ਵੈਸ਼ਨੋ ਦੇਵੀ ਤੋਂ ਯੂ ਪੀ ਪਰਤਦੇ 4 ਸ਼ਰਧਾਲੂਆਂ ਦੀ ਫਗਵਾੜਾ ਨੇ ਹਾਦਸੇ ‘ਚ ਮੌਤ

200

ਫਗਵਾੜਾ, 26 ਨਵੰਬਰ-ਵੈਸ਼ਨੋ ਦੇਵੀ ਤੋਂ ਯੂਪੀ ਜਾ ਰਹੇ ਚਾਰ ਸ਼ਰਧਾਲੂ ਦੀਆਂ ਦੀ ਫਗਵਾੜਾ ਜੀਟੀ ਰੋਡ ਉਪਰ ਦੇਰ ਰਾਤ ਹਾਦਸੇ ਵਿੱਚ ਮੌਤ ਹੋ ਗਈ। ਮਰਨ ਵਾਲਿਆਂ ਵਿੱਚ ਇਕ ਔਰਤ ਅਸ਼ੋਕਨਾ ਗੁਪਤਾ (59), ਕੁਨਾਲ ਗੁਪਤਾ (21)}, ਪੁਲਕਿਤ ਗੁਪਤਾ ਅਤੇ ਡਰਾਈਵਰ ਸ਼ਾਮਲ ਹਨ। ਜ਼ਖ਼ਮੀ ਰਿਸ਼ਵ ਗੁਪਤਾ (23) ਨੂੰ ਗੰਭੀਰ ਹਾਲਤ ਵਿੱਚ ਜਲੰਧਰ ਦੇ ਜੌਹਲ ਹਸਪਤਾਲ ਵਿਖੇ ਦਾਖਲ ਕਰਾਇਆ ਗਿਆ ਹੈ। ਐੱਸਐੱਚਓ ਸਿਟੀ ਨਵਦੀਪ ਸਿੰਘ ਨੇ ਦੱਸਿਆ ਕਿ ਬੀਤੀ ਦੇਰ ਰਾਤ ਇਹ ਵਿਅਕਤੀ ਵੈਸ਼ਨੂੰ ਦੇਵੀ ਤੋਂ ਮੱਥਾ ਟੇਕ ਕੇ ਯੂਪੀ ਜਾ ਰਹੇ ਸਨ, ਜਦੋਂ ਇਹ ਫਗਵਾੜਾ ਸ਼ੂਗਰ ਮਿੱਲ ਚੌਕ ਲਾਗੇ ਪੁੱਜੇ ਤਾਂ ਕੋਈ ਵਾਹਨ ਇਨ੍ਹਾਂ ਦੀ ਕਾਰ ਨੂੰ ਫੇਟ ਮਾਰ ਗਿਆ, ਜਿਸ ਕਾਰਨ ਇਨ੍ਹਾਂ ਦੀ ਮੌਤ ਹੋ ਗਈ। ਇਹ ਆਪਣੀ ਕਾਰ ਨੰਬਰ ਯੂਪੀ 78 FG 4515 ਵਿੱਚ ਸਵਾਰ ਸਨ। ਇਨ੍ਹਾਂ ਕਿਸ ਗੱਡੀ ਨੇ ਫੇਟ ਮਾਰੀ ਇਹ ਅਜੇ ਬੁਝਾਰਤ ਬਣਿਆ ਹੋਇਆ ਹੈ। ਪੁਲੀਸ ਨੇ ਅਣਪਛਾਤੇ ਵਿਅਕਤੀਆਂ ਖ਼ਿਲਾਫ਼ ਕੇਸ ਦਰਜ ਕਰ ਲਿਆ।

Real Estate