ਜਾਵੇ ਮੈ ਤਾਂ ਇਨਸਾਨ ਲੱਭਦਾ ਹਾਂ।

483

ਅਮਨਜੀਤ ਕੌਰ ਸ਼ਰਮਾ

ਨਾ ਹਿੰਦੂ ਸਿੱਖ ਨਾ ਮੁਸਲਮਾਨ ਲੱਭਦਾ ਹਾਂ
ਕਿਤੋਂ ਮਿਲ਼ ਜਾਵੇ ਮੈ ਤਾਂ ਇਨਸਾਨ ਲੱਭਦਾ ਹਾਂ।
ਨਾ ਲੰਮੇਰੀ ਉਮਰ ਨਾ ਐਸ਼ ਪ੍ਰਸਤੀ ਹੀ ਲੋੜਾਂ
ਰਹਾਂ ਸਦਾ ਤੰਦਰੁਸਤ ਇਹ ਵਰਦਾਨ ਲੱਭਦਾ ਹਾਂ।
ਨਾ ਹੋਵੇ ਅਨਿਆਂ ਦੁਸ਼ਮਣ ਵੀ ਧੀ ਦੇ ਨਾਲ
ਹਰ ਦੁਖੀ ਧੀ ਲਈ ਮੈਂ ਤਾਂ ਇਨਸਾਫ਼ ਲੱਭਦਾ ਹਾਂ।
ਕਿਸੇ ਮਾਂ ਦਾ ਲਾਡਲਾ ਨਾ ਡੁੱਬੇ ਨਸ਼ਿਆ ਦੀ ਦਲਦਲ ਚ
ਆਪਣੇ ਘਰ ਚ ਜੋ ਕਰੇ ਚਾਨਣ ਐਸਾ ਚਿਰਾਗ਼ ਲੱਭਦਾ ਹਾਂ।
ਅਣਹੋਣੀ ਮੌਤ ਨਾ ਮਰੇ ਟਡਾਕੋਈ ਬੇਕਸੂਰ ਏਥੇ
ਹਰ ਕੋਈ ਰੱਜ ਕੇ ਮਾਣੇ ਜ਼ਿੰਦਗੀ,ਐਸਾ ਮੁਹਾਰ ਲੱਭਦਾ ਹਾਂ।
ਕਰੇ ਰੱਜ ਰੱਜ ਪਿਆਰ ਇਸ ਅਨਮੋਲ ਜ਼ਿੰਦਗੀ ਨੂੰ
ਮੈਂ ਹਰ ਲਈ ਹਰ ਮੋੜ ਤੇ ਐਸਾ ਮੁਕਾਮ ਲੱਭਦਾ ਹਾਂ।
ਸੁਣ ਲਵੀ ਦਾਤਿਆ!ਜੋਦੜੀ ਇਹ ‘ਅਮਨ’ ਦੀ
ਮੈਂ ਤਾਂ ਹਰ ਇੱਕ ਬੰਦੇ ਚੋਂ ਇਨਸਾਨ ਲੱਭਦਾ ਹਾਂ।
ਮੈਂ ਤਾਂ ਹਰ ਇੱਕ ਬੰਦੇ ਚੋਂ ਇਨਸਾਨ ਲੱਭਦਾ ਹਾਂ।
Real Estate