ਦਾਨਵੇ ਨੇ ਕਿਸਾਨਾਂ ਦੀ ਤੌਹੀਨ ਕੀਤੀ: ਸਿਰਸਾ

242

ਕੇਂਦਰੀ ਮੰਤਰੀ ਰਾਓਸਾਹੇਬ ਦਾਨਵੇ ਨੇ ਬੁੱਧਵਾਰ ਨੂੰ ਦਾਅਵਾ ਕੀਤਾ ਕਿ ਨਵੇਂ ਖੇਤੀ ਕਾਨੂੰਨਾਂ ਦੀ ਵਾਪਸੀ ਲਈ ਜਾਰੀ ਕਿਸਾਨ ਅੰਦੋਲਨ ਪਿੱਛੇ ਪਾਕਿਸਤਾਨ ਅਤੇ ਚੀਨ ਹਨ।

ਉਨ੍ਹਾਂ ਦੇ ਇਸ ਬਿਆਨ ‘ਤੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਮਨਜਿੰਦਰ ਸਿੰਘ ਸਿਰਸਾ ਨੇ ਜਵਾਬ ਦਿੱਤਾ ਹੈ ਤੇ ਕਿਸਾਨਾਂ ਨੂੰ ਵਿਦੇਸ਼ੀ-ਏਜੰਟ ਦੱਸੇ ਜਾਣ ਦੀ ਆਲੋਚਨਾ ਕੀਤੀ ਹੈ।

ਵਾਰ-ਵਾਰ ਕਿਸਾਨ ਅੰਦੋਲਨ ਨੂੰ ਐਂਟੀ-ਨੈਸ਼ਨਲ ਦੱਸਿਆ ਜਾ ਰਿਹਾ ਹੈ।

ਸਿਰਸਾ ਨੇ ਕਿਹਾ, “ਇਹ ਕਹਿ ਦੇਣਾ ਕਿ ਕਿਸਾਨ ਪ੍ਰੋਟੈਸਟ ਨਹੀਂ ਕਰ ਰਹਾ ਸਗੋ ਪਾਕਿਸਤਾਨ ਤੇ ਚੀਨ ਕਿਸਾਨ ਤੋਂ ਪ੍ਰੋਟੈਸਟ ਕਰਵਾ ਰਹੇ ਹਨ। ਇਹ ਕਿਸਾਨਾਂ ਦੀ ਤੌਹੀਨ ਹੈ, ਦੇਸ਼ ਦੇ ਅੰਨਦਾਤਾ ਦੀ ਵੀ ਤੌਹੀਨ ਹੈ।”

“ਦੇਸ਼ ਦੇ ਅੰਨਦਾਤਾ ਨੂੰ ਜੋ ਐਂਟੀ-ਨੈਸ਼ਨਲ ਪੇਂਟ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਸਰਕਾਰ ਦੇ ਮੰਤਰੀ ਸਰਕਾਰ ਦੇ ਬੁਲਾਰੇ ਵਾਰ-ਵਾਰ ਆ ਕੇ ਇਸ ਪ੍ਰੋਟੈਸਟ ਨੂੰ ਐਂਟੀ ਨੈਸ਼ਨਲ ਦੱਸਣ ਦੀ ਕੋਸ਼ਿਸ਼ ਕਰ ਰਹੇ ਹਨ। ਦਿੱਲੀ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ ਬਿਆਨ ਦੀ ਸਖ਼ਤ ਸ਼ਬਦਾਂ ਵਿੱਚ ਨਿੰਦਾ ਕਰਦੀ ਹੈ।”

“ਇਹ ਉਹ ਕਿਸਾਨ ਹਨ ਜੋ ਖ਼ੁਦ ਦੇਸ਼ ਲਈ ਲੜਦੇ ਹਨ, ਮਰਦੇ ਹਨ, ਅਨਾਜ ਉਗਾਉਂਦੇ ਹਨ ਅਤੇ ਇਨ੍ਹਾਂ ਦੇ ਬੱਚੇ ਵੀ ਦੇਸ਼ ਲਈ ਸ਼ਹੀਦ ਹੋ ਜਾਂਦੇ ਹਨ। ਇਨ੍ਹਾਂ ਨੂੰ ਵਾਰ-ਵਾਰ ਐਂਟੀ-ਨੈਸ਼ਨਲ ਪੇਸ਼ ਕਰਨ ਦੀ ਕੋਸ਼ਿਸ਼ ਨਾ ਕਰੋ।”

“ਅੱਜ ਕਿਸਾਨ ਨੂੰ ਪਾਕਿਸਤਾਨ ਤੇ ਚੀਨ ਦਾ ਪ੍ਰੋਟੈਸਟੀ ਕਹਿਣਾ ਉਨ੍ਹਾਂ ਦੀ ਤੌਹੀਨ ਹੈ।”

ਕੇਂਦਰੀ ਮੰਤਰੀ ਨੇ ਕੀ ਕਿਹਾ ਸੀ?

ਕੇਂਦਰੀ ਮੰਤਰੀ ਰਾਓਸਾਹੇਬ ਦਾਨਵੇ ਨੇ ਬੁੱਧਵਾਰ ਨੂੰ ਦਾਅਵਾ ਕੀਤਾ ਕਿ ਨਵੇਂ ਖੇਤੀ ਕਾਨੂੰਨਾਂ ਦੀ ਵਾਪਸੀ ਲਈ ਜਾਰੀ ਕਿਸਾਨ ਅੰਦੋਲਨ ਪਿੱਛੇ ਪਾਕਿਸਤਾਨ ਅਤੇ ਚੀਨ ਹਨ।

ਹਿੰਦੁਸਤਾਨ ਟਾਈਮਜ਼ ਦੀ ਖ਼ਬਰ ਮੁਤਾਬਕ ਉਨ੍ਹਾਂ ਨੇ ਕਿਹਾ ਕਿ ਇਸ ਤੋਂ ਪਹਿਲਾਂ ਮੁਸਲਮਾਨਾਂ ਨੂੰ ਨਾਗਰਿਕਤਾ ਸੋਧ ਕਾਨੂੰਨ ਅਤੇ ਨੈਸ਼ਨਲ ਰਜਿਸਟਰ ਆਫ਼ ਸਿਟੀਜ਼ਨਸ ਬਾਰੇ ਗੁਮਰਾਹ ਕੀਤਾ ਗਿਆ ਸੀ ਪਰ ਕਿਉਂਕਿ ਇਹ ਯਤਨ ਸਫ਼ਲ ਨਹੀਂ ਹੋਏ ਇਸ ਲਈ ਹੁਣ ਕਿਸਾਨਾਂ ਨੂੰ ਦੱਸਿਆ ਜਾ ਰਿਹਾ ਹੈ ਕਿ ਨਵੇਂ ਕਾਨੂੰਨਾਂ ਕਾਰਨ ਉਨ੍ਹਾਂ ਨੂੰ ਘਾਟਾ ਝੱਲਣਾ ਪਵੇਗਾ।

Real Estate