ਸਭ ਤੋਂ ਛੋਟੀ ਉਮਰ ‘ਚ ਸਾਂਸਦ ਬਣਨ ਵਾਲੇ ਕਾਂਗਰਸ ਦੇ ਵੱਡੇ ਨੇਤਾ ਪਟੇਲ ਦੀ ਮੌਤ

263
ਕਾਂਗਰਸ ਦੇ ਸੀਨੀਅਰ ਨੇਤਾ ਅਤੇ ਗੁਜਰਾਤ ਤੋ ਰਾਜ ਸਭਾ ਮੈਂਬਰ ਅਹਿਮਦ ਪਟੇਲ ਦੀ ਬੁੱਧਵਾਰ ਤੜਕੇ ਮੌਤ ਹੋ ਗਈ । ਉਹ 71 ਵਰ੍ਹਿਆਂ ਦੇ ਸਨ । ਪਟੇਲ 1 ਅਕਤੂਬਰ ਨੂੰ ਕਰੋਨਾ ਪੀੜਤ ਹੋਏ ਸਨ । 15 ਅਕਤੂਬਰ ਨੂੰ ਗੁਰੂਗ੍ਰਾਮ ਦੇ ਮੇਦਾਤਾ ਹਸਪਤਾਲ ਵਿੱਚ ਭਰਤੀ ਹੋਏ ਪਟੇਲ ਨੇ ਖੁਦ ਉਹਨਾਂ ਦੇ ਸੰਪਰਕ ‘ਚ ਆਏ ਲੋਕਾਂ ਨੂੰ ਟੈਸਟ ਕਰਵਾਉਣ ਦੀ ਅਪੀਲ ਕੀਤੀ ਸੀ ।
ਉਹਨਾ ਦੇ ਬੇਟੇ ਫੈ਼ਜਲ ਨੇ ਅੱਜ ਟਵੀਟ ਕਰਕੇ ਦੱਸਿਆ , ‘ ਬੜੇ ਦੁੱਖ ਨਾਲ ਦੱਸ ਰਿਹਾ ਹਾਂ ਕਿ ਮੇਰੇ ਪਿਤਾ ਅਹਿਮਦ ਪਟੇਲ ਬੁੱਧਵਾਰ ਦਾ ਸਵੇਰੇ 3:30 ਵਜੇ ਦੇਹਾਂਤ ਹੋ ਗਿਆ । ਲਗਭਗ ਇੱਕ ਮਹੀਨਾ ਪਹਿਲਾਂ ਉਹਨਾ ਦੀ ਰਿਪੋਰਟ ਕਰੋਨਾ ਪਾਜਿਟਿਵ ਆਈ ਸੀ ਅਤੇ ਉਹਨਾ ਦੇ ਸਰੀਰ ਦੇ ਕਈ ਅੰਗਾਂ ਨੇ ਕੰਮ ਕਰਨਾ ਬੰਦ ਕਰ ਦਿੱਤਾ ਸੀ , ਜਿਸ ਮਗਰੋਂ ਉਹਨਾਂ ਦੀ ਮੌਤ ਹੋ ਗਈ । ਅੱਲਾਹ ਉਹਨਾਂ ਨੂੰ ਜੰਨਤ ਫਰਮਾਏ ।’
21 ਅਗਸਤ 1949 ਨੂੰ ਪਟੇਲ ਦਾ ਜਨਮ ਪਿੰਡ ਪਿਰਾਮਣ , ਜਿਲ੍ਹਾ ਭਰੂਚ , ਗੁਜਰਾਤ ਵਿੱਚ ਹੋਇਆ । ਉਹ 3 ਵਾਰ ਲੋਕ ਸਭਾ ਮੈਂਬਰ ( 1977- 1989 ) ਅਤੇ 4 ਵਾਰ ਰਾਜ ਸਭਾ ਮੈਂਬਰ ( 1993 -2020 ) ਰਹੇ । ਜਦੋਂ ਉਹਨਾਂ ਦੀ ਉਮਰ ਸਿਰਫ਼ 26 ਸਾਲ ਦੀ ਉਦੋਂ ਸਭ ਤੋਂ ਨੌਜਵਾਨ ਸੰਸਦ ਮੈਂਬਰ ਸਨ ।
ਉਹਨਾ ਨੇ ਭਰੁੱਚ ਲੋਕ ਸਭਾ ਤੋਂ ਆਪਣੀ ਪਹਿਲੀ ਚੋਣ 1977 ਵਿੱਚ ਲੜੀ ਅਤੇ 62 ਹਜ਼ਾਰ 879 ਵੋਟਾਂ ਨਾਲ ਜਿੱਤ ਹਾਸਲ ਕੀਤੀ । ਇੱਥੋਂ ਹੀ 1980 ਵਿੱਚ 82 ਹਜ਼ਾਰ 844 ਵੋਟਾਂ ਨਾਲ ਜਿੱਤੇ ਅਤੇ ਫਿਰ 1984 ਵਿੱਚ 1 ਲੱਖ 23 ਹਜ਼ਾਰ 69 ਵੋਟਾਂ ਨਾਲ ਜਿੱਤ ਹਾਸਿਲ ਹੋਈ ।
ਪਟੇਲ ਜਨਵਰੀ ਤੋਂ ਸਤੰਬਰ 1985 ਤੱਕ ਤਤਕਾਲੀ ਪ੍ਰਧਾਨ ਮੰਤਰੀ ਰਾਜੀਵ ਗਾਂਧੀ ਦੇ ਸੰਸਦੀ ਸਕੱਤਰ ਰਹੇ। 2001 ਵਿੱਚ ਸੋਨੀਆ ਗਾਂਧੀ ਦੇ ਰਾਜਨੀਤਕ ਸਲਾਹਕਾਰ ਸਨ। ਜਨਵਰੀ 1986 ਵਿੱਚ ਗੁਜਰਾਤ ਕਾਂਗਰਸ ਦੇ ਪ੍ਰਧਾਨ ਬਣੇ । 1977 ਵਿੱਚ ਤੋਂ 1982 ਤੱਕ ਉਹ ਯੂਥ ਕਾਂਗਰਸ ਕਮੇਟੀ ਦੇ ਪ੍ਰਧਾਨ ਰਹੇ । ਸਤੰਬਰ 1983 ਤੋਂ ਦਸੰਬਰ 1984 ਤੱਕ ਉਹ ਕਾਂਗਰਸ ਦੇ ਜਾਇੰਟ ਸਕੱਤਰ ਰਹੇ ।
Real Estate