ਭਾਰਤ ਬੰਦ ਨੂੰ ਹਰ ਪਾਸਿਓਂ ਭਰਵਾਂ ਹੁੰਗਾਰਾ

232

ਕਿਸਾਨ ਸੰਗਠਨਾਂ ਮੁਤਾਬਕ, ਹੁਣ ਤੱਕ ਕੁੱਲ 24 ਸਿਆਸੀ ਪਾਰਟੀਆਂ ਮੰਗਲਵਾਰ 8 ਦਸੰਬਰ ਨੂੰ ਬੁਲਾਏ ਗਏ, ‘ਭਾਰਤ ਬੰਦ’ ਦੇ ਸਮਰਥਨ ਦਾ ਐਲਾਨ ਕਰ ਚੁੱਕੀਆਂ ਹਨ।

ਪਰ ਕਿਸਾਨ ਨੇਤਾਵਾਂ ਨੇ ਸਮਰਥਨ ਵਿੱਚ ਆਏ ਸਾਰੇ ਸਿਆਸੀ ਦਲਾਂ ਨੂੰ ਅਪੀਲ ਕੀਤੀ ਹੈ ਕਿ ਉਹ ਇਸ ਅੰਦੋਲਨ ਦਾ ਸਿਆਸੀ ਲਾਹਾ ਨਾ ਲੈਣ।

ਕਿਸਾਨਾਂ ਦੀਆਂ ਮੰਗਾਂ ਨੂੰ ਸਹੀ ਠਹਿਰਾਉਂਦਿਆਂ ਹੋਇਆ ਕਾਂਗਰਸ ਅਤੇ ਖੱਬੇਪੱਖੀ ਪਾਰਟੀਆਂ ਸਣੇ ਖੇਤਰੀ ਪੱਧਰ ‘ਤੇ ਮਜ਼ਬੂਤ- ਡੀਐੱਮਕੇ, ਟੀਆਰਐੱਸ, ਸਪਾ, ਬਸਪਾ, ਆਰਜੇਡੀ, ਸ਼ਿਵਸੈਨਾ, ਐੱਨਸੀਪੀ, ਅਕਾਲੀ ਦਲ, ਆਪ, ਜੇਐੱਮਐੱਮ ਅਤੇ ਗੁਪਕਰ ਗਠਜੋੜ ਨੇ ‘ਭਾਰਤ ਬੰਦ’ ਦਾ ਸਮਰਥਨ ਕੀਤਾ ਹੈ।

ਸੋਮਵਾਰ ਸ਼ਾਮ ਨੂੰ, ਪ੍ਰੈੱਸ ਨਾਲ ਗੱਲ ਕਰਦਿਆਂ ਕਿਸਾਨ ਯੂਨੀਅਨ (ਕ੍ਰਾਂਤੀਕਾਰੀ) ਦੇ ਪ੍ਰਧਾਨ ਦਰਸ਼ਨ ਪਾਲ ਸਿੰਘ ਨੇ ਕਿਹਾ, “ਅਸੀਂ ਸਾਰੇ ਸਿਆਸੀ ਦਲਾਂ ਦਾ ਧੰਨਵਾਦ ਕਰਦੇ ਹਾਂ ਕਿ ਉਨ੍ਹਾਂ ਨੇ ਸਾਡੀਆਂ ਮੰਗਾਂ ਦਾ ਸਮਰਥਨ ਕੀਤਾ ਹੈ, ਉਨ੍ਹਾਂ ਸਹੀ ਮੰਨਿਆ ਹੈ।”

“ਪਰ ਅਸੀਂ ਉਨ੍ਹਾਂ ਨੂੰ ਅਪੀਲ ਕਰਦੇ ਹਾਂ ਕਿ ਮੰਗਲਵਾਰ ਨੂੰ ਜਦੋਂ ਉਹ ‘ਭਾਰਤ ਬੰਦ’ ਦੇ ਸਮਰਥਨ ਵਿੱਚ ਆਉਣ ਤਾਂ ਆਪਣੇ ਝੰਡੇ-ਬੈਨਰ ਘਰ ਛੱਡ ਕੇ ਆਉਣ ਤੇ ਸਿਰਫ਼ ਕਿਸਾਨਾਂ ਦਾ ਸਾਥ ਦੇਣ।”

ਇਸ ਵਿਚਾਲੇ ਗ੍ਰਹਿ ਮੰਤਰਾਲੇ ਨੇ ਸਾਰੇ ਸੂਬਿਆਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਨੂੰ ਇਹ ਨਿਰਦੇਸ਼ ਦਿੱਤੇ ਹਨ ਕਿ ਉਹ ਮੰਗਲਵਾਰ ਨੂੰ ਹੋਣ ਵਾਲੇ ਭਾਰਤ ਬੰਦ ਦੌਰਾਨ ਸ਼ਾਂਤੀ ਅਤੇ ਸੰਜਮ ਰੱਖਣ। ਇਸ ਦੇ ਨਾਲ ਹੀ ਕੋਸ਼ਿਸ਼ ਕਰਨ ਕਿ ਕੋਵਿਡ-19 ਦੀਆਂ ਗਾਇਡਲਾਈਨਸ ਦੀ ਪਾਲਣਾ ਹੋਵੇ।

Real Estate