ਪਾਕਿ ‘ਚ ਕੈਦ ਹੋਣ ਦੇ ਪੱਕੇ ਸਬੂਤ ਪਰ ਰਿਹਾਈ ਕਿਉੁਂ ਨਹੀਂ ?

270
ਪਿੰਡ ਟਹਿਣਾ , ਜਿਲ੍ਹਾ ਫਰੀਦਕੋਟ ਦਾ ਸੁਰਜੀਤ ਸਿੰਘ ਚੜਦੀ ਉਮਰੇ ਬੀਐਸਐਫ ਵਿੱਚ ਭਰਤੀ ਹੋਇਆ ਸੀ । 1971 ਦੀ ਹਿੰਦ- ਪਾਕਿ ਜੰਗ ਸਮੇਂ ਉਸਨੇ ਵੀ ਬਾਕੀ ਜਵਾਨਾਂ ਵਾਂਗੂੰ ਦੇਸ਼ ਦੀ ਰਾਖੀ ਲਈ ਮੋਰਚਾ ਸੰਭਾਲਿਆ ਪਰ ਉਹ ਲਾਪਤਾ ਹੋ ਗਿਆ। ਪਰਿਵਾਰ ਨੂੰ ਸਮੇਂ ਸਮੇਂ ਤੇ ਪਾਕਿਸਤਾਨ ਤੋਂ ਰਿਹਾਅ ਹੋ ਕੇ ਆਏ ਦੋ ਜਾਸੂਸਾਂ ਨੇ ਦੱਸਿਆ ਕਿ ਸੁਰਜੀਤ ਸਿੰਘ ਜਿੰਦਾ ਹੈ। ਪਰਿਵਾਰ ਨੇ ਕੋਸਿ਼ਸ਼ਾਂ ਆਰੰਭ ਕੀਤੀਆਂ । ਦੋ ਵਾਰ ਸੁਰਜੀਤ ਸਿੰਘ ਦੀ ਰਿਹਾਈ ਦੀ ਗੱਲ ਚੱਲੀ । ਇੱਕ ਵਾਰ ਪਰਿਵਾਰ ਸੁਰਜੀਤ ਸਿੰਘ ਨੂੰ ਲੈਣ ਬਾਘਾ ਬਾਰਡਰ ਗਿਆ ਪਰ ਉਸ ਪਾਸਿਓ ਰਿਹਾਈ ਟਾਲ ਦਿੱਤੀ ਗਈ ਅਤੇ ਉਹ ਖਾਲੀ ਹੱਥ ਘਰ ਮੁੜੇ । ਦੂਜੀ ਵਾਰ ਸੁਰਜੀਤ ਸਿੰਘ ਦੀ ਰਿਹਾਈ ਦਾ ਕਹਿ ਕੇ ਮੱਖਣ ਸਿੰਘ ਫਿੱਡੇ ਨੂੰ ਰਿਹਾਅ ਕਰ ਦਿੱਤਾ ਗਿਆ ।
ਸੁਰਜੀਤ ਸਿੰਘ ਦੇ ਸਪੁੱਤਰ ਅਮਰੀਕ ਸਿੰਘ ਨੇ ਆਪਣੀ ਮਾਂ ਅੰਗਰੇਜ ਕੌਰ ਨਾਲ ਜਾ ਕੇ ਦਰ -ਦਰ ਦੀ ਖਾਕ ਛਾਣੀ । ਹਰੇਕ ਉੱਚ ਅਧਿਕਾਰੀ ਨੂੰ ਮਿਲੇ ਪ੍ਰੰਤੂ ਹਾਲੇ ਸੁਰਜੀਤ ਸਿੰਘ ਦੀ ਰਿਹਾਈ ਨਹੀਂ ਹੋ ਸਕੀ ਪਰ ਨਾ ਹੀ ਕੋਈ ਪੁਖਤਾ ਜਾਣਕਾਰੀ ਮਿਲੀ ਹੈ। ਅਸੀਂ ਪੰਜਾਬੀ ਨਿਊਜ ਆਨਲਾਈਨ ਵੱਲੋਂ ਅਜਿਹੇ ਯੋਧਿਆਂ ਦੀ ਦਾਸਤਾ ਤੁਹਾਡੇ ਸਨਮੁੱਖ ਰੱਖ ਰਹੇ। ਦੱਸਿਓ ਸਾਡੇ ਯਤਨ ਕੁਝ ਸਾਰਥਿਕ ਹਨ ਜਾਂ ਨਹੀਂ । -ਸੁਖਨੈਬ ਸਿੰਘ ਸਿੱਧੂ
Real Estate