1960 ਦੇ ਓਲੰਪਿਕ ਡੀਕੈਥਲਨ ਚੈਂਪੀਅਨ ਰਾਫੇਰ ਜੌਹਨਸਨ ਦੀ ਹੋਈ ਮੌਤ

377

ਗੁਰਿੰਦਰਜੀਤ ਨੀਟਾ ਮਾਛੀਕੇ / ਕੁਲਵੰਤ ਧਾਲੀਆਂ
ਫਰਿਜ਼ਨੋ (ਕੈਲੀਫੋਰਨੀਆਂ)-ਰਾਫੇਰ ਜੌਹਨਸਨ, ਜਿਸਨੇ 1960 ਦੀਆਂ ਓਲੰਪਿਕ ਵਿੱਚ ਡੀਕੈਥਲਨ ‘ਚ ਸ਼ਾਨਦਾਰ ਜਿੱਤ ਨਾਲ ਆਪਣੇ ਟ੍ਰੈਕ ਅਤੇ ਫੀਲਡ ਕਰੀਅਰ ਦੀ ਸਮਾਪਤੀ ਕੀਤੀ ਸੀ,ਦੀ ਮੰਗਲਵਾਰ ਨੂੰ 86 ਸਾਲ ਦੀ ਉਮਰ ਭੋਗਦਿਆਂ ਲਾਸ ਏਂਜਲਸ ਵਿੱਚ ਮੌਤ ਹੋ ਗਈਹੈ।ਇਸ ਅਮਰੀਕੀ ਉਲੰਪਿਕ ਖਿਡਾਰੀ ਦਾ ਦੇਹਾਂਤ ਉਸਦੇ ਸ਼ੈਰਮਨ ਓਕਸ ਕੈਲੀਫੋਰਨੀਆਂ ਦੇ ਘਰ ਵਿੱਚ ਪਰਿਵਾਰਿਕ ਮੈਬਰਾਂ ਵਿਚਕਾਰ ਹੋਇਆ ਜਦਕਿ ਉਹਨਾਂ ਦੀ ਮੌਤ ਦਾ ਕੋਈ ਕਾਰਨ ਨਹੀ ਦੱਸਿਆ ਗਿਆ ਹੈ। 1960 ਦੀਆਂ ਰੋਮ ਵਿੱਚ ਹੋਈਆਂ ਖੇਡਾਂ ਵਿੱਚ ਜੌਹਨਸਨ ਦੀ ਡੀਕੈਥਲਨ ਦੇ ਫਾਈਨਲ ਵਿੱਚ ਜਿੱਤ ਓਲੰਪਿਕ ਦੇ ਇਤਿਹਾਸ ਵਿੱਚ ਲਈ ਸਭ ਤੋਂ ਯਾਦਗਾਰੀ ਸੀ।ਇਸ ਵਿੱਚ ਤਾਈਵਾਨ ਦੇ ਸੀ.ਕੇ.ਯਾਂਗ ਨਾਲ ਮੁਕਾਬਲੇ ਵਿੱਚ ਜੌਹਨਸਨ ਨੇ 1500 ਮੀਟਰ ‘ਚ ਬੜ੍ਹਤ ਬਣਾਈ ਸੀ ਅਤੇ ਸਿਰਫ 58 ਅੰਕਾਂ ਨਾਲ ਡੀਕੈਥਲਨ ‘ਚ ਜਿੱਤ ਪ੍ਰਾਪਤ ਕੀਤੀ ਸੀ।ਇਸ ਤੋਂ ਇਲਾਵਾ ਵੀ ਜੌਹਨਸਨ ਨੇ 1956 ਦੇ ਓਲੰਪਿਕ ਵਿੱਚ ਡੀਕੈਥਲਨ ‘ਚ ਚਾਂਦੀ ਦਾ ਮੈਡਲ ਜਿੱਤਿਆ ਸੀ। ਯੂ ਐਸ ਏ ਟਰੈਕ ਐਂਡ ਫੀਲਡ ਦੇ ਅਨੁਸਾਰ ਜੌਹਨਸਨ ਦਾ ਜਨਮ 18 ਅਗਸਤ, 1934 ਨੂੰ ਟੈਕਸਸ ਦੇ ਹਿੱਲਸਬਰੋ ਵਿੱਚ ਹੋਇਆ ਸੀ ਅਤੇ ਉਹ ਮਿਡਲ ਸਕੂਲ ਵਿੱਚ ਕੈਲੀਫੋਰਨੀਆਂ ਚਲਾ ਗਿਆ ਸੀ। ਹਾਈ ਸਕੂਲ ਵਿੱਚ, ਉਸਨੇ ਫੁਟਬਾਲ, ਬੇਸਬਾਲ, ਬਾਸਕਟਬਾਲ ਅਤੇ ਟ੍ਰੈਕ ਆਦਿ ਖੇਡਾਂ ਖੇਡੀਆਂ। ਉਸਨੇ 1955 ਵਿੱਚ ਪੈਨ ਅਮੈਰੀਕਨ ਖੇਡਾਂ ਦੇ ਡੀਕੈਥਲਨ ਵਿਚ ਸੋਨੇ ਦਾ ਤਗਮਾ ਜਿੱਤਿਆ ਅਤੇ 1956 ਵਿੱਚ ਯੂ ਸੀ ਐਲ ਏ ਦੀ ਟ੍ਰੈਕ ਅਤੇ ਫੀਲਡ ਲਈ ਐਨ ਸੀ ਏ ਏ ਦੀ ਅਗਵਾਈ ਵੀ ਕੀਤੀ। ਆਪਣੇ ਅਥਲੈਟਿਕ ਕੈਰੀਅਰ ਤੋਂ ਬਾਅਦ, ਜੌਹਨਸਨ ਨੇ ਰਾਸ਼ਟਰਪਤੀ ਜਾਨ ਐੱਫ. ਕੈਨੇਡੀ ਦੇ ਪੀਸ ਕੋਰ ਲਈ ਵੀ ਕੰਮ ਕੀਤਾ ਅਤੇ ਉਹ 5 ਜੂਨ, 1968 ਨੂੰ ਰਾਬਰਟ ਐੱਫ. ਕੈਨੇਡੀ ਦੀ ਰਾਸ਼ਟਰਪਤੀ ਮੁਹਿੰਮ ਨਾਲ ਕੰਮ ਕਰ ਰਿਹਾ ਸੀ, ਜਦੋਂ ਕਿ ਡੈਮੋਕਰੇਟ ਉਮੀਦਵਾਰ ਨੂੰ ਜਾਨ ਤੋਂ ਮਾਰ ਦਿੱਤਾ ਗਿਆ ਸੀ।ਜੌਹਨਸਨ ਯੂ ਐਸ ਓਲੰਪਿਕ ਅਤੇ ਪੈਰਾਲੰਪਿਕ ਹਾਲ ਆਫ ਫੇਮ , ਨੈਸ਼ਨਲ ਟ੍ਰੈਕ ਅਤੇ ਫੀਲਡ ਹਾਲ ਆਫ ਫੇਮ ਦਾ ਮੈਂਬਰ ਵੀ ਰਿਹਾ ਹੈ। ਇਸ ਉਲੰਪਿਕ ਖਿਡਾਰੀ ਦੇ ਦੇਹਾਂਤ ਨਾਲ ਦੇਸ਼ ਨੂੰ ਨਾਂ ਪੂਰਾ ਹੋਣ ਵਾਲਾ ਘਾਟਾ ਪਿਆ ਹੈ।

Real Estate