ਪਾਕਿਸਤਾਨ ‘ਚ ਬਲਾਤਕਾਰੀਆਂ ਨੂੰ ਕਰ ਦਿੱਤਾ ਜਾਵੇਗਾ ਨਿੰਪੁਸਕ, ਆਰਡੀਨੈਂਸ ਨੂੰ ਦਿੱਤੀ ਮਨਜ਼ੂਰੀ

180

ਇਸਲਾਮਾਬਾਦ-ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਦੀ ਕੈਬਨਿਟ ਨੇ ਸ਼ੁੱਕਰਵਾਰ ਨੂੰ ਬਲਾਤਕਾਰ ਵਿਰੋਧੀ ਦੋ ਆਰਡੀਨੈਂਸਾਂ ਨੂੰ ਮਨਜ਼ੂਰੀ ਦੇ ਦਿੱਤੀ ਹੈ, ਜਿਨ੍ਹਾਂ ਵਿੱਚ ਬਲਾਤਕਾਰੀਆਂ ਨੂੰ ਰਸਾਇਣਕ ਤੌਰ ’ਤੇ ਨਾਮਰਦ ਬਣਾਉਣ ਅਤੇ ਬਲਾਤਕਾਰ ਦੇ ਮਾਮਲਿਆਂ ਦੀ ਸੁਣਵਾਈ ਲਈ ਵਿਸ਼ੇਸ਼ ਅਦਾਲਤਾਂ ਕਾਇਮ ਕਰਨ ਨੂੰ ਪ੍ਰਵਾਨਗੀ ਦਿੱਤੀ ਹੈ। ਰਸਾਇਣਕ ਪ੍ਰਕਿਰਿਆ ਰਾਹੀਂ ਦੋਸ਼ੀ ਦੇ ਸਰੀਰ ਵਿੱਚ ਰਸਾਇਣ ਛੱਡਿਆ ਜਾਵੇਗਾ ਜਿਸ ਦਾ ਅਸਰ ਤੈਅ ਸਮੇਂ ਜਾਂ ਹਮੇਸ਼ਾਂ ਲਈ ਰਹੇਗਾ। ਇਸ ਰਸਾਇਣ ਦੇ ਅਸਰ ਤੱਕ ਦੋਸ਼ੀ ਨਪੁੰਸਕ ਬਣਿਆ ਰਹੇਗਾ ਪਰ ਰਸਾਇਣ ਪ੍ਰਕਿਰਿਆ ਵਿਚੋਂ ਲੰਘਣ ਦਾ ਫੈਸਲਾ ਦੋਸ਼ੀ ਕਰੇਗਾ। ਜੇ ਉਹ ਰਸਾਇਣ ਪ੍ਰਕਿਰਿਆ ਨੂੰ ਰੱਦ ਕਰੇਗਾ ਤਾਂ ਉਸ ਨੂੰ 25 ਸਾਲ ਦੀ ਕੈਦ ਭੁਗਤਣੀ ਪਵੇਗੀ। ਜੇ ਦੋਸ਼ੀ ਨੂੰ ਉਸ ਦੀ ਸਹਿਮਤ ਬਗ਼ੈਰ ਦਵਾਈ ਦਿੱਤੀ ਜਾਂਦੀ ਹੈ ਤਾਂ ਉਹ ਇਸ ਖ਼ਿਲਾਫ਼ ਅਦਾਲਤ ਵਿੱਚ ਜਾ ਸਕਦਾ ਹੈ।

Real Estate