ਕਿਸਾਨ ਅੰਦੋਲਨ ‘ਤੇ ਸਿਆਸਤ ਸ਼ੁਰੂ: ਮਨੋਹਰ ਨੇ ਕਿਹਾ ਕਿ ਅਮਰਿੰਦਰ ਕਿਸਾਨਾਂ ਨੂੰ ਭੜਕਾ ਰਹੇ ਨੇ, ਕੈਪਟਨ ਨੇ ਕਿਹਾ-ਫਿਰ ਕਿਸਾਨ ਦਿੱਲੀ ਕਿਉਂ ਜਾ ਰਹੇ ਨੇ

284

ਚੰਡੀਗੜ੍ਹ-ਕੇਂਦਰ ਸਰਕਾਰ ਦੇ ਖੇਤੀ ਕਾਨੂੰਨਾਂ ਖਿਲਾਫ ਪੰਜਾਬ ਅਤੇ ਹਰਿਆਣਾ ਦੇ ਕਿਸਾਨ ਦਿੱਲੀ ਚਲੋ ਦਾ ਨਾਹਰਾ ਬੁਲੰਦ ਕਰਕੇ ਸੜਕਾਂ ਉਤੇ ਉਤਰ ਆਏ ਹਨ। ਪੁਲਿਸ ਅਤੇ ਸੁਰੱਖਿਆ ਬਲਾਂ ਦੇ ਨੇ ਨਾਲ ਹਰਿਆਣਾ ਸਰਹੱਦ ਉਤੇ ਉਨ੍ਹਾਂ ਦੀਆਂ ਝੜੱਪਾਂ ਹੋ ਰਹੀਆਂ ਹਨ। ਇਸ ਪਾਸੇ ਕਿਸਾਨ ਅਤੇ ਪੁਲਿਸ ਆਹਮੋ-ਸਾਹਮਣੇ ਹੈ ਤਾਂ ਦੂਜੇ ਪਾਸੇ ਪੰਜਾਬ ਅਤੇ ਹਰਿਆਣਾ ਦੇ ਮੁੱਖ ਮੰਤਰੀ ਟਵਿਟਰ ਉਤੇ ਟਕਰਾ ਰਹੇ ਹਨ।
ਅਸਲ ਵਿੱਚ ਕਾਨੂੰਨਾਂ ਦੇ ਵਿਰੋਧ ਵਿੱਚ ਹਰਿਆਣਾ, ਪੰਜਾਬ ਅਤੇ ਉਤਰ ਪ੍ਰਦੇਸ਼ ਦੇ ਕਿਸਾਨਾਂ ਨੇ 26 ਅਤੇ 27 ਨਵੰਬਰ ਨੂੰ ਵੱਡੇ ਪ੍ਰਦਰਸ਼ਨਾਂ ਦੀ ਤਿਆਰੀ ਕੀਤੀ ਸੀ। ਉਨ੍ਹਾਂ ਨੂੰ ਰੋਕਣ ਲਈ ਪੁਲਿਸ ਨੇ ਵੀ ਪੂਰੇ ਇੰਤਜ਼ਾਮ ਕੀਤੇ ਹੋਏ ਹਨ। ਅਜਿਹੇ ਵਿੱਚ ਜਦੋਂ ਹਰਿਆਣਾ ਅਤੇ ਪੰਜਾਬ ਦੇ ਕਿਸਾਨ ਦਿੱਲੀ ਵੱਲ ਨੂੰ ਨਿਕਲੇ ਤਾਂ ਪੁਲਿਸ ਨੇ ਉਨ੍ਹਾਂ ਨੂੰ ਬਾਰਡਰ ‘ਤੇ ਰੋਕ ਲਿਆ।
ਪੰਜਾਬ ਦੇ ਮੁੱਖ ਮੰਤਰੀ ਕੈਪਟਨ ਨੇ ਹਰਿਆਣਾ ਦੇ ਮੁੱਖ ਮੰਤਰੀ ਨੂੰ ਟੈਗ ਕਰਦੇ ਹੋਏ ਟਵੀਟ ਕੀਤਾ ਕਿ ਇਹ ਬਹੁਤ ਦੁੱਖ ਦੀ ਗੱਲ ਹੈ ਕਿ ਸੰਵਿਧਾਨ ਦਿਵਸ ਮੌਕੇ ਕਿਸਾਨਾਂ ਦੇ ਸੰਵਿਧਾਨਕ ਅਧਿਕਾਰਾਂ ਦੀ ਉਲੰਘਣਾ ਕੀਤੀ ਜਾ ਰਹੀ ਹੈ। ਉਨ੍ਹਾਂ ਨੂੰ ਜਾਣ ਦਿਓ ਖੱਟੜ ਜੀ, ਉਨ੍ਹਾਂ ਨੂੰ ਨਾ ਰੋਕੋ। ਕਿਸਾਨਾਂ ਨੂੰ ਆਪਣੀ ਆਵਾਜ਼ ਸ਼ਾਂਤੀ ਨਾਲ ਦਿੱਲੀ ਤੱਕ ਪਹੁੰਚਾਉਣ ਦਿਓ।
ਇਸ ਦੇ ਜਵਾਬ ਵਿੱਚ ਮਨੋਹਰ ਲਾਲ ਖੱਟੜ ਨੇ ਟਵੀਟ ਦਾ ਜਵਾਬ ਦਿੱਤਾ-ਕੈਪਟਨ ਅਮਰਿੰਦਰ ਸਿੰਘ ਜੀ, ਮੈਂ ਫਿਰ ਕਹਿ ਰਿਹਾ ਹਾਂ। ਮੈਂ ਰਾਜਨੀਤੀ ਛੱਡ ਦੇਵਾਂਗਾ ਜੇਕਰ ਘਟੋ ਘਟ ਸਮਰਥਨ ਮੁੱਲ ‘ਤੇ ਕੋਈ ਪ੍ਰੇਸ਼ਾਨੀ ਹੋਈ। ਇਸ ਲਈ ਕਿਸਾਨਾਂ ਨੂੰ ਉਕਸਾਉਣਾ ਬੰਦ ਕਰੋ। ਮੈਂ ਪਿਛਲੇ ਤਿੰਨ ਦਿਨ ਤੋਂ ਤੁਹਾਡੇ ਨਾਲ ਗੱਲ ਕਰਨ ਦੀ ਕੋਸ਼ਿਸ਼ ਕਰ ਰਿਹਾ ਹੈ ਪਰ ਦੁੱਖ ਦੀ ਗੱਲ ਹੈ ਕਿ ਤੁਸੀਂ ਲਗਾਤਾਰ ਅਨਰਿਚੇਬਲ ਹੋ। ਇਸ ਤੋਂ ਪਤਾ ਲੱਗਦਾ ਹੈ ਕਿ ਕਿਸਾਨਾਂ ਦੇ ਮੁੱਦੇ ਉਤੇ ਤੁਸੀਂ ਕਿੰਨੇ ਗੰਭੀਰ ਹੋ।

Real Estate