ਨਰਾਜ਼ ਕਾਂਗਰਸੀਆਂ ਨਾਲ ਸੋਨੀਆ ਗਾਂਧੀ ਨੇ ਕੀਤੀ ਮੁਲਾਕਾਤ, ਪਾਰਟੀ ਦੀ ਰਣਨੀਤੀ ਤਿਆਰ ਕਰਨ ਲਈ ਸੁਣੇ ਵਿਚਾਰ

420

ਨਵੀਂ ਦਿੱਲੀ- ਕਾਂਗਰਸ ਪਾਰਟੀ ਦੇ ਅੰਦਰ ਜਾਰੀ ਕਲੇਸ਼ ਅਤੇ ਚੋਣਾਂ ‘ਚ ਮਿਲ ਰਹੀ ਹਾਰ ਤੋਂ ਬਾਅਦ ਅਗਵਾਈ ‘ਤੇ ਸਵਾਲ ਉਠਣੇ ਸ਼ੁਰੂ ਗਏ ਹਨ। ਅਜਿਹੇ ‘ਚ ਪਾਰਟੀ ਹਾਈ ਕਮਾਨ ਤੋਂ ਨਾਰਾਜ਼ ਅਸੰਤੁਸ਼ਟ ਨੇਤਾਵਾਂ ਨੂੰ ਮਨਾਉਣ ਲਈ ਪ੍ਰਧਾਨ ਸੋਨੀਆ ਗਾਂਧੀ ਨੇ ਅੱਜ ਯਾਨੀ ਸ਼ੁੱਕਰਵਾਰ ਨੂੰ ਬੈਠਕ ਕੀਤੀ, ਜੋ ਕਿ ਹੁਣ ਖ਼ਤਮ ਹੋ ਗਈ ਹੈ। ਇਸ ਬੈਠਕ ‘ਚ ਰਾਜਸਥਾਨ ਦੇ ਮੁੱਖ ਮੰਤਰੀ ਅਸ਼ੋਕ ਗਹਿਲੋਤ, ਗੁਲਾਮ ਨਬੀ ਆਜ਼ਾਦ, ਆਨੰਦ ਸ਼ਰਮਾ, ਬੀ.ਐੱਸ. ਹੁੱਡਾ, ਅੰਬਿਕਾ ਸੋਨੀ, ਪੀ. ਚਿਦਾਂਬਰਮ ਅਤੇ ਪ੍ਰਿਥਵੀਰਾਜ ਚੌਹਾਨ 10 ਜਨਪਥ ਪਹੁੰਚੇ। ਬੈਠਕ ਖ਼ਤਮ ਹੋਣ ਤੋਂ ਬਾਅਦ ਪ੍ਰਿਥਵੀਰਾਜ ਚੌਹਾਨ ਨੇ ਕਿਹਾ ਕਿ ਅਸੀਂ ਪਾਰਟੀ ਦੇ ਭਵਿੱਖ ਨੂੰ ਲੈ ਕੇ ਚਰਚਾ ਕੀਤੀ। ਇਹ ਇਕ ਰਚਨਾਤਮਕ ਬੈਠਕ ਸੀ, ਜਿਸ ‘ਚ ਸੋਨੀਆ ਗਾਂਧੀ, ਰਾਹੁਲ ਗਾਂਧੀ ਅਤੇ ਪ੍ਰਿਯੰਕਾ ਗਾਂਧੀ ਸਮੇਤ ਸੀਨੀਅਰ ਨੇਤਾਵਾਂ ਨੇ ਪਾਰਟੀ ਦੀ ਮੌਜੂਦਾ ਸਥਿਤੀ ਅਤੇ ਇਸ ਨੂੰ ਮਜ਼ਬੂਤ ਕਰਨ ਦੇ ਤਰੀਕਿਆਂ ‘ਤੇ ਚਰਚਾ ਕੀਤੀ। ਦੱਸਣਯੋਗ ਹੈ ਕਿ ਸੋਨੀਆ ਆਪਣੀ ਸਿਹਤ ਠੀਕ ਨਾ ਹੋਣ ਕਾਰਨ ਪਾਰਟੀ ਨੂੰ ਜ਼ਿਆਦਾ ਸਮਾਂ ਨਹੀਂ ਦੇ ਪਾ ਰਹੀ ਹੈ। ਕੋਰੋਨਾ ਮਹਾਮਾਰੀ ਅਤੇ ਸਿਹਤ ਠੀਕ ਨਾ ਹੋਣ ਕਾਰਨ ਸੋਨੀਆ ਕਰੀਬ 8 ਮਹੀਨਿਆਂ ਤੋਂ ਨੇਤਾਵਾਂ ਨੂੰ ਨਹੀਂ ਮਿਲ ਰਹੀ ਸੀ। ਪਾਰਟੀ ਦੇ ਵੱਖ-ਵੱਖ ਸੂਬਿਆਂ ਦੇ ਨੇਤਾ ਲਗਾਤਾਰ ਮਿਲਣ ਦਾ ਸਮਾਂ ਮੰਗ ਰਹੇ ਸਨ। ਅਗਸਤ ‘ਚ ਚਿੱਠੀ ਲਿਖ ਕੇ ਅਗਵਾਈ ਵਿਰੁੱਧ ਆਵਾਜ਼ ਬੁਲੰਦ ਕਰਨ ਵਾਲੇ ਨੇਤਾ ਵੀ ਆਪਣੇ ਇਤਰਾਜ਼ ਅਤੇ ਸਥਾਈ ਪ੍ਰਧਾਨ ਦੀ ਮੰਗ ਨੂੰ ਲੈ ਕੇ ਮਿਲਣ ਦਾ ਸਮਾਂ ਮੰਗ ਰਹੇ ਸਨ।

Real Estate