ਕੋਰੋਨਾਂ ਕੇਸਾਂ ਦੇ ਵਧਣ ਨਾਲ ਕੇਂਦਰੀ ਕੈਲੀਫੋਰਨੀਆਂ ‘ਚ ਅਦਾਲਤੀ ਮੁਕੱਦਮੇ ਹੋਏ ਇੱਕ ਮਹੀਨੇ ਲਈ ਮੁਅੱਤਲ

178

ਗੁਰਿੰਦਰਜੀਤ ਨੀਟਾ ਮਾਛੀਕੇ / ਕੁਲਵੰਤ ਧਾਲੀਆਂ
ਫਰਿਜ਼ਨੋ (ਕੈਲੀਫੋਰਨੀਆਂ)-ਕੈਲੀਫੋਰਨੀਆਂ ਸੂਬੇ ਵਿੱਚ ਵਾਇਰਸ ਦੇ ਕੇਸਾਂ ਵਿੱਚ ਵਾਧਾ ਲਗਾਤਾਰ ਜਾਰੀ ਹੈ।ਲਾਗ ਦੇ ਮਾਮਲਿਆਂ ਨੂੰ ਦੇਖਦਿਆਂ ਹੋਇਆ ਰਾਜ ‘ਚ ਤੁਲੇਰੇ ਕਾਉਂਟੀ ਦੀ ਸੁਪੀਰੀਅਰ ਕੋਰਟ ਕੋਵਿਡ -19 ਮਾਮਲਿਆਂ ਵਿੱਚ ਵਾਧਾ ਹੋਣ ਕਾਰਨ ਸਾਰੇ ਅਪਰਾਧਿਕ ਅਤੇ ਸਿਵਲ ਜਿਊਰੀ ਟਰਾਇਲਾਂ ਨੂੰ 31 ਦਸੰਬਰ ਤੱਕ ਮੁਅੱਤਲ ਕਰ ਰਹੀ ਹੈ। ਅਦਾਲਤ ਦੇ ਅਧਿਕਾਰੀਆਂ ਅਨੁਸਾਰ ਇਸ ਫੈਸਲੇ ਨਾਲ ਮੁਕੱਦਮੇ ਦੇ ਦੋਸ਼ੀਆਂ, ਗਵਾਹਾਂ, ਕੋਰਟ ਸਟਾਫ, ਬੈਂਚ ਅਧਿਕਾਰੀਆਂ ਅਤੇ ਆਮ ਲੋਕਾਂ ਦੀ ਕੋਰੋਨਾਂ ਵਾਇਰਸ ਦੀ ਲਾਗ ਤੋਂ ਸੁਰੱਖਿਆ ਹੋਵੇਗੀ। ਇਸਦੇ ਇਲਾਵਾ ਉਹ ਸਾਰੇ ਵਿਅਕਤੀ ਜਿਨ੍ਹਾਂ ਨੂੰ ਦਸੰਬਰ ਦੇ ਦੌਰਾਨ ਅਦਾਲਤ ਵਿੱਚ ਹਾਜਰ ਹੋਣ ਲਈ ਸੰਮਨ ਪ੍ਰਾਪਤ ਹੋਏ ਸਨ, ਉਨ੍ਹਾਂ ਨੂੰ ਹੁਣ ਮੁਅੱਤਲੀ ਦੇ ਸਮੇਂ ਤੱਕ ਮੁਕੱਦਮੇ ਲਈ ਪੇਸ਼ ਹੋਣ ਦੀ ਜ਼ਰੂਰਤ ਨਹੀਂ ਹੋਵੇਗੀ ਜਦਕਿ ਜਨਵਰੀ ਜਾਂ ਇਸ ਤੋਂ ਬਾਅਦ ਪੇਸ਼ ਹੋਣ ਲਈ ਸੰਮਨ ਪ੍ਰਾਪਤ ਕਰਨ ਵਾਲੇ ਵਿਅਕਤੀਆਂ ਨੂੰ ਦਸੰਬਰ ਤੋਂ ਬਾਅਦ ਪੇਸ਼ ਹੋਣਾ ਜਰੂਰੀ ਹੈ। ਇਸ ਸਮੇਂ ਤੁਲੇਰੇ ਕਾਉਂਟੀ ਨੇ ਮੰਗਲਵਾਰ ਨੂੰ 446 ਸਕਾਰਾਤਮਕ ਕੋਵਿਡ-19 ਮਾਮਲਿਆਂ ਦਾ ਵਾਧਾ ਦਰਜ ਕੀਤਾ ਹੈ ਜਦਕਿ ਕੁੱਲ 21,778 ਲੋਕ ਕੋਰੋਨਾਂ ਵਾਇਰਸ ਨਾਲ ਸੰਕਰਮਿਤ ਹੋਏ ਹਨ।

Real Estate