ਬੀ ਸੀ ‘ਚ ਮੁੜ ਬਣੀ ਐਨ ਡੀ ਪੀ ਦੀ ਸਰਕਾਰ, 8 ਪੰਜਾਬੀਆਂ ਨੇ ਜਿੱਤ ਦੇ ਝੰਡੇ ਗੱਡੇ

363

ਗੁਰਿੰਦਰਜੀਤ ਨੀਟਾ ਮਾਛੀਕੇ / ਕੁਲਵੰਤ ਧਾਲੀਆਂ
ਬ੍ਰਿਟਿਸ਼ ਕੋਲੰਬੀਆ (ਕਨੇਡਾ) 25 ਅਕਤੂਬਰ 2020 – ਬੀਸੀ ‘ਚ 42ਵੀਂ ਵਿਧਾਨ ਸਭਾ ਲਈ ਵਿਧਾਇਕ ਚੁਣਨ ਵਾਸਤੇ ਕੱਲ ਵੋਟਾਂ ਪਈਆਂ । ਕੈਨੇਡਾ ਦੇ ਬ੍ਰਿਟਿਸ਼ ਕੋਲੰਬੀਆ ਪ੍ਰੋਵਿੰਸ ਦੀਆਂ ਚੋਣਾਂ ‘ਚ ਐਨ ਡੀ ਪੀ ਪਾਰਟੀ ਨੇ ਮੁੜ ਜਿੱਤ ਹਾਸਲ ਕੀਤੀ ਹੈ ਅਤੇ ਜੌਹਨ ਹੌਰਗਨ ਦੁਬਾਰਾ ਇਸ ਸੂਬੇ ਦੇ ਪ੍ਰੀਮੀਅਰ ਹੋਣਗੇ। ਇਨ੍ਹਾਂ ਚੋਣਾਂ ਦੌਰਾਨ 8 ਪੰਜਾਬੀਆਂ ਨੇ ਵੀ ਜਿੱਤ ਦਰਜ ਕੀਤੀ ਹੈ। ਜਿਨ੍ਹਾਂ ‘ਚ ਜਗਰੂਪ ਬਰਾੜ (ਸਰੀ ਫਲੀਟਵੁੱਡ), ਜਿੰਨੀ ਸਿਮਜ (ਸਰੀ ਪੈਨੋਰਾਮਾ), ਹੈਰੀ ਬੈਂਸ (ਸਰੀ ਨਿਉਟਨ), ਰਵੀ ਕਾਹਲੋਂ ( ਨੌਰਥ ਡੈਲਟਾ), ਰਾਜ ਚੌਹਾਨ ( ਬਰਨਬੀ ਐਡਮੰਡਜ), ਐਡਵੋਕੈਟ ਅਮਨਦੀਪ ਸਿੰਘ ( ਰਿਚਮੰਡ ਕਵੀਨਜਬਰੋ), ਰਚਨਾ ਸਿੰਘ (ਸਰੀ-ਗ੍ਰੀਨ ਟਿੰਬਰਜ਼) ਅਤੇ ਨਿੱਕੀ ਸ਼ਰਮਾ (ਵੈਨਕੂਵਰ-ਹੇਸਟਿੰਗਜ਼) ਦੇ ਨਾਂਅ ਸ਼ਾਮਿਲ ਹਨ।
ਬੀਸੀ ਅਸੈਂਬਲੀ ਚੋਣਾਂ ‘ਚ 15 ਹਲਕਿਆਂ ਵਿਚ 22 ਪੰਜਾਬੀ ਮੂਲ ਦੇ ਉਮੀਦਵਾਰ ਚੋਣ ਮੈਦਾਨ ਸਨ। ਇਨ੍ਹਾਂ ਵਿੱਚੋਂ 11 ਉਮੀਦਵਾਰ ਸੱਤਾਧਾਰੀ ਬੀ.ਸੀ. ਐਨ.ਡੀ.ਪੀ. ਵੱਲੋਂ, 9 ਬੀ.ਸੀ. ਲਿਬਰਲ ਪਾਰਟੀ ਵੱਲੋਂ ਅਤੇ 2 ਬੀ.ਸੀ. ਵੀਜ਼ਨ ਪਾਰਟੀ ਵੱਲੋਂ ਨਾਮਜ਼ਦ ਕੀਤੇ ਗਏ ਸਨ। ਇੱਥੇ ਦੱਸ ਦੇਈਏ ਕਿ ਐਨ. ਡੀ. ਪੀ. ਨੇ ਆਪਣਾ ਦਬਦਬਾ ਵੇਖਦੇ ਹੋਏ ਇਹ ਚੋਣਾਂ ਸਮੇਂ ਤੋ ਇੱਕ ਸਾਲ ਪਹਿਲਾ ਹੀ ਕਰਵਾ ਦਿੱਤੀਆਂ ਜਿਸ ਦਾ ਉਹਨਾਂ ਨੂੰ ਫ਼ਾਇਦਾ ਵੀ ਹੋਇਆ ਤੇ ਉਹ ਦੁਬਾਰਾ ਸਰਕਾਰ ਬਣਾਉਣ ਵਿੱਚ ਸਫਲ ਰਹੇ।

Real Estate