ਕੈਪਟਨ ਨੇ ਸਿੱਧੂ ਨਾਲ ਖਾਣੇ ਦੌਰਾਨ ਪੰਜਾਬ ਦੇ ਕਈ ਮਸਲੇ ਵਿਚਾਰੇ, ਵੱਡੀ ਜ਼ਿੰਮੇਵਾਰੀ ਮਿਲਣ ਦੇ ਵੀ ਚਰਚੇ

429

ਚੰਡੀਗੜ੍ਹ, 25 ਨਵੰਬਰ-ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਅੱਜ ਆਪਣੇ ਸਿਸਵਾਂ ਸਥਿਤ ਫਾਰਮ ਹਾਊਸ ’ਤੇ ਬਾਅਦ ਦੁਪਹਿਰ ਸਾਬਕਾ ਕੈਬਨਿਟ ਸਹਿਯੋਗੀ ਨਵਜੋਤ ਸਿੰਘ ਸਿੱਧੂ ਨਾਲ ਕਰੀਬ ਇਕ ਘੰੰਟੇ ਤੱਕ ਮੀਟਿੰਗ ਕੀਤੀ। ਸਿੱਧੂ ਮੀਟਿੰਗ ਤੋਂ ਬਾਅਦ ਅੰਮ੍ਰਿਤਸਰ ਲਈ ਰਵਾਨਾ ਹੋ ਗਏ। ਮੁੱਖ ਮੰਤਰੀ ਦੇ ਮੀਡੀਆ ਸਲਾਹਕਾਰ ਦੁਆਰਾ ਸਾਂਝੇ ਕੀਤੇ ਗਏ ਟਵੀਟ ਵਿੱਚ ਇਸ ਮੀਟਿੰਗ ਦਾ ਖੁਲਾਸਾ ਕੀਤਾ ਗਿਆ ਹੈ ਕਿ ਦੋਵਾਂ ਨੇਤਾਵਾਂ ਵਿਚਾਲੇ ਬੜੀ ਨਿੱਘੇ ਮਾਹੌਲ ਵਿੱਚ ਮੀਟਿੰਗ ਹੋਈ। ਦੋਵਾਂ ਨੇ ਪੰਜਾਬ ਅਤੇ ਰਾਸ਼ਟਰੀ ਹਿੱਤ ਦੇ ਮਹੱਤਵਪੂਰਨ ਰਾਜਨੀਤਿਕ ਮਾਮਲਿਆਂ ਬਾਰੇ ਵਿਚਾਰ ਵਟਾਂਦਰਾ ਕੀਤਾ।

ਇਸ ਮੀਟਿੰਗ ਤੋਂ ਬਾਅਦ ਇਸ ਗੱਲ ਦੇ ਵੀ ਚਰਚੇ ਹਨ ਕਿ ਨਵਜੋਤ ਸਿੰਘ ਸਿੱਧੂ ਨੂੰ ਕੋਈ ਵੱਡੀ ਜ਼ਿੰਮੇਵਾਰੀ ਵੀ ਮਿਲ ਸਕਦੀ ਹੈ। ਉਹ ਜ਼ਿੰਮੇਵਾਰੀ ਪਾਰਟੀ ਵਿੱਚ ਮਿਲੇਗੀ ਜਾਂ ਸਰਕਾਰ ਵਿੱਚ ਇਸ ਬਾਰੇ ਕਿਆਸ ਹੀ ਲੱਗ ਰਹੇ ਹਨ।

Real Estate