ਚਾਅ ਨਾ ਚੁੱਕੇ ਜਾਣ ਮਿਲ਼ੀਆਂ ਵਧਾਈਆਂ ਦੇ, ਰਹਿਣ ਘਰੀਂ ਮੇਲੇ ਲੱਗਦੇ

529

ਸਾਡੇ ਮਾਨਯੋਗ ਪਿਤਾ ਸ: ਕਰਨੈਲ ਸਿੰਘ ਪਾਰਸ ਜੀ ਦੀ ਅੰਤਮ-ਇੱਛਾ ਸੀ ਕਿ ਉਹਨਾਂ ਵੱਲੋਂ ਰਚੀ ਗਈ ਸਾਰੀ ਕਵਿਤਾ ਨੂੰ ਇੱਕ ਪੁਸਤਕੀ-ਰੂਪ ਦਿੱਤਾ ਜਾਵੇ! ਉਸ ਸੱਧਰ ਨੂੰ ਮੇਰੇ ਵੱਡੇ ਭੈਣ ਜੀ ਬੀਬੀ ਚਰਨਜੀਤ ਕੌਰ ਧਾਲੀਵਾਲ ਦੀ ਸਰਪ੍ਰਸਤੀ ਅਤੇ ਦੇਖ-ਰੇਖ ਹੇਠਾਂ ਵੱਡੇ ਭਾਈ ਇਕਬਾਲ ਰਾਮੂਵਾਲੀਆ ਦੀ ਸੰਪਾਦਕੀ ਵਾਲ਼ੀ, ਅਤੇ ਬਾਪੂ ਜੀ ਦੇ ਸੁਪਨਿਆਂ ਨੂੰ ਸਾਕਾਰ ਕਰਦੀ ਹੋਈ “ਰਾਮੂਵਾਲੀਏ ਕਰਨੈਲ ਸਿੰਘ ਪਾਰਸ ਦੀ ਸੰਪੂਰਨ ਰਚਨਾ” ਨਾਮ ਦੀ ਲਗਪਗ 480 ਸਫਿਆਂ ਵਾਲ਼ੀ ਇਸ ਕਿਤਾਬ ਦੇ ਛਪ ਕੇ ਮਾਰਕੀਟ ਵਿੱਚ ਆ ਜਾਣ ਦੀ ਖੁਸ਼ੀ ਨੂੰ, ਮੈਂ ਸਮੂਹ ਸੁਹਿਰਦ ਮਿੱਤਰਾਂ-ਸੱਜਣਾਂ ਨਾਲ਼ ਸਾਂਝੀ ਕਰਨ ਦਾ ਮਾਣ ਹਾਸਲ ਕਰ ਰਿਹਾ ਹਾਂ।

ਇਸ ਪੁਸਤਕ ਵਿਚਲੇ 46 ਪ੍ਰਸੰਗਾਂ ਨੂੰ ਤਰਤੀਬਵਾਰ ਧਾਰਮਿਕ ਕਵਿਤਾ, ਸਿੱਖ ਯੋਧਿਆਂ ਦੇ ਕਿੱਸੇ, ਰਵਾਇਤੀ ਕਿੱਸੇ, ਅਤੇ ਫੁਟਕਲ ਕਵਿਤਾ ਵਿੱਚ ਵੰਡਿਆ ਗਿਆ ਹੈ।

ਦੇਸ਼ਾਂ-ਵਿਦੇਸ਼ਾਂ ’ਚੋਂਬਾਪੂ ਜੀ ਦੇ ਪ੍ਰਸ਼ੰਸਕਾਂ ਅਤੇ ਉਹਨਾਂ ਦੀ ਕਵਿਤਾ ਦੇ ਪ੍ਰੇਮੀਆਂ ਵੱਲੋਂ ਬੇ-ਸ਼ੁਮਾਰ ਫੋਨ ਅਤੇ In-box messages ਦਾ ਨਿਰੰਤਰ ਆਈ ਜਾਣਾ, ਪ੍ਰੀਵਾਰ ਲਈ ਖੁਸ਼ੀਆਂ ਦੇ ਅੰਬਾਰ ਲੱਗਣ ਬਰੋਬਰ ਹੈ। ਅਸੀ ਉਹਨਾਂ ਤਮਾਮ ਸੰਨੇਹੀਆਂ ਨੂੰ ਸਲਾਮ ਕਰਦੇ ਹਾਂ ਜਿਹਨਾਂ ਨੇ ਇਸ ਪੁਸਤਕ ਨੂੰ ਜੀ-ਆਇਆਂ ਆਖਕੇ ਸਾਡੇ ਚਾਵਾਂ ਦੇ ਕਾਫ਼ਲੇ ਵਿੱਚ ਸ਼ਮੂਲੀਅਤ ਕੀਤੀ ਹੈ।

ਪਬਲਿਸ਼ਰ ਨੇ ਕਿਤਾਬ ਹਾਸਲ ਕਰਨ ਵਾਲ਼ੇ ਚਾਹਵਾਨਾਂ ਤੱਕ ਇਸ ਪੁਸਤਕ ਨੂੰ ਝੱਟਪਟ ਅੱਪੜਦੀ ਕਰਨ ਲਈ, ਬਹੁਤ ਹੀ ਉੱਚਿਤ ਪ੍ਰਬੰਧ ਕੀਤਾ ਹੋਇਆ ਹੈ। ਪੁਸਤਕ ਨੂੰ ਬੜੀ ਆਸਾਨੀ ਨਾਲ਼ ਪ੍ਰਾਪਤ ਕਰਨ ਲਈ ਹੇਠ ਲਿਖੇ ਸਿਰਨਾਵੇਂ ਉੱਤੇ, ਫੋਨ ਰਾਹੀਂ, ਜਾਂ web site ਲਿੰਕ ’ਤੇ ਕਲਿਕ ਕਰਕੇ ਸੰਪਰਕ ਕੀਤਾ ਜਾ ਸਕਦਾ ਹੈ। Snapdealਅਤੇ Amazon ਰਾਹੀਂ ਪੁਸਤਕ ਮੰਗਵਾਉਣ ਲਈ ਇਹਨਾਂ ਕੰਪਨੀਆਂ ਦੀਆਂ ਵਿਸ਼ੇਸ਼-ਸੇਵਾਵਾਂ ਦੀ ਸਹੂਲਤ ਵੀ ਪ੍ਰਦਾਨ ਕੀਤੀ ਗਈ ਹੈ।

-Sh. Rohit Jain Cell:- 91 98154 71219

-Address:-Unistar Books Publications Private Limited

Plot no. 301 A, Phase 9, Industrial Area, Mohali, Punjab 160055, India

Web site Link:-

https://www.snapdeal.com/product/ramuwalie-karnail-singh-paras-di/635504069496

https://www.amazon.in/dp/9352051890?ref=myi_title_dp

ਸ਼ੁਕਰੀਆ।

ਰਛਪਾਲ ਗਿੱਲ ਟੋਰਾਂਟੋ

Real Estate