ਬਾਬਾ ਰਾਮ ਸਿੰਘ ਨਾਨਕਸਰ ਵਾਲਿਆਂ ਨੇ ਆਪਣੇ ਆਪ ਨੂੰ ਮਾਰੀ ਗੋਲੀ

377

ਸਿੰਘੂ ਬਾਰਡਰ  – ਬਾਬਾ ਰਾਮ ਸਿੰਘ ਕਰਨਾਲ ਨਾਨਕਸਰ ਵਾਲਿਆਂ ਨੇ ਆਪਣੇ ਆਪ ਨੂੰ ਗੋਲੀ ਮਾਰੀ ਹੈ । ਮਿਲੀ ਜਾਣਕਾਰੀ ਅਨੁਸਾਰ ਓਹਨਾ ਦੇ ਖ਼ੁਦਕੁਸ਼ੀ ਨੋਟ ਵਿਚ ਲਿਖਿਆ ਹੈ ਕਿ ਸਰਕਾਰ ਮੋਰਚੇ ‘ਤੇ ਬੈਠੇ ਕਿਸਾਨਾਂ ਦੀ ਨਹੀਂ ਸੁਣ ਰਹੀ, ਇਸ ਕਰਕੇ ਮੇਰੇ ਮਨ ਨੂੰ ਦੁੱਖ ਲੱਗਿਆ ਹੈ।
ਸਿੰਘੂ ਸਰਹੱਦ ‘ਤੇ ਬੁੱਧਵਾਰ ਦੇਰ ਸ਼ਾਮ ਇਕ 65 ਸਾਲਾ ਸੰਤ ਰਾਮ ਸਿੰਘ ਸਿੰਘੜਾ ਵਾਲਿਆਂ ਨੇ ਆਪਣੇ ਆਪ ਨੂੰ ਗੋਲੀ ਮਾਰ ਕੇ ਖੁਦਕੁਸ਼ੀ ਕਰ ਲਈ। ਭਾਵੇਂਂ ਉਹ ਧਾਰਮਿਕ ਕਾਰਜ ਵਿੱਚ ਸ਼ਾਮਲ ਸਨ ਪਰ ਪੇਸ਼ੇ ਤੋਂ ਉਹ ਇਕ ਕਿਸਾਨ ਸਨ। ਉਹ ਕਰਨਾਲ ਜ਼ਿਲ੍ਹੇ ਦੇ ਨਿਸਿੰਗ ਇਲਾਕੇ ਵਿੱਚ ਵਿੱਚ ਪੈਂਦੇ ਸਿੰਘੜਾ ਪਿੰਡ ਦੇ  ਰਹਿਣ ਵਾਲੇ ਸਨ।  ਉਨ੍ਹਾਂ ਨੂੰ ਇਥੋਂ ਦੇ ਇਕ ਨਿਜੀ ਹਸਪਤਾਲ ਲਿਜਾਇਆ ਗਿਆ ਜਿਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ। ਉਹ ਇਕ ਸੰਤ ਸੀ ਜੋ ਸਿੰਘੜਾ ਪਿੰਡ ਦੇ ਗੁਰਦੁਆਰਾ ਨਾਨਕਸਰ ਵਿੱਚ ਬੈਠਦਾ ਸੀ। ਵੱਡੀ ਗਿਣਤੀ ਲੋਕ ਉਸ ਦੇ ਸ਼ਰਧਾਲੂ ਸਨ। ਉਸ ਕੋਲੋਂ ਪੰਜਾਬੀ ਵਿੱਚ ਲਿਖਿਆ ਇਕ ਖੁਦਕੁਸ਼ੀ ਨੋਟ ਵੀ ਮਿਲਿਆ ਹੈ।

Real Estate