ਹਿੰਦੂ ਔਰਤਾਂ ਖਿਲਾਫ ਗਲਤ ਸ਼ਬਦਾਵਲੀ ਵਰਤਣ ‘ਤੇ ਯੋਗਰਾਜ ਨੂੰ ਫਿਲਮ ਵਿਚੋਂ ਕੱਢਿਆ

237

ਨਵੀਂ ਦਿੱਲੀ  : ਸਾਬਕਾ ਕ੍ਰਿਕਟਰ ਯੁਵਰਾਜ ਸਿੰਘ ਦੇ ਪਿਤਾ ਯੋਗਰਾਜ ਸਿੰਘ ਨੂੰ ਕਿਸਾਨ ਅੰਦੋਲਨ ਦੌਰਾਨ ਹਿੰਦੂ ਔਰਤਾਂ ਖ਼ਿਲਾਫ਼ ਟਿੱਪਣੀ ਕਰਨਾ ਭਾਰੀ ਪੈ ਗਿਆ ਹੈ। ਫਿਲਮ ਨਿਰਮਾਤਾ-ਨਿਰਦੇਸ਼ਕ ਵਿਵੇਕ ਅਗਨੀਹੋਤਰੀ ਨੇ ਯੋਗਰਾਜ ਸਿੰਘ ਨੂੰ ਆਪਣੀ ਆਗਾਮੀ ਫਿਲਮ ‘ਦ ਕਸ਼ਮੀਰ ਫਾਈਲ’ ਤੋਂ ਬਾਹਰ ਦਾ ਰਸਤਾ ਦਿਖਾ ਦਿੱਤਾ ਹੈ।
ਅਗਨੀਹੋਤਰੀ ਨੇ ਇਕ ਬਿਆਨ ਵਿਚ ਕਿਹਾ ਹੈ ਕਿ ਯੋਗਰਾਜ ਸਿੰਘ ਦੀ ਫਿਲਮ ਵਿਚ ਬਹੁਤ ਹੀ ਅਹਿਮ ਭੂਮਿਕਾ ਸੀ ਪ੍ਰੰਤੂ ਔਰਤਾਂ ਖ਼ਿਲਾਫ਼ ਉਨ੍ਹਾਂ ਨੇ ਜੋ ਟਿੱਪਣੀ ਕੀਤੀ ਹੈ ਉਸ ਨੂੰ ਸਹਿਣ ਨਹੀਂ ਕੀਤਾ ਜਾ ਸਕਦਾ ਹੈ, ਚਾਹੇ ਕਿਸੇ ਵੀ ਭਾਈਚਾਰੇ ਦੀ ਔਰਤ ਹੋਵੇ। ਉਨ੍ਹਾਂ ਕਿਹਾ ਕਿ ਆਮ ਤੌਰ ‘ਤੇ ਉਹ ਫਿਲਮ ਅਤੇ ਰਾਜਨੀਤੀ ਨੂੰ ਇਕੱਠੇ ਨਹੀਂ ਮਿਲਾਉਂਦੇ ਪ੍ਰੰਤੂ ਯੋਗਰਾਜ ਸਿੰਘ ਦੇ ਬਿਆਨ ਦੀ ਅਣਦੇਖੀ ਨਹੀਂ ਕੀਤੀ ਜਾ ਸਕਦੀ ਹੈ।
ਅਗਨੀਹੋਤਰੀ ਨੇ ਕਿਹਾ ਕਿ ਫਿਲਮ ਤੋਂ ਕੱਢੇ ਜਾਣ ਦੀ ਜਾਣਕਾਰੀ ਉਨ੍ਹਾਂ ਨੇ ਯੋਗਰਾਜ ਸਿੰਘ ਨੂੰ ਦੇ ਦਿੱਤੀ ਹੈ। ਉਹ ਕੀ ਜਵਾਬ ਦਿੰਦੇ ਹਨ ਇਸ ਨਾਲ ਉਨ੍ਹਾਂ ਨੂੰ ਕੋਈ ਫਰਕ ਨਹੀਂ ਪੈਂਦਾ। ਉਹ ਮਕਸਦ ਨਾਲ ਫਿਲਮ ਬਣਾਉਂਦੇ ਹਨ। ਉਹ ਸੱਚਾਈ ਨੂੰ ਸਾਹਮਣੇ ਲਿਆਉਣ ਲਈ ਫਿਲਮ ਬਣਾਉਂਦੇ ਹਨ ਅਤੇ ਨਹੀਂ ਚਾਹੁੰਦੇ ਹਨ ਕਿ ਉਹ ਵਿਅਕਤੀ (ਯੋਗਰਾਜ ਸਿੰਘ) ਇਸ ਦਾ ਹਿੱਸਾ ਬਣੇ। ਦੱਸਣਯੋਗ ਹੈ ਕਿ ਪੰਜ ਦਸੰਬਰ ਨੂੰ ਕੁੰਡਲੀ ਬਾਰਡਰ ‘ਤੇ ਕਿਸਾਨ ਧਰਨੇ ਨੂੰ ਸੰਬੋਧਨ ਕਰਦੇ ਹੋਏ ਯੋਗਰਾਜ ਸਿੰਘ ਨੇ ਹਿੰਦੂਆਂ ਨੂੰ ਗ਼ਦਾਰ ਦੱਸਿਆ ਸੀ। ਮੁਗਲ ਕਾਲ ਦੇ ਆਕਾ ਅਹਿਮਦ ਸ਼ਾਹ ਅਬਦਾਲੀ ਦਾ ਜ਼ਿਕਰ ਕਰਦੇ ਹੋਏ ਹਿੰਦੂ ਔਰਤਾਂ ਖ਼ਿਲਾਫ਼ ਵਿਵਾਦਤ ਬਿਆਨ ਦਿੱਤਾ ਸੀ।
Real Estate