ਦੁਨੀਆ ਵਿੱਚ ਕੋਰੋਨਾ ਦੇ 6 ਕਰੋੜ ਮਾਮਲੇ: 54 ਦੇਸ਼ਾਂ ਵਿੱਚ ਦੂਜੀ ਲਹਿਰ, ਸਤੰਬਰ ਤੱਕ ਹਰ ਦਿਨ 3 ਲੱਖ ਕੇਸ ਸਨ ਅਤੇ ਹੁਣ ਰੋਜ਼ 6 ਲੱਖ ਤੋਂ ਜ਼ਿਆਦਾ ਮਰੀਜ਼ ਮਿਲ ਰਹੇ ਨੇ

285

ਨਿਊਯਾਰਕ-ਦੁਨੀਆ ਭਰ ਵਿੱਚ ਕੋਰੋਨਾ ਦੇ ਮਰੀਜ਼ਾ ਦਾ ਆਂਕੜਾ ਬੁੱਧਵਾਰ ਨੁੰ 6 ਕਰੋੜ ਨੂੰ ਪਾਰ ਕਰ ਗਿਆ। ਮਰਨ ਵਾਲਿਆਂ ਦੀ ਗਿਣਤੀ 14 ਲੱਖ ਤੋਂ ਜ਼ਿਆਦਾ ਹੋ ਚੁੱਕੀ ਹੈ। ਇਸ ਦੌਰਾਨ ਕੋਰੋਨਾ ਰਫਤਾਰ ਇਕ ਵਾਰ ਫਿਰ ਤੋਂ ਤੇਜ਼ ਹੋ ਗਈ ਹੈ। ਸਤੰਬਰ ਤੱਕ ਦੁਨੀਆ ਭਰ ਵਿੱਚ ਰੋਜ਼ਾਨਾ ਔਸਤਨ 3 ਲੱਖ ਮਰੀਜ਼ ਆ ਰਹੇ ਸਨ। ਹੁਣ ਰੋਜ਼ 6 ਲੱਖ ਤੋਂ ਜ਼ਿਆਦਾ ਮਰੀਜ਼ ਆ ਰਹੇ ਹਨ। ਅਮਰੀਕਾ, ਬ੍ਰਾਜ਼ੀਲ, ਫਰਾਂਸ, ਰੂਸ ਸਣੇ 54 ਦੇਸ਼ਾਂ ਵਿੱਚ ਕੋਰੋਨਾ ਦੀ ਦੂਜੀ ਲਹਿਰ ਸ਼ੁਰੂ ਹੋ ਗਈ ਹੈ। ਸਭ ਤੋਂ ਜ਼ਿਆਦਾ ਅਸਰ ਉਤਰੀ ਅਮਰੀਕਾ, ਯੂਰਪ ਅਤੇ ਏਸ਼ੀਆਈ ਦੇਸ਼ਾਂ ਵਿੱਚ ਦਿਸ ਰਿਹਾ ਹੈ। ਭਾਰਤ ਵਿੱਚ ਵੀ ਦੂਜੀ ਲਹਿਰ ਦੀ ਆਹਟ ਹੈ। ਪਿਛਲੇ ਹਫਤੇ ਤਿੰਨ ਦਿਨ ਅਜਿਹੇ ਸਨ, ਜਦੋਂ ਭਾਰਤ ਵਿੱਚ ਠੀਕ ਹੋਣ ਵਾਲਿਆਂ ਤੋਂ ਜ਼ਿਆਦਾ ਮਰੀਜ਼ ਆਏ। ਮਤਲਬ ਇਨ੍ਹਾਂ ਤਿੰਨ ਦਿਨਾਂ ਵਿੱਚ ਐਕਟਿਵ ਕੇਸਾਂ ਦੀ ਗਿਣਤੀ ਵਿੱਚ ਵਾਧਾ ਹੋਇਆ। ਇਸ ਤੋਂ ਪਹਿਲਾਂ ਲਗਾਤਾਰ 41 ਦਿਨ ਐਕਟਿਵ ਕੇਸ ਘਟ ਰਹੇ ਸਨ।

Real Estate