ਕੰਗਣਾ ਨੂੰ ਪੰਜਾਬਣਾਂ ਦਾ ਜਵਾਬ ਦੇਣਾ ਹੋਇਆ ਔਖਾ, ਹੁਣ ਨਹੀਂ ਦਿਸਦੀ ਸੋਸ਼ਲ ਮੀਡੀਏ ‘ਤੇ

211

ਜਲੰਧਰ : ਬਾਲੀਵੁੱਡ ਅਦਾਕਾਰਾ ਕੰਗਨਾ ਰਣੌਤ ਪੰਜਾਬੀਆਂ ਨਾਲ ਪੰਗਾ ਲੈ ਕੇ ਕਸੂਤੀ ਘਿਰ ਗਈ ਹੈ। ਉਸ ਦੇ 100 ਰੁਪਏ ਵਾਲੇ ਦਿੱਤੇ ਬਿਆਨ ‘ਤੇ ਹੁਣ ਵਿਵਾਦ ਛਿੜ ਚੁੱਕਾ ਹੈ। ਇਸ ਮਾਮਲੇ ‘ਚ ਕਿਸਾਨੀ ਧਰਨੇ ‘ਤੇ ਆਈਆਂ ਬੀਬੀਆਂ ਨੇ ਕੰਗਨਾ ਨੂੰ ਠੋਕਵਾਂ ਜਵਾਬ ਦਿੱਤਾ ਹੈ।

ਸਿਮਰਨ ਗਿੱਲ ਦਾ ਕੰਗਨਾ ‘ਤੇ ਬਿਆਨ
ਕੰਗਨਾ ਰਣੌਤ ਨੂੰ ਲੰਬੇ ਹੱਥੀਂ ਲੈਂਦਿਆਂ ਵਕੀਲ ਸਿਮਰਨ ਗਿੱਲ ਨੇ ਕਿਹਾ, ‘ਕੰਗਨਾ ਜਿਸ ਤਰ੍ਹਾਂ ਦੀ ਆਪ ਹੈ, ਉਸ ਨੂੰ ਉਸੇ ਤਰ੍ਹਾਂ ਦੇ ਬਾਕੀ ਲੱਗਦੇ ਹਨ। ਕੰਗਨਾ ਨੇ ਸਾਡੀ ਬਜ਼ੁਰਗ ਬੇਬੇ ‘ਤੇ ਟਵੀਟ ਕਰਕੇ ਆਪਣੀ ਅਸਲੀਅਤ ਬਿਆਨ ਕੀਤੀ ਹੈ। ਉਹ ਮੋਦੀ ਵਰਗੇ ਨੇਤਾਵਾਂ ਦੇ ਹੱਕ ‘ਚ ਟਵੀਟ ਕਰਦੀ ਹੈ, ਜਿਸ ਤੋਂ ਉਸ ਨੂੰ ਫਾਇਦਾ ਹੁੰਦਾ ਹੈ। ਕੰਗਨਾ ਵਰਗੇ ਕਈ ਅਨੇਕਾਂ ਸਿਤਾਰੇ ਹਨ, ਜਿਹੜੇ ਪੈਸੇ ਲੈ ਕੇ ਟਵੀਟ ਕਰਦੇ ਹਨ। ਇਸ ਨੂੰ ਅਜਿਹਾ ਲੱਗਦਾ ਹੈ ਕਿ ਉਹ ਇਸ ਤਰ੍ਹਾਂ ਦਾ ਟਵੀਟ ਕਰਕੇ ਬੱਚ ਜਾਵੇਗੀ। ਉਹਨੂੰ ਲੱਗਦਾ ਹੈ ਸਾਡੇ ਭਰਾ ਅਜਿਹੇ ਟਵੀਟ ਵੇਖ ਕੇ ਬੀਬੀਆਂ ਨੂੰ ਧਰਨੇ ‘ਤੇ ਨਾਲ ਲੈ ਜਾਣ ਤੋਂ ਮਨਾ ਕਰਨਗੇ ਕਿ ਸਾਡੀਆਾਂ ਬੀਬੀਆਂ ਨੂੰ ਲੋਕੀ ਅਜਿਹੀਆਂ ਗੱਲਾਂ ਕਰ ਰਹੇ ਹਨ।’
ਬਜ਼ੁਰਗ ਬੀਬੀਆਂ ਨੇ ਕੰਗਨਾ ਨੂੰ ਦਿੱਤਾ ਮੂੰਹ ਤੋੜ ਜਵਾਬ
ਇਸ ਤੋਂ ਇਲਾਵਾ ਇਕ ਬੇਬੇ ਨੇ ਕਿਹਾ, ‘ਜਿਸ ਮਹਿੰਦਰ ਕੌਰ ‘ਤੇ ਕੰਗਨਾ ਨੇ ਟਵੀਟ ਕੀਤਾ ਹੈ, ਉਨ੍ਹਾਂ ਨੇ ਉਸ ਨੂੰ ਬਹੁਤ ਵਧੀਆ ਜਵਾਬ ਦਿੱਤਾ ਹੈ। ਉਨ੍ਹਾਂ ਨੇ ਕਿਹਾ ਕਿ ਮੈਂ 600 ਰੁਪਏ ‘ਤੇ ਨਰਮਾ ਚੁੱਗਦੀ ਹਾਂ, ਤੈਨੂੰ ਮੈਂ 700 ਦਿਆਂਗੀ ਤੂੰ ਆ ਕੇ ਦਿਹਾੜੀ ਕਰ।’ ਇਕ ਹੋਰ ਬੀਬੀ ਨੇ ਕਿਹਾ ‘ਮੈਂ ਤੈਨੂੰ 1000 ਰੁਪਏ ਦਿਆਂਗੀ, ਤੂੰ ਸਾਡੇ ਨਾਲ ਕੰਮ ਕਰ। ਸਾਡੇ ਕਿਸਾਨ ਭਰਾਵਾਂ ਤੇ ਪੁੱਤਰਾਂ ਦੇ ਕੰਮ ਕਰ।’ ਇਸ ਤੋਂ ਇਲਾਵਾ ਇਕ ਹੋਰ ਬੀਬੀ ਨੇ ਕਿਹਾ ‘ਅਸੀਂ ਜਿਮੀਦਾਰ ਬੰਦੇ ਹਾਂ, ਤੂੰ ਸਾਡੇ ਟੱਬਰ ਦੀਆਂ ਰੋਟੀਆਂ ਪਕਾ, ਸਾਡਾ ਕੰਮ ਕਰ ਤੈਨੂੰ ਮੈਂ 10,000 ਦਿਆਂਗੀ।’
ਸੋਸ਼ਲ ਮੀਡੀਆ ਤੋਂ ਗ਼ਾਇਬ ਹੋਈ ਕੰਗਨਾ
ਦੱਸ ਦਈਏ ਕਿ ਕੰਗਨਾ ਨੂੰ ਆਮ ਲੋਕਾਂ ਤੋਂ ਲੈ ਕੇ ਪੰਜਾਬ ਦੇ ਕਲਾਕਾਰਾਂ ਨੇ ਵੀ ਠੋਕਵਾਂ ਜਵਾਬ ਦਿੱਤਾ ਹੈ। ਪਾਲੀਵੁੱਡ ਅਦਾਕਾਰਾਂ ਤੇ ਕਲਾਕਾਰਾਂ ਨੇ ਕੰਗਨਾ ਖ਼ਿਲਾਫ਼ ਕਈ ਪੋਸਟਾਂ ਪਾਈਆਂ ਹਨ। ਹੈਰਾਨੀ ਦੀ ਗੱਲ ਹੈ ਕਿ ਅਕਸਰ ਟ੍ਰੋਲਰਾਂ ਨੂੰ ਮੂੰਹਤੋੜ ਜਵਾਬ ਦੇਣ ਵਾਲੀ ਕੰਗਨਾ ਹੁਣ ਸੋਸ਼ਲ ਮੀਡੀਆ ਤੋਂ ਲੋਪ ਹੀ ਹੋ ਗਈ ਹੈ। ਦਰਅਸਲ ਕੰਗਨਾ ਵੱਲੋਂ ਪੰਜਾਬ ਦੀ ਬਿਰਧ ਬੀਬੀ ਦੀ ਤਸਵੀਰ ਆਪਣੇ ਟਵਿਟਰ ’ਤੇ ਸਾਂਝੀ ਕਰਨ ਸਮੇਤ ਸੰਘਰਸ਼ ਕਰ ਰਹੇ ਕਿਸਾਨਾਂ ਵਿਰੁੱਧ ਪੋਸਟਾਂ ਪਾਈਆਂ ਗਈਆਂ। ਇਸ ‘ਤੇ ਪੰਜਾਬੀ ਫ਼ਿਲਮ ਤੇ ਸੰਗੀਤ ਜਗਤ ਨਾਲ ਜੁੜੇ ਵਿਅਕਤੀਆਂ ਵੱਲੋਂ ਕੰਗਨਾ ਖ਼ਿਲਾਫ਼ ਨਿੱਤਰਦਿਆਂ ਉਸ ਨੂੰ ਲਾਹਨਤਾਂ ਪਾਈਆਂ ਜਾ ਰਹੀਆਂ ਹਨ।

Real Estate