ਖੱਟੜ ਸਰਕਾਰ ਖਤਰੇ ‘ਚ, ਕਿਸਾਨ ਕਾਨੂੰਨਾਂ ‘ਤੇ ਜੇ ਜੇ ਪੀ ਦੇ ਵਿਧਾਇਕ ਹੋ ਰਹੇ ਨੇ ਬਾਗੀ

322

ਹਰਿਆਣਾ ਦੀ ਮਨੋਹਰ ਲਾਲ ਖੱਟਰ ਸਰਕਾਰ ਖਤਰੇ ਵਿਚ ਜਾਪ ਰਹੀ ਹੈ। ਖੇਤੀ ਕਾਨੂੰਨਾਂ ਖਿਲਾਫ ਉਠੇ ਰੋਹ ਤੋਂ ਬਾਅਦ ਕਈ ਵਿਧਾਇਕ ਕਿਸਾਨਾਂ ਦੇ ਸਮਰਥਨ ਵਿਚ ਆ ਰਹੇ ਹਨ। ਆਜ਼ਾਦ ਵਿਧਾਇਕਾਂ ਤੋਂ ਇਲਾਵਾ ਭਾਜਪਾ ਦੀ ਭਾਈਵਾਲ ਜੇਜੇਪੀ ਦੇ 4 ਵਿਧਾਇਕ ਵੀ ਕਿਸਾਨਾਂ ਦੇ ਹੱਕ ਵਿਚ ਖੜ੍ਹ ਗਏ ਹਨ। ਦੱਸਿਆ ਜਾ ਰਿਹਾ ਹੈ ਕਿ ਕਈ ਹੋਰ ਵਿਧਾਇਕ ਵੀ ਬਾਗੀ ਹੋਣ ਦਾ ਐਲਾਨ ਕਰ ਸਕਦੇ ਹਨ। ਇਹ ਵੀ ਖਬਰ ਹੈ ਕਿ ਜਿਲ੍ਹਾ ਤੇ ਬਲਾਕ ਪੱਧਰ ਉਤੇ ਵੀ ਬਗਾਵਤ ਦਾ ਦੌਰ ਸ਼ੁਰੂ ਹੋ ਗਿਆ ਹੈ।

ਇਸ ਤੋਂ ਬਾਅਦ ਸਰਕਾਰ ਲਈ ਵੱਡਾ ਖਤਰਾ ਖੜ੍ਹਾ ਹੋ ਗਿਆ ਹੈ।  ਕੱਲ੍ਹ ਭਾਜਪਾ ਸਰਕਾਰ ਨੂੰ ਝਟਕਾ ਦਿੰਦੇ ਹੋਏ ਜੇਜੇਪੀ ਦੇ ਵਿਧਾਇਕ ਅਮਰਜੀਤ ਢਾਂਡਾ ਕਿਸਾਨਾਂ ਦੇ ਹੱਕ ਵਿੱਚ ਆ ਗਏ ਸਨ। ਪਿਛਲੇ ਕੁਝ ਦਿਨਾਂ ਵਿਚ ਕਾਫੀ ਵਿਧਾਇਕਾਂ ਨੇ ਸਰਕਾਰ ਤੋਂ ਸਮਰਥਨ ਵਾਪਸ ਲੈਣ ਦਾ ਐਲਾਨ ਕਰ ਦਿੱਤਾ ਹੈ। ਇਸ ਤੋਂ ਪਹਿਲਾਂ ਜੇਜੇਪੀ ਦੇ ਸ਼ਾਹਬਾਦ ਤੋਂ ਵਿਧਾਇਕ ਰਾਮਕਰਨ ਕਾਲਾ, ਨਾਰਨੌਂਦ ਤੋਂ ਰਾਮਕੁਮਾਰ ਗੌਤਮ, ਬਰਵਾਲ ਤੋਂ ਜੋਗੀ ਰਾਮ ਸਿਹਾਗ ਕਿਸਾਨਾਂ ਦੇ ਹੱਕ ਵਿੱਚ ਖੜੇ ਹਨ।

ਦੱਸ ਦਈਏ ਕਿ ਹਰਿਆਣਾ ਵਿੱਚ ਭਾਜਪਾ ਕੋਲ ਪੂਰਾ ਬਹੁਮਤ ਨਹੀਂ ਹੈ ਤੇ ਭਾਜਪਾ ਨੇ ਜੇਜੇਪੀ ਅਤੇ ਆਜ਼ਾਦ ਉਮੀਦਵਾਰਾਂ ਦੇ ਸਮਰਥਨ ਨਾਲ ਸਰਕਾਰ ਬਣਾਈ ਹੈ। ਹੁਣ ਇਕ ਇਕ ਕਰਕੇ ਵਿਧਾਇਕ ਆਪਣਾ ਸਮਰਥਨ ਵਾਪਸ ਲੈ ਰਹੇ ਹਨ। ਉਧਰ, ਖਾਪ ਪੰਚਾਇਤਾਂ ਨੇ ਐਲਾਨ ਕਰ ਦਿੱਤਾ ਹੈ ਕਿ ਸਰਕਾਰ ਨੂੰ ਸਮਰਥਨ ਦੇਣ ਵਾਲੇ ਵਿਧਾਇਕਾਂ ਦਾ ਹੁੱਕਾ ਪਾਣੀ ਬੰਦ ਕਰ ਦਿੱਤਾ ਜਾਵੇਗਾ।

Real Estate