ਬਠਿੰਡੇ ਤੋਂ ਬਾਅਦ ਲੁਧਿਆਣਾ ਵਿੱਚ ਵੱਡੀ ਵਾਰਦਾਤ, ਪਰਿਵਾਰ ਦੇ ਮੁਖੀ ਵਲੋਂ ਚਾਰ ਜੀਆਂ ਦਾ ਬੇਰਹਿਮੀ ਨਾਲ ਕਤਲ

191

ਲੁਧਿਆਣਾ-ਇਥੇ ਮਯੂਰ ਵਿਹਾਰ ਇਲਾਕੇ ’ਚ ਇਕ ਵਿਅਕਤੀ ਨੇ ਤੇਜ਼ਧਾਰ ਹਥਿਆਰ ਨਾਲ ਪਤਨੀ, ਪੁੱਤਰ, ਨੂੰਹ ਤੇ 13 ਸਾਲਾਂ ਪੋਤੇ ਦਾ ਕਤਲ ਕਰ ਦਿੱਤਾ ਗਿਆ। ਸੂਤਰਾਂ ਮੁਤਾਬਕ ਪਰਿਵਾਰ ਦੇ ਮੁਖੀ ਨੇ ਹੀ ਚਾਰੋ ਕਤਲ ਕੀਤੇ ਹਨ। ਪ੍ਰਾਪਤ ਜਾਣਕਾਰੀ ਮੁਤਾਬਕ ਪੌਸ਼ ਰਿਹਾਇਸ਼ੀ ਕਲੋਨੀ ‘ਚ ਪ੍ਰਾਪਰਟੀ ਡੀਲਰ ਦੇ ਟੱਬਰ ਦਾ ਕਤਲ ਕਰਨ ਬਾਅਦ ਘਰ ਦਾ ਮੁਖੀ ਰਾਜੀਵ ਸ਼ੱਕੀ ਹਾਲਾਤ ਵਿਚ ਘਰੋਂ ਗਾਇਬ ਹੈ। ਘਟਨਾ ਦੀ ਜਾਣਕਾਰੀ ਰਾਜੀਵ ਦੇ ਕੁੜਮ ਨੇ ਪੁਲੀਸ ਨੂੰ ਦਿੱਤੀ ਹੈ। ਪੁਲੀਸ ਅਧਿਕਾਰੀਆਂ ਮੁਤਾਬਕ ਰਾਜੀਵ ਦੇ ਕੁੜਮ ਨੇ ਆਪਣੀ ਬੇਟੀ ਨਾਲ ਕੋਈ ਗੱਲ ਕਰਨ ਲਈ ਉਸ ਨੂੰ ਫੋਨ ਕੀਤਾ ਤਾਂ ਵਾਰ ਵਾਰ ਫੋਨ ਕਰਨ ‘ਤੇ ਵੀ ਜਦੋਂ ਕੋਈ ਜਵਾਬ ਨਾ ਮਿਲਿਆ ਤਾਂ ਉਹ ਖੁਦ ਹੀ ਧੀ ਦੇ ਘਰ ਜਾ ਪਹੁੰਚਿਆ ਪਰ ਅੰਦਰ ਵੜਦਿਆਂ ਹੀ ਉਸ ਦੇ ਪੈਰਾਂ ਹੇਠੋਂ ਜ਼ਮੀਨ ਖਿਸਕ ਗਈ ਜਦੋਂ ਉਸ ਨੇ ਸਾਰੇ ਟੱਬਰ ਦੀਆਂ ਲਾਸ਼ਾਂ ਖੂਨ ਵਿਚ ਲੱਥ-ਪਥ ਪਈਆਂ ਵੇਖੀਆਂ। ਪੁਲੀਸ ਵੱਲੋਂ ਫੋਰੈਂਸਿਕ ਟੀਮ ਅਤੇ ਸੂਹੀਆ ਕੁੱਤਿਆਂ ਦੀ ਮਦਦ ਨਾਲ਼ ਘਟਨਾ ਦੀ ਬਾਰੀਕੀ ਨਾਲ਼ ਜਾਂਚ ਪੜਤਾਲ ਕੀਤੀ ਜਾ ਰਹੀ ਹੈ ਪਰ ਪੁਲਿਸ ਅਧਿਕਾਰੀਆਂ ਨੇ ਅਜੇ ਹੋਰ ਵੇਰਵੇ ਦੇਣ ਤੋਂ ਨਾਂਹ ਕਰ ਦਿੱਤੀ ਹੈ।

Real Estate