ਨਵੀਂ ਦਿੱਲੀ, 20 ਦਸੰਬਰ-ਭਾਜਪਾ ਦੇ ਸੰਸਦ ਮੈਂਬਰ ਅਤੇ ਪੰਜਾਬੀ ਗਾਇਕ ਹੰਸ ਰਾਜ ਹੰਸ ਆਪਣੇ ਪਾਰਲੀਮਾਨੀ ਹਲਕੇ ਉੱਤਰ ਪੱਛਮੀ ਦਿੱਲੀ ਦੇ ਹਰਿਆਣਾ ਨਾਲ ਲੱਗਦੇ ਪਿੰਡਾਂ ਵਿੱਚ ਤਿੰਨ ਖੇਤੀ ਕਾਨੂੰਨਾਂ ਦੇ ਲਾਭ ਤੋਂ ਲੋਕਾਂ ਨੂੰ ਜਾਣੂ ਕਰਵਾ ਰਹੇ ਹਨ। ਹੰਸ ਦੇ ਦੱਖਣੀ ਦਿੱਲੀ ਦੇ ਹਮਰੁਤਬਾ ਰਮੇਸ਼ ਬਿਧੂਰੀ ਨੇ ਵੀ ਐਤਵਾਰ ਨੂੰ ਆਪਣੇ ਹਲਕੇ ਦੇ ਜੈਤਪੁਰ, ਬਦਰਪੁਰ, ਮਿਠਾਪੁਰ ਅਤੇ ਮੋਲਾਰਬੰਦ ਸਮੇਤ ਕਈਂ ਪਿੰਡਾਂ ਵਿੱਚ ‘ਕਿਸਾਨ ਕਾਨੂੰਨ ਕਲਿਆਣ ਸਮਰਥਨ ਯਾਤਰਾ’ ਕੱਢੀ। ਹੰਸ ਨਰੇਲਾ, ਬਾਵਾਨਾ ਅਤੇ ਮੁੰਡਕਾ ਸਮੇਤ ਆਪਣੇ ਹਲਕੇ ਦੇ ਪੇਂਡੂ ਇਲਾਕਿਆਂ ਦਾ ਦੌਰਾ ਕਰ ਰਹੇ ਹਨ ਤੇ ਕੇਂਦਰੀ ਖੇਤੀ ਮੰਤਰੀ ਨਰਿੰਦਰ ਤੋਮਰ ਵੱਲੋਂ ਹਾਲ ਹੀ ਦੌਰਾਨ ਪ੍ਰਦਸ਼ਨਕਾਰੀ ਕਿਸਾਨਾਂ ਨੂੰ ਭੇਜੇ ਪੱਤਰ ਬਾਰੇ ਜਾਣਕਾਰੀ ਦੇ ਰਹੇ ਹਨ। ਹੰਸ ਨੇ ਕਿਹਾ ਕਿ ਹਰਿਆਣਾ ਦੀ ਸਰਹੱਦ ਨਾਲ ਲੱਗਦੀ ਉੱਤਰ ਪੱਛਮੀ ਦਿੱਲੀ ਵਿਚ ਲਗਭਗ 100 ਪਿੰਡ ਹਨ। ਉਨ੍ਹਾਂ ਕਿਹਾ ਕਿ ਕਿਸਾਨਾਂ ਨੂੰ ਸਮਝਣ ਲਈ ਸ੍ਰੀ ਤੋਮਰ ਦੀ ਚਿੱਠੀ ਪੜਨੀ ਚਾਹੀਦੀ ਹੈ।ਕਿਸਾਨੀ ਦੇ ਨਵੇਂ ਕਾਨੂੰਨ ਉਨ੍ਹਾਂ ਲਈ ‘ਲਾਭਕਾਰੀ’ ਹਨ ਅਤੇ ਕੁਝ ਲੋਕ ਮੌਜੂਦਾ ਸਥਿਤੀ ਦਾ ਕਿਵੇਂ ਫਾਇਦਾ ਲੈ ਰਹੇ ਹਨ। ਉਨ੍ਹਾਂ ਕਿਹਾ, “ਮੈਨੂੰ ਯਕੀਨ ਹੈ ਕਿ ਜਦੋਂ ਇਹ ਪਰਚਾ ਕਿਸਾਨਾਂ ਤੱਕ ਪਹੁੰਚੇਗਾ ਅਤੇ ਉਹ ਇਸ ਨੂੰ ਪੜਣਗੇ, ਤਾਂ ਮਾਹੌਲ ਸਕਾਰਾਤਮਕ ਹੋਵੇਗਾ।’
ਹੰਸਰਾਜ ਹੰਸ ਖੇਤੀ ਕਾਨੂੰਨਾਂ ਦੇ ਗਿਣਵਾ ਰਹੇ ਨੇ ਲਾਭ
Real Estate