ਕੋਰੋਨਾ ਵੈਕਸੀਨੇਸ਼ਨ ਵਿੱਚ ਆਧੁਨਿਕ ਤਕਨਾਲੋਜੀ ਤੋਂ ਲਿਆ ਜਾਵੇਗਾ ਕੰਮ-ਮੋਦੀ

166

ਨਵੀਂ ਦਿੱਲੀ, 8 ਦਸੰਬਰ-ਕਰੋਨਾ ਮਹਾਂਮਾਰੀ ’ਤੇ ਕਾਬੂ ਪਾਉਣ ਲਈ ਟੀਕਾ ਛੇਤੀ ਉਪਲਬਧ ਹੋਣ ਦੀਆਂ ਸੰਭਾਵਨਾਵਾਂ ਵਿਚਾਲੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਮੰਗਲਵਾਰ ਨੂੰ ਕਿਹਾ ਕਿ ਕੋਵਿਡ-19 ਟੀਕਾਕਰਨ ਮੁਹਿੰਮ ਵਿੱਚ ਮੋਬਾਈਲ ਤਕਨਾਲੋਜੀ ਦਾ ਇਸਤੇਮਾਲ ਕੀਤਾ ਜਾਵੇਗਾ। ਪ੍ਰਧਾਨ ਮੰਤਰੀ ਨੇ ਤਿੰਨ ਦਿਨਾਂ ਤਕ ਚੱਲਣ ਵਾਲੀ ਮੋਬਾਈਲ ਇੰਡੀਆ ਕਾਂਗਰਸ ਦਾ ਉਦਘਾਟਨ ਕਰਦਿਆਂ ਕਿਹਾ ਕਿ ਮੋਬਾਈਲ ਤਕਨਾਲੋਜੀ ਦੇ ਇਸਤੇਮਾਲ ਨਾਲ ਅਰਬਾਂ ਡਾਲਰਾਂ ਦਾ ਲਾਭ ਉਨ੍ਹਾਂ ਦੇ ਅਸਲ ਹੱਕਦਾਰਾਂ ਤਕ ਪਹੁੰਚਾਉਣ ਵਿੱਚ ਸਫਲਤਾ ਮਿਲੀ ਹੈ। ਉਨ੍ਹਾਂ ਕਿਹਾ, ‘‘ ਮੋਬਾਈਲ ਤਕਨਾਲੋਜੀ ਦੀ ਮਦਦ ਨਾਲ ਹੀ ਅਸੀਂ ਦੁਨੀਆਂ ਦੇ ਸਭ ਤੋਂ ਵੱਡੇ ਕੋਵਿਡ-19 ਟੀਕਾਕਰਨ ਦੀ ਦਿਸ਼ਾ ਵਿੱਚ ਅੱਗੇ ਵਧਾਂਗੇ। ’’ ਮੁਲਕ ਦੀਆਂ ਤਿੰਨ ਪ੍ਰਮੁੱਖ ਕੰਪਨੀਆਂ, ਫਾਈਜ਼ਰ, ਐਸਟਰਾਜੇਨੇਕਾ ਅਤੇ ਭਾਰਤ ਬਾਇਓਟੈਕ ਨੇ ਕੋਵਿਡ-19 ਦੇ ਹੰਗਾਮੀ ਇਸਤੇਮਾਲ ਦੀ ਇਜਾਜ਼ਤ ਮੰਗੀ ਹੈ। ਇਨ੍ਹਾਂ ਕੰਪਨੀਆਂ ਵਲੋਂ ਆਪਣੇ ਟੀਕੇ ਦੀ ਵਰਤੋਂ ਬਾਰੇ ਅਰਜ਼ੀ ਦਿੱਤੇ ਜਾਣ ਦੇ ਨਾਲ ਹੀ ਉਮੀਦ ਹੈ ਕਿ ਮੁਲਕ ਵਿੱਚ ਛੇਤੀ ਹੀ ਵੱਡੇ ਪੱਧਰ ’ਤੇ ਟੀਕਾਕਰਨ ਦੀ ਸ਼ੁਰੂਆਤ ਹੋ ਸਕਦੀ ਹੈ।

Real Estate