ਗ੍ਰਹਿ ਮੰਤਰਾਲੇ ਨੇ ਬੇਕਾਬੂ ਹੋ ਰਹੇ ਕੋਰੋਨਾ ਦੀ ਰੋਕਥਾਮ ਲਈ ਨਵੇਂ ਦਿਸ਼ਾ ਨਿਰਦੇਸ਼ ਜਾਰੀ ਕੀਤੇ

273

ਨਵੀਂ ਦਿੱਲ਼ੀ : ਗ੍ਰਹਿ ਮੰਤਰਾਲੇ ਨੇ ਕੋਰੋਨਾ ਵਾਇਰਸ ਤੋਂ ਸਬੰਧਿਤ ਨਿਗਰਾਣੀ, ਕਾਬੂ ਤੇ ਸਾਵਧਾਨੀ ਲਈ ਨਵੇਂ ਦਿਸ਼ਾ-ਨਿਰਦੇਸ਼ ਜਾਰੀ ਕੀਤੇ ਹਨ। ਸੂਬਿਆਂ ਤੇ ਕੇਂਦਰ ਸ਼ਾਸਿਤ ਸੂਬਿਆਂ ਵੱਲੋਂ ਸੰਕ੍ਰਮਣ ਦੀ ਰੋਕਥਾਮ ਲਈ ਦੇ ਸਖ਼ਤ ਉਪਾਅ ਕਰਨਾ, ਵੱਖ-ਵੱਖ ਗਤੀਵਿਧੀਆਂ ‘ਤੇ ਐੱਸਓਪੀ ਜਾਰੀ ਕਰਨ ਤੇ ਭੀੜ ਨੂੰ ਕਾਬੂ ਕਰਨਾ ਜ਼ਰੂਰੀ ਹੋਵੇਗਾ। ਨਵੇਂ ਦਿਸ਼ਾ-ਨਿਰਦੇਸ਼ ਤਹਿਤ ਕੰਟਨੇਮੈਂਟ ਜੋਨ ‘ਚ ਸਿਰਫ਼ ਜ਼ਰੂਰੀ ਗਤੀਵਿਧੀਆਂ ਦੀ ਮਨਜ਼ੂਰੀ ਦਿੱਤੀ ਗਈ ਹੈ। ਸਥਾਨਕ ਜ਼ਿਲ੍ਹਾ, ਪੁਲਿਸ ਤੇ ਨਗਰਪਾਲਿਕਾ ਅਧਿਕਾਰੀ ਇਹ ਸੁਨਿਸ਼ਚਿਤ ਕਰਨ ਲਈ ਜ਼ਿੰਮੇਵਾਰ ਹੋਣਗੇ ਕਿ ਨਿਰਧਾਰਤ ਕੰਟੇਨਮੈਂਟ ਉਪਾਆਂ ਦੀ ਸਖ਼ਤਾਈ ਨਾਲ ਪਾਲਨਾ ਕੀਤੀ ਜਾਵੇ। ਸੂਬਾ/ਕੇਂਦਰ ਸ਼ਾਸਿਤ ਸੂਬਾ ਸਰਕਾਰ ਸਬੰਧਿਤ ਅਧਿਕਾਰੀਆਂ ਦੀ ਜਵਾਬਦੇਹੀ ਸੁਨਿਸ਼ਚਿਤ ਕਰਨਗੇ। ਗ੍ਰਹਿ ਮੰਤਰਾਲੇ ਦੇ ਨਵੇਂ ਦਿਸ਼ਾ-ਨਿਰਦੇਸ਼ 1 ਦਸੰਬਰ ਤੋਂ 31 ਦਸੰਬਰ ਤਕ ਪ੍ਰਭਾਵੀ ਰਹਿਣਗੇ।

Real Estate