੀਤੀ ਨੋਟਾਂ ਦੀ ਬਾਰਿਸ਼

840

ਲਖਨਊ-ਬਾਂਦਰ ਦੀਆਂ ਸ਼ਰਾਰਤਾਂ ਹੁੰਦੀਆਂ ਹੀ ਅਜਿਹੀਆਂ ਹਨ ਕਿ ਇਨਸਾਨ ਨੂੰ ਗੁੱਸਾ ਆ ਜਾਂਦਾ ਹੈ। ਕਈ ਵਾਰ ਤਾਂ ਛੱਤ ਉਤੇ ਕਪੜੇ ਚੁੱਕ ਕੇ ਲੈ ਜਾਂਦਾ ਹੈ, ਪਰ ਅੱਜ ਕਲ੍ਹ ਕਪੜੇ ਸਸਤੇ ਥੋੜ੍ਹਾ ਆਉਂਦੇ ਹਨ। ਇਕ ਬਾਂਦਰ ਨੇ ਹਾਲ ਹੀ ਵਿੱਚ ਅਜਿਹੀ ਹਰਕਤ ਕੀਤੀ ਕਿ ਸਭ ਹੈਰਾਨ ਰਹਿ ਗਏ। ਬਾਂਦਰ ਨੇ ਲੱਖਾਂ ਰੁਪਏ ਪਹਿਲਾਂ ਚੋਰੀ ਕੀਤੇ ਅਤੇ ਫਿਰ ਦਰਖਤ ’ਤੇ ਚੜ੍ਹ ਗਿਆ ਅਤੇ ਫਿਰ ਨੋਟ ਹੇਠਾਂ ਸੁੱਟਣ ਲੱਗਾ।
ਇਹ ਘਟਨਾ ਯੂ ਪੀ ਦੇ ਸੀਤਾਪੁਰ ਦੀ ਹੈ। ਜਿਥੇ ਇਕ ਬਜੁਰਗ ਰਜਿਸਟਰੀ ਕਰਵਾਉਣ ਆਏ ਸਨ ਤਾਂ ਨੋਟਾਂ ਨਾਲ ਭਰਿਆ ਬੈਗ ਬਾਂਦਰ ਲੈ ਕੇ ਨੱਸ ਗਿਆ। ਉਹ ਦਰਖਤ ’ਤੇ ਚੜ੍ਹ ਗਿਆ। ਉਸ ਦੇ ਬਾਅਦ ਬੈਗ ਤੋਂ ਨੋਟ ਕੱਢ ਕੇ ਹੇਠਾਂ ਸੁੱਟਣ ਲੱਗਾ। 500-500 ਦੇ ਨੋਟਾਂ ਦੀ ਬਾਰਿਸ਼ ਦੇਖ ਕੇ ਉਥੇ ਆਸ ਪਾਸ ਹਫੜਾ-ਦਫੜੀ ਮਚ ਗਈ, ਉਥੇ ਖੜ੍ਹੇ ਲੋਕ ਬਾਂਦਰ ਤੋਂ ਰੁਪਿਆਂ ਭਰਿਆ ਬੈਗ ਲੈਣ ਦਾ ਯਤਨ ਕਰਨ ਲੱਗੇ। ਨਿਆਮਤ ਇਹ ਗੱਲ ਰਹੀ ਕਿ ਉਸ ਨੇ ਸਾਰੀ ਰਕਮ ਲੁਟਾਈ ਨਹੀਂ। 12 ਹਜ਼ਾਰ ਦੇ ਨੋਟ ਫਾੜ ਦਿੱਤੇ। ਬਾਕੀ ਬਚਾ ਲਏ ਗਏ।

Real Estate