ਸ਼ਿਮਲਾ ਤੋਂ ਵੀ ਠੰਢੀ ਹੋਈ ਦਿੱਲੀ, ਕਿਸਾਨ ਫਿਰ ਵੀ ਰਜ਼ਾਈਆਂ ਨਹੀਂ ਲੁਕੇ, ਸੰਘਰਸ਼ ਜਾਰੀ

391

ਨਵੀਂ ਦਿੱਲੀ , 19 ਦਸੰਬਰ-ਸ਼ਨਿਚਰਵਾਰ ਨੂੰ ਦਿੱਲੀ ਵਿਚ ਠੰਢ ਦਾ ਕਹਿਰ ਜਾਰੀ ਰਿਹਾ। ਕੌਮੀ ਰਾਜਧਾਨੀ ਸ਼ਿਮਲਾ ਤੋਂ ਵੀ ਠੰਢੀ ਰਹੀ। ਇਸ ਕੜਾਕੇ ਦੀ ਠੰਢ ਵਿੱਚ ਕਿਸਾਨਾਂ ਦਾ ਪ੍ਰਦਰਸ਼ਨ ਜਾਰੀ ਹੈ ਤੇ ਉਨ੍ਹਾਂ ਦੇ ਅੰਦਰਲੇ ਜੋਸ਼ ਦੀ ਗਰਮੀ ਉਨ੍ਹਾਂ ਨੂੰ ਇਸ ਠੰਢ ਵਿੱਚ ਤਾਕਤ ਦੇ ਰਹੀ ਹੈ। ਰਾਸ਼ਟਰੀ ਰਾਜਧਾਨੀ ਵਿੱਚ ਇਸ ਮੌਸਮ ਦਾ ਘੱਟੋ ਘੱਟ ਤਾਪਮਾਨ 3.9 ਡਿਗਰੀ ਸੈਲਸੀਅਸ ਰਹਿ ਗਿਆ।

ਹਿਮਾਚਲ ਪ੍ਰਦੇਸ਼ ਦੇ ਕੇਲਾਂਗ ਦਾ ਤਾਪਮਾਨ ਮਨਫੀ 12.1 ਡਿਗਰੀ ਸੈਲਸੀਅਸ ’ਤੇ ਚਲਾ ਗਿਆ ਹੈ। ਮੌਸਮ ਵਿਭਾਗ ਨੇ ਦੱਸਿਆ ਕਿ ਪਿਛਲੇ 24 ਘੰਟਿਆਂ ਦੌਰਾਨ ਕੇਲਾਂਗ, ਕਲਪਾ, ਮਨਾਲੀ, ਸੋਲਨ, ਚੰਬਾ ਅਤੇ ਮੰਡੀ ਵਿਚ ਤਾਪਮਾਨ ਜ਼ੀਰੋ ਤੋਂ ਹੇਠਾਂ ਚਲਾ ਗਿਆ ਹੈ। ਸ਼ਿਮਲਾ ਵਿੱਚ ਘੱਟੋ ਘੱਟ ਤਾਪਮਾਨ 4.4 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ।

 

Real Estate