ਮੁਸਲਮਾਨ ਲੜਕੇ ਨੇ ਹਿੰਦੂ ਲੜਕੀ ਨਾਲ ਵਿਆਹ ਖਾਤਰ ਬਦਲਿਆ ਧਰਮ, ਲਵ ਜਿਹਾਦ ਬਣਿਆ ਲਵ ਮੈਰਿਜ

221

ਯਮੁਨਾਨਗਰ, 1 ਦਸੰਬਰ-ਮੁਸਲਮਾਨ ਨੌਜਵਾਨ ਹਿੰਦੂ ਲੜਕੀ ਨਾਲ ਵਿਆਹ ਖਾਤਰ ਆਪਣਾ ਧਰਮ ਬਦਲ ਕੇ ਹਿੰਦੂ ਬਣ ਗਿਆ। ਜੋੜੇ ਨੂੰ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੇ ਦਖਲ ਤੋਂ ਬਾਅਦ ਇਥੇ ਪੁਲਿਸ ਸੁਰੱਖਿਆ ਦਿੱਤੀ ਗਈ ਹੈ। ਹਰਿਆਣਾ ਦੇ ਗ੍ਰਹਿ ਮੰਤਰੀ ਅਨਿਲ ਵਿਜ ਨੇ ਪਿਛਲੇ ਹਫ਼ਤੇ ਕਿਹਾ ਸੀ ਕਿ ਰਾਜ ਸਰਕਾਰ ਨੇ ‘ਲਵ ਜੇਹਾਦ’ ਖ਼ਿਲਾਫ਼ ਕਾਨੂੰਨ ਦਾ ਖਰੜਾ ਤਿਆਰ ਕਰਨ ਲਈ ਤਿੰਨ ਮੈਂਬਰੀ ਕਮੇਟੀ ਬਣਾਈ ਹੈ। ਯਮੁਨਾਨਗਰ ਦੇ ਐੱਸਪੀ ਕਮਲਦੀਪ ਗੋਇਲ ਨੇ ਮੰਗਲਵਾਰ ਨੂੰ ਕਿਹਾ ਕਿ 21 ਸਾਲਾ ਵਿਅਕਤੀ, ਜਿਸ ਨੇ ਆਪਣਾ ਨਾਮ ਵੀ ਬਦਲ ਲਿਆ ਹੈ, ਨੇ 9 ਨਵੰਬਰ ਨੂੰ ਹਿੰਦੂ ਰੀਤੀ ਰਿਵਾਜ਼ਾਂ ਅਨੁਸਾਰ 19 ਸਾਲਾ ਹਿੰਦੂ ਮੁਟਿਆਰ ਨਾਲ ਵਿਆਹ ਕਰਵਾ ਲਿਆ। ਜੋੜੇ ਨੇ ਹਾਈ ਕੋਰਟ ਵਿਚ ਇਹ ਕਹਿ ਕੇ ਪਹੁੰਚ ਕੀਤੀ ਸੀ ਕਿ ਉਨ੍ਹਾਂ ਨੂੰ ਲੜਕੀ ਦੇ ਪਰਿਵਾਰ ਤੋਂ ਖ਼ਤਰਾ ਹੈ।

Real Estate