ਜਲੰਧਰ : ਦਿੱਲੀ ਦੇ ਜੰਤਰ-ਮੰਤਰ ‘ਤੇ ਕਾਂਗਰਸ ਵੱਲੋਂ ਕਿਸਾਨਾਂ ਦੇ ਹੱਕ ‘ਚ ਦਿੱਤੇ ਜਾ ਰਹੇ ਧਰਨੇ ਦੌਰਾਨ ਪੰਜਾਬ ਦੇ ਲੋਕਸਭਾ ਖੇਤਰ ਖਡੂਰ ਸਾਹਿਬ ਦੇ ਸੰਸਦ ਮੈਂਬਰ ਜਸਬੀਰ ਸਿੰਘ ਡਿੰਪਾ ਦੇ ਪੱਤਰਕਾਰ ਚੰਦਨ ਨਾਲ ਕੀਤੀ ਗਈ ਬਦਸਲੂਕੀ ਦਾ ਇਲੈਕਟ੍ਰਾਨਿਕ ਮੀਡੀਆ ਐਸੋਸੀਏਸ਼ਨ (EMA) ਨੇ ਸਖ਼ਤ ਨੋਟਿਸ ਲਿਆ ਹੈ। ਇਲੈਕਟ੍ਰਾਨਿਕ ਮੀਡੀਆ ਐਸੋਸੀਏਸ਼ਨ ਦੇ ਪ੍ਰਧਾਨ ਨਰਿੰਦਰ ਨੰਦਨ ਨੇ ਸੰਸਦ ਮੈਂਬਰ ਦੇ ਵਿਵਹਾਰ ਦੀ ਸਖ਼ਤ ਨਿੰਦਾ ਕਰਦਿਆਂ ਕਿਹਾ ਕਿ ਡਿੰਪਾ ਦੀ ਮੀਡੀਆ ਨਾਲ ਅਜਿਹੀ ਬਦਸਲੂਕੀ ਬਰਦਾਸ਼ਤ ਨਹੀਂ ਕੀਤੀ ਜਾਵੇਗੀ।
ਈਐੱਮਏ ਪ੍ਰਧਾਨ ਨੇ ਕਿਹਾ ਕਿ ਸੰਸਦ ਮੈਂਬਰ ਡਿੰਪਾ ਨੂੰ ਇਸ ਮਾਮਲੇ ‘ਚ ਬਿਨਾਂ ਸ਼ਰਤ ਮਾਫ਼ੀ ਮੰਗਣੀ ਚਾਹੀਦੀ। ਨੰਦਨ ਨੇ ਕਿਹਾ ਕਿ ਪੱਤਰਕਾਰ ਦਾ ਕੰਮ ਸਵਾਲ ਕਰਨਾ ਹੁੰਦਾ ਹੈ ਤੇ ਡਿੰਪਾ ਨਾਲ ਵੀ ਪੱਤਰਕਾਰ ਚੰਦਨ ਨੇ ਸਵਾਲ ਕੀਤੇ ਸਨ। ਜੇ ਡਿੰਪਾ ਸਵਾਲਾਂ ਦਾ ਜਵਾਬ ਨਹੀਂ ਦੇਣਾ ਚਾਹੁੰਦੇ ਸਨ ਤਾਂ ਉਨ੍ਹਾਂ ਨੂੰ ਟਾਲ ਸਕਦੇ ਸਨ। ਨੰਦਨ ਨੇ ਕਿਹਾ ਕਿ ਮੀਡੀਆ ‘ਤੇ ਹਮਲਾ ਕਿਸੇ ਕੀਮਤ ‘ਤੇ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਡਿੰਪਾ ਨੇ ਜਲਦ ਇਸ ਮਾਮਲੇ ‘ਚ ਮਾਫ਼ੀ ਨਹੀਂ ਮੰਗੀ ਤਾਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਸਮੇਤ ਦਿੱਲੀ ‘ਚ ਕਾਂਗਰਸ ਹਾਈ ਕਮਾਂਡ ਤਕ ਉਨ੍ਹਾਂ ਦੀ ਸ਼ਿਕਾਇਤ ਕਰ ਕਾਰਵਾਈ ਦੀ ਮੰਗ ਕੀਤੀ ਜਾਵੇਗੀ।
Real Estate