ਕੋਰੋਨਾ ਦਾ ਬੁਰਾ ਦੌਰ ਭਾਰਤ ਵਿੱਚੋਂ ਖਤਮ

488

ਕੇਂਦਰੀ ਸਿਹਤ ਮੰਤਰੀ ਡਾ.ਹਰਸ਼ਵਰਧਨ ਨੇ ਕਿਹਾ ਕਿ ਭਾਰਤ ਕੋਵਿਡ-19 ਦਾ ਸਭ ਤੋਂ ਬੁਰਾ ਦੌਰ ਖ਼ਤਮ ਹੋ ਗਿਆ ਹੈ, ਚਿੰਤਾ ਕਰਨ ਦੀ ਲੋੜ ਨਹੀਂ ਪਰ ਲੋਕਾਂ ਨੂੰ ਸੁਰੱਖਿਅਤ ਰੱਖਣ ਲਈ ਅਜੇ ਵੀ ਕੋਰੋਨਾ ਵਾਇਰਸ ਨਾਲ ਜੁੜੀ ਸਾਵਧਾਨੀਆਂ ਦਾ ਪਾਲਨ ਕਰਨ ਦੀ ਲੋੜ ਹੈ। ਉਨ੍ਹਾਂ ਦੱਸਿਆ ਕਿ ਭਾਰਤ ਜਨਵਰੀ ‘ਚ ਕੋਰੋਨਾ ਵਾਇਰਸ ਖ਼ਿਲਾਫ਼ ਲੋਕਾਂ ਦਾ ਟੀਕਾਕਰਨ ਸ਼ੁਰੂ ਕਰ ਸਕਦਾ ਹੈ।

ਡਾ.ਹਰਸ਼ਵਰਧਨ ਨੇ ਏਐੱਨਆਈ ਨੂੰ ਦਿੱਤੇ ਇਕ ਵਿਸ਼ੇਸ਼ ਇੰਟਰਵਿਊ ‘ਚ ਕਿਹਾ, ‘ਵਿਅਕਤੀਗਤ ਪੱਧਰ ‘ਤੇ ਮੈਨੂੰ ਲੱਗਦਾ ਹੈ ਕਿ ਭਾਰਤ ‘ਚ ਕੋਵਿਡ-19 ਨੂੰ ਲੈ ਕੇ ਚਿੰਤਾਵਾਂ ਖ਼ਤਮ ਹੋ ਚੁੱਕੀਆਂ ਹਨ। ਇਸ ਸਥਿਤੀ ਦਾ ਠੀਕ ਉਸ ਸਮੇਂ ਤੋਂ ਅਨੁਸਰਨ ਕਰ ਰਿਹਾ ਹਾਂ ਜਦੋਂ 30 ਜਨਵਰੀ, 2020 ਨੂੰ ਸਾਡਾ ਪਹਿਲਾ ਮਾਮਲਾ ਸਾਹਮਣੇ ਆਇਆ ਸੀ। ਪਿਛਲੇ ਤਿੰਨ-ਚਾਰ ਮਹੀਨਿਆਂ ‘ਚ ਕੋਰੋਨਾ ਦੇ ਮਾਮਲਿਆਂ ‘ਚ ਗਿਰਾਵਟ ਦੇਖਣ ਨੂੰ ਮਿਲ ਰਹੀ ਹੈ। ਉਨ੍ਹਾਂ ਕਿਹਾ ਕਿ ਸਾਨੂੰ ਕੋਰੋਨਾ ਵਾਇਰਸ ਨਾਲ ਜੁੜੀ ਸਾਵਧਾਨੀਆਂ ਦਾ ਸਖ਼ਤੀ ਨਾਲ ਪਾਲਨ ਕਰਨਾ ਹੋਵੇਗਾ। ਇਸ ਨੂੰ ਲੈ ਕੇ ਅਜੇ ਅਸੀਂ ਆਰਾਮ ਨਹੀਂ ਕਰ ਸਕਦੇ ਹਾਂ।’

ਸਿਹਤ ਮੰਤਰੀ ਨੇ ਕਿਹਾ ਕਿ ਦੇਸ਼ ‘ਚ ਕੋਰੋਨਾ ਵਾਇਰਸ ਦੇ ਟੀਕਾਕਰਨ ਨੂੰ ਲੈ ਕੇ ਤਿਆਰੀਆਂ ਲਈ ਸਰਕਾਰ ਪਿਛਲੇ ਚਾਰ ਮਹੀਨਿਆਂ ਤੋਂ ਸੂਬਾ ਸਰਕਰਾਂ ਨਾਲ ਮਿਲ ਕੇ ਕੰਮ ਕਰ ਰਹੀ ਹੈ। ਇਸ ਲਈ ਜ਼ਿਲ੍ਹੇ ਤੇ ਇੱਥੇ ਤਕ ਕਿ ਬਲਾਕ ਪੱਧਰ ‘ਤੇ ਵੀ ਤਿਆਰੀ ਕੀਤੀ ਜਾ ਰਹੀ ਹੈ। ਦੇਸ਼ ‘ਚ 28,000 ਤੋਂ 29,000 ਕੋਲਡ ਚੈਨ ਪੁਆਇੰਟ ਹੈ। ਟੀਕਾਕਰਨ ਦੀ ਨਿਗਰਾਣੀ ਲਈ ਇਕ ਮੋਬਾਈਲ ਐਪਲੀਕੇਸ਼ਨ ਤੇ ਡਿਜੀਟਲ ਪਲੇਟਫਾਰਮ ਤਿਆਰ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਕੋ-ਵਿਨ ਰਾਹੀਂ ਟੀਕੇ ਨੂੰ ਉਸ ਦੇ ਤਾਪਮਾਨ ਨਾਲ ਟਰੈਕ ਕੀਤਾ ਜਾਵੇਗਾ।

Real Estate