ਅਮਰੀਕਾ ਦੇ ਹਸਪਤਾਲਾਂ ‘ਚ ਕੋਰੋਨਾਂ ਵਾਇਰਸ ਮਰੀਜ਼ਾਂ ਦੀ ਗਿਣਤੀ ਹੋਈ 1 ਲੱਖ ਤੋਂ ਪਾਰ

102

ਗੁਰਿੰਦਰਜੀਤ ਨੀਟਾ ਮਾਛੀਕੇ / ਕੁਲਵੰਤ ਧਾਲੀਆਂ
ਫਰਿਜ਼ਨੋ (ਕੈਲੀਫੋਰਨੀਆਂ)-ਕੋਵਿਡ ਟਰੈਕਿੰਗ ਪ੍ਰੋਜੈਕਟ ਦੇ ਅਨੁਸਾਰ, ਸੰਯੁਕਤ ਰਾਜ ਨੇ ਬੁੱਧਵਾਰ ਨੂੰ 100,000 ਤੋਂ ਜਿਆਦਾ ਕੋਰੋਨਾਂ ਵਾਇਰਸ ਮਰੀਜ਼ਾਂ ਦੇ ਹਸਪਤਾਲਾਂ ਵਿੱਚ ਦਾਖਲ ਹੋਣ ਦੀ ਪੁਸ਼ਟੀ ਕੀਤੀ ਹੈ। 1 ਅਕਤੂਬਰ ਤੋਂ ਬਾਅਦ ਹਸਪਤਾਲਾਂ ਵਿੱਚ ਦਾਖਲਿਆਂ ਦਾ ਦੇਸ਼ ਭਰ ਵਿਚ ਤਿੰਨ ਗੁਣਾ ਵੱਧ ਵਾਧਾ ਹੋਇਆ ਹੈ,ਜਿਸ ਨਾਲ ਹਸਪਤਾਲਾਂ ਵਿੱਚ ਕਮਰਿਆਂ ਅਤੇ ਸਿਹਤ ਸਹੂਲਤਾਂ ਦੀ ਘਾਟ ਪੈਦਾ ਹੋ ਰਹੀ ਹੈ। ਕੋਵਿਡ ਟਰੈਕਿੰਗ ਪ੍ਰੋਜੈਕਟ ਦੇ ਅਨੁਸਾਰ, ਦੱਖਣੀ ਡਕੋਟਾ, ਨੇਵਾਡਾ ਅਤੇ ਇੰਡੀਆਨਾ ਸੂਬੇ ਪ੍ਰਤੀ ਵਿਅਕਤੀ ਹਸਪਤਾਲ ਵਿੱਚ ਦਾਖਲ ਹੋਣ ਦੇ ਮਾਮਲੇ ‘ਚ ਦੇਸ਼ ਦੀ ਅਗਵਾਈ ਕਰ ਰਹੇ ਹਨ, ਜਦੋਂ ਕਿ ਕੈਲੀਫੋਰਨੀਆਂ ਵਿੱਚ 9,365 ਮਰੀਜ਼ਾਂ ਨਾਲ ਇਹ ਗਿਣਤੀ ਸਭ ਤੋਂ ਵੱਧ ਹੈ। ਸੂਬੇ ਦੇ ਰਾਜਪਾਲ ਗੈਵਿਨ ਨਿਊਸਮ ਅਨੁਸਾਰ ਕੈਲੀਫੋਰਨੀਆਂ ਦੀ ਹਸਪਤਾਲ ਪ੍ਰਣਾਲੀ ਇਸ ਸਮੇਂ 75% ਆਈ ਸੀ ਯੂ ਸਮਰੱਥਾ ਦੀ ਦਰ ਨਾਲ ਮਰੀਜ਼ਾਂ ਨੂੰ ਬਰਦਾਸ਼ਤ ਨਹੀਂ ਕਰ ਸਕਦੀ, ਜੇਕਰ ਮਰੀਜ਼ਾਂ ਦੀਆਂ ਮੌਜੂਦਾ ਦਰਾਂ ਵਧਦੀਆਂ ਹਨ ਤਾਂ 25 ਦਸੰਬਰ ਤੋਂ ਪਹਿਲਾਂ ਕੈਲੀਫੋਰਨੀਆਂ ਦੇ ਹਸਪਤਾਲਾਂ ਵਿੱਚ ਆਈ ਸੀ ਯੂ ਦੇ ਬਿਸਤਰਿਆਂ ਦੀ ਘਾਟ ਹੋ ਸਕਦੀ ਹੈ। ਕੋਵਿਡ ਮਰੀਜ਼ਾਂ ਦੀ ਵਧ ਰਹੀ ਗਿਣਤੀ ਦੇ ਸੰਬੰਧ ਵਿੱਚ ਰੋਗ ਨਿਯੰਤਰਣ ਅਤੇ ਰੋਕਥਾਮ ਕੇਂਦਰ(ਸੀ.ਡੀ.ਸੀ) ਦੇ ਅਨੁਸਾਰ ਹਸਪਤਾਲਾਂ ਦੀ ਹਫਤਾਵਾਰੀ ਦਰ ਮਹਾਂਮਾਰੀ ਦੇ ਰਿਕਾਰਡ ਪੱਧਰ ‘ਤੇ ਹੈ ,ਜਿਸ ਵਿੱਚ 65 ਸਾਲ ਜਾਂ ਇਸ ਤੋਂ ਵੱਧ ਉਮਰ ਦੇ ਮਰੀਜ ਜਿਆਦਾ ਪ੍ਰਭਾਵਿਤ ਹੋ ਰਹੇ ਹਨ।ਇੰਨਾ ਹੀ ਨਹੀ ਸਿਹਤ ਅਤੇ ਮਨੁੱਖੀ ਸੇਵਾਵਾਂ ਵਿਭਾਗ ਦੇ ਅਨੁਸਾਰ ਦੇਸ਼ ਭਰ ਦੇ 1000 ਤੋਂ ਵੱਧ ਹਸਪਤਾਲ ਸਟਾਫ ਦੀ ਘਾਟ ਦਾ ਵੀ ਸਾਹਮਣਾ ਕਰ ਰਹੇ ਹਨ।

Real Estate