ਨਵੇਂ ਖੇਤੀ ਕਾਨੂੰਨਾਂ ਨਾਲ ਕਿਸਾਨਾਂ ਦੀਆਂ ਪ੍ਰੇਸ਼ਾਨੀਆਂ ਹੋਣਗੀਆਂ ਦੂਰ: ਮੋਦੀ

205

ਨਵੀਂ ਦਿੱਲੀ : ਪ੍ਰਧਾਨ ਮੰਤਰੀ ਨਰਿੰਦਰ ਮੋਦੀ (PM Naredra Modi) ਨੇ ਅੱਜ ‘ਮਨ ਕੀ ਬਾਤ’ ਜ਼ਰੀਏ ਦੇਸ਼ ਨੂੰ ਸੰਬੋਧਨ ਕੀਤਾ। ਪੀਐੱਮ ਮੋਦੀ ਸਵੇਰੇ 11 ਵਜੇ ਰੇਡੀਓ ‘ਤੇ ਮਨ ਕੀ ਬਾਤ ਪ੍ਰੋਗਰਾਮ ਰਾਹੀਂ ਦੇਸ਼ ਦੀ ਜਨਤਾ ਦੇ ਰੂਬਰੂ ਹੋਏ। ਇਹ ਮਨ ਕੀ ਬਾਤ ਦਾ 71ਵਾਂ ਐਡੀਸ਼ਨ ਸੀ। ਇਸ ਦੌਰਾਨ ਪੀਐੱਮ ਮੋਦੀ ਨੇ ਕਈ ਅਹਿਮ ਮੁੱਦਿਆਂ ‘ਤੇ ਆਪਣੇ ਵਿਚਾਰ ਸਾਹਮਣੇ ਰੱਖੇ।
ਨਵੇਂ ਕਾਨੂੰਨਾਂ ਨਾਲ ਮਿਲੇ ਕਿਸਾਨਾਂ ਨੂੰ ਨਵੇਂ ਅਧਿਕਾਰ
‘ਮਨ ਕੀ ਬਾਤ’ ਦੌਰਾਨ ਪੀਐੱਮ ਮੋਦੀ ਨੇ ਕਿਹਾ ਕਿ ਸੰਸਦ ਨੇ ਹਾਲ ਹੀ ‘ਚ ਮੰਥਨ ਤੋਂ ਬਾਅਦ ਖੇਤੀ ਸੁਧਾਰ ਕਾਨੂੰਨ ਪਾਸ ਕੀਤੇ ਹਨ। ਉਨ੍ਹਾਂ ਕਿਹਾ ਕਿ ਇਨ੍ਹਾਂ ਸੁਧਾਰਾਂ ਨਾਲ ਨਾ ਸਿਰਫ਼ ਕਿਸਾਨਾਂ ਦੀਆਂ ਮੁਸ਼ਕਲਾਂ ਘਟੀਆਂ ਬਲਕਿ ਇਨ੍ਹਾਂ ਕਾਨੂੰਨਾਂ ਨੇ ਉਨ੍ਹਾਂ ਨੂੰ ਨਵੇਂ ਅਧਿਕਾਰ ਤੇ ਮੌਕੇ ਵੀ ਦਿੱਤੇ ਹਨ।

ਗੁਰਪੁਰਬ ‘ਤੇ ਸਾਂਝੇ ਕੀਤੇ ਵਿਚਾਰ
ਕੱਲ੍ਹ 30 ਨਵੰਬਰ ਨੂੰ ਅਸੀਂ ਸ੍ਰੀ ਗੁਰੂ ਨਾਨਕ ਦੇਵ ਜੀ ਦਾ 551ਵਾਂ ਪ੍ਰਕਾਸ਼ ਪੁਰਬ ਮਨਾਵਾਂਗੇ। ਪੂਰੀ ਦੁਨੀਆ ‘ਚ ਗੁਰੂ ਨਾਨਕ ਦੇਵ ਜੀ ਦਾ ਅਸਰ ਸਪੱਸ਼ਟ ਰੂਪ ‘ਚ ਦਿਖਾਈ ਦਿੰਦਾ ਹੈ। Vancouver ਤੋਂ Wellington ਤਕ, Singapore ਤੋਂ South Africa ਤਕ ਉਨ੍ਹਾਂ ਦੇ ਸੰਦੇਸ਼ ਹਰ ਪਾਸੇ ਸੁਣਾਈ ਦਿੰਦੇ ਹਨ। ਸ੍ਰੀ ਗੁਰੂ ਗ੍ਰੰਥ ਸਾਹਿਬ ‘ਚ ਕਿਹਾ ਗਿਆ ਹੈ- ‘ਸੇਵਕ ਨੂੰ ਸੇਵਾ ਬਣ ਆਈ’, ਯਾਨੀ ਸੇਵਕ ਦਾ ਕੰਮ ਸੇਵਾ ਕਰਨਾ ਹੈ। ਬੀਤੇ ਕੁਝ ਸਾਲਾਂ ਤੋਂ ਕਈ ਅਹਿਮ ਪੜਾਅ ਆਏ ਤੇ ਇਕ ਸੇਵਕ ਦੇ ਤੌਰ ‘ਤੇ ਸਾਨੂੰ ਬਹੁਤ ਕੁਝ ਕਰਨ ਦਾ ਮੌਕਾ ਮਿਲਿਆ।

Real Estate