ਦੁਸ਼ਿਅੰਤ ਚੌਟਾਲਾ ਨੇ ਕਿਸਾਨਾਂ ਤੋਂ ਡਰਦਿਆਂ ਦੌਰਾ ਕੀਤਾ ਰੱਦ

420

ਜੀਂਦ, 24 ਦਸੰਬਰ-ਹਰਿਆਣਾ ਦੇ ਉਪ ਮੁੱਖ ਮੰਤਰੀ ਦੁਸ਼ਿਅੰਤ ਚੌਟਾਲਾ ਵੀਰਵਾਰ ਨੂੰ ਆਪਣੇ ਹਲਕੇ ਉਚਾਨਾ ਵਿੱਚ ਨਹੀਂ ਆ ਸਕੇ, ਕਿਉਂਕਿ ਵੀਰਵਾਰ ਨੂੰ ਉਨ੍ਹਾਂ ਦੇ ਆਉਣ ਦੀ ਸੂਚਨਾ ਮਿਲਣ ਤੋਂ ਬਾਅਦ ਕਿਸਾਨ ਅਤੇ ਪਿੰਡ ਵਾਸੀ ਉਸ ਥਾਂ ਇੱਕਜੁਟ ਹੋ ਗਏ ਜਿੱਥੇ ਚੌਟਾਲਾ ਦੇ ਹੈਲੀਕਾਪਟਰ ਲਈ ਹੈਲੀਪੈਡ ਬਣਾਇਆ ਗਿਆ ਸੀ। ਕਿਸਾਨਾਂ ਨੇ ਸਵੇਰੇ ਟੋਏ ਪੁੱਟੇ ਗਏ ਅਤੇ ਕਾਲੇ ਝੰਡੇ ਗੱਡ ਦਿੱਤੇ। ਉਧਰ ਕਾਰਸਿੰਧੂ ਪਿੰਡ ਵਿੱਚ ਵੱਡੀ ਗਿਣਤੀ ਵਿੱਚ ਨੌਜਵਾਨ ਇਕੱਠੇ ਹੋਏ ਅਤੇ ਉਨ੍ਹਾਂ ਨੇ ਆਪਣੇ ਹੱਥਾਂ ਵਿੱਚ ਕਾਲੇ ਝੰਡੇ ਲੈ ਲਏ ਅਤੇ ਬੱਸ ਅੱਡੇ ਦੀ ਮੁੱਖ ਸੜਕ ’ਤੇ ਨਾਅਰੇਬਾਜ਼ੀ ਕਰਨੀ ਸ਼ੁਰੂ ਕਰ ਦਿੱਤੀ। ਵਿਰੋਧ ਦੀ ਸੂਚਨਾ ਮਿਲਣ ਬਾਅਦ ਡਿਪਟੀ ਸੀਐੱਮ ਨੇ ਆਪਣੇ ਹਲਕੇ ਦਾ ਦੌਰਾ ਰੱਦ ਕਰ ਦਿੱਤਾ।

Real Estate