ਵਿਧਾਇਕ , ਉਹਦੇ ਪੁੱਤ ਅਤੇ ਭਤੀਜੇ ਨੇ ਕੀਤਾ ਗਾਇਕਾ ਨਾਲ ਬਲਾਤਕਾਰ !

309

ਭਦੋਹੀ – ਯੂਪੀ – ਦੂਜਿਆਂ ਦੀ ਜਾਇਦਾਦ ਅਤੇ ਕਾਰੋਬਾਰ ਹੜੱਪਣ ਦੇ ਮਾਮਲੇ ‘ਚ ਆਗਰਾ ਜੇਲ੍ਹ ‘ਚ ਬੰਦ ਨਿਸ਼ਾਦ ਪਾਰਟੀ ਦੇ ਵਿਧਾਿੲਕ ਵਿਜੈ ਮਿਸ਼ਰਾ ਅਤੇ ਉਸਦੇ ਪੁੱਤ ਸਮੇਤ ਤਿੰਨ ਵਿਅਕਤੀਆਂ ਖਿਲਾਫ਼ ਇੱਕ ਗਾਇਕਾ ਨਾਲ ਬਲਾਤਕਾਰ ਕਰਨ ਦਾ ਮਾਮਲਾ ਦਰਜ ਕੀਤਾ ਗਿਆ ।
ਨਿਸ਼ਾਦ ਪਾਰਟੀ ਉਤਰ ਪ੍ਰਦੇਸ਼ ਵਿੱਚ ਭਾਜਪਾ ਦੀ ਸਹਿਯੋਗੀ ਧਿਰ ਹੈ।
ਭਦੋਹੀ ਪੁਲੀਸ ਅਧਿਕਾਰੀ ਰਾਮ ਬਦਨ ਸਿੰਘ ਨੇ ਐਫਆਈਆਰ ਦੇ ਆਧਾਰ ‘ਤੇ ਦੱਸਿਆ ਕਿ ਵਾਰਾਣਸੀ ਨਿਵਾਸੀ 25 ਸਾਲ ਦੀ ਇੱਕ ਗਾਇਕਾ ਨੇ ਦੋਸ਼ ਲਾਇਆ ਕਿ ਵਿਧਾਇਕ ਵਿਜੈ ਮਿਸ਼ਰਾ ਨੇ ਉਸ ਨੂੰ 2014 ਵਿੱਚ ਇੱਕ ਪ੍ਰੋਗਰਾਮ ‘ਚ ਬੁਲਾਇਆ ਸੀ ਅਤੇ ਇਸ ਦੌਰਾਨ ਉਸ ਨੇ ਬਲਾਤਕਾਰ ਕੀਤਾ। ਇਸ ਬਾਰੇ ਕਿਸੇ ਨੂੰ ਦੱਸਣ ਤੇ ਜਾਨੋਂ ਮਾਰਨ ਦੀ ਧਮਕੀ ਵੀ ਦਿੱਤੀ ਸੀ ।
ਪੀੜਤ ਗਾਇਕਾ ਨੇ ਕਿਹਾ ਇਸ ਮਗਰੋਂ ਸਾਲ 2015 ਵਿੱਚ ਵਾਰਾਣਸੀ ਦੇ ਇੱਕ ਹੋਟਲ ‘ਚ ਬੁਲਾ ਕੇ ਬਲਾਤਕਾਰ ਕੀਤਾ ਗਿਆ ।
ਦੋਸ਼ ਹੈ ਕਿ ਇੱਕ ਵਾਰ ਵਿਧਾਇਕ ਮਿਸ਼ਰਾ ਨੇ 4 ਵਿਅਕਤੀ ਭੇਜ ਕੇ ਉਸਨੂੰ ਵਾਰਾਣਸੀ ਤੋਂ ਅਗਵਾ ਕਰ ਲਿਆ ਸੀ ਅਤੇ ਕੌਲਾਪੁਰ ( ਜਿਲ੍ਹਾ ਭਦੋਹੀ ) ਸਥਿਤ ਵਿਧਾਇਕ ਨੇ ਆਪਣੇ ਘਰ ਵਿੱਚ ਬਲਾਤਕਾਰ ਕੀਤਾ ਅਤੇ ਫਿਰ ਆਪਣੇ ਬੇਟੇ ਵਿਸ਼ਣੂ ਮਿਸ਼ਰਾ ਅਤੇ ਭਤੀਜੇ ਵਿਕਾਸ ਮਿਸ਼ਰਾ ਦੀ ਡਿਊਟੀ ਲਗਾਈ ਕਿ ਉਹ ਉਸਨੂੰ ਘਰ ਛੱਡ ਆਉਣ ‘ਤੇ, ਜਿਸ ਦੌਰਾਨ ਵਿਧਾਇਕ ਦੇ ਬੇਟੇ ਅਤੇ ਭਤੀਜੇ ਨੇ ਉਸਨੂੰ ਆਪਣੀ ਰਿਹਾਇਸ਼ ਦੇ ਸਾਹਮਣੇ ਇੱਕ ਮਕਾਨ ‘ਚ ਲਿਜਾ ਕੇ ਵਾਰੀ –ਵਾਰੀ ਬਲਾਤਕਾਰ ਕੀਤਾ ।
ਪੁਲੀਸ ਨੂੰ ਦਿੱਤੀ ਸਿ਼ਕਾਇਤ ਵਿੱਚ ਗਾਇਕਾ ਨੇ ਕਿਹਾ ਕਿ ਵਿਧਾਇਕ ਮਿਸ਼ਰਾ ਦੁਆਰਾ ਲਗਾਤਾਰ ਯੋਨ ਸੋ਼ਸ਼ਣ ਤੋਂ ਤੰਗ ਆ ਕੇ ਉਹ ਮੁੰਬਈ ਚਲੀ ਗਈ ਪਰ ਉਸਨੇ ਉਸਦਾ ਉੱਥੇ ਵੀ ਪਿੱਛਾ ਨਹੀਂ ਛੱਡਿਆ ਅਤੇ ਵੀਡਿਓ ਕਾਲ ਕਰਕੇ ਉਸਨੂੰ ਪ੍ਰੇਸ਼ਾਨ ਕਰਨ ਲੱਗਾ ।
ਐਤਵਾਰ ਨੂੰ ਗਾਇਕਾ ਨੇ ਦੱਸਿਆ ਕਿ ਉਸਨੂੰ ਜਦੋਂ ਪਤਾ ਲੱਗਿਆ ਕਿ ਵਿਜੈ ਮਿਸ਼ਰਾ ਜੇਲ੍ਹ ਵਿੱਚ ਉਸਨੇ 18 ਅਕਤੂਬਰ ਨੂੰ ਥਾਣਾ ਗੋਪੀਗੰਜ ਵਿੱਚ ਬਲਾਤਕਾਰ ਦਾ ਮਾਮਲਾ ਦਰਜ ਕਰਾਇਆ।
ਪੁਲੀਸ ਨੇ ਸਿ਼ਕਾਇਤ ਮਿਲਣ ਮਗਰੋਂ ਕਾਰਵਾਈ ਆਰੰਭ ਦਿੱਤੀ ਹੈ।
ਜਿ਼ਕਰਯੋਗ ਹੈ ਕਿ ਗਿਆਨਪੁਰ ਸੀਟ ਤੋਂ ਨਿਸ਼ਾਦ ਪਾਰਟੀ ਦੇ ਵਿਧਾਇਕ ਵਿਜੈ ਮਿਸ਼ਰਾ , ਉਸਦੀ ਪਤਨੀ ਰਾਮਲੱਲੀ ਅਤੇ ਉਸਦੇ ਬੇਟੇ ਵਿਸ਼ਨੂੰ ਦੇ ਖਿਲਾਫ਼ ਉਹਨਾਂ ਦੇ ਰਿਸ਼ਤੇਦਾਰ ਕ੍ਰਿਸ਼ਨ ਮੋਹਨ ਤਿਵਾੜੀ ਨੇ ਬੀਤੇ 4 ਅਗਸਤ ਨੂੰ ਜਾਇਦਾਦ ਤੇ ਜ਼ਬਰੀ ਕਬਜ਼ਾ ਕਰਨ ਦਾ , ਫਰਮ ਹਥਿਆਉਣ ਅਤੇ ਸਭ ਕੁਝ ਆਪਣੇ ਬੇਟੇ ਵਿਸ਼ਨੂੰ ਦੇ ਨਾਂਮ ਕਰਵਾਉਣ ਲਈ ਜ਼ਬਰੀ ਬੰਧਕ ਬਣਾ ਕੇ ਰੱਖਣ ਦਾ ਮੁਕੱਦਮਾ ਦਰਜ ਕਰਾਇਆ ਸੀ ।
ਮਾਮਲਾ ਦਰਜ ਹੁੰਦੇ ਹੀ ਵਿਧਾਇਕ ਫਰਾਰ ਹੋ ਗਿਆ ਸੀ ਜਿਸਨੂੰ ਸਤੰਬਰ ‘ਚ ਮੱਧ ਪ੍ਰਦੇਸ਼ ਵਿੱਚੋਂ ਗ੍ਰਿਫ਼ਤਾਰ ਕੀਤਾ ਗਿਆ , ਜਦਕਿ ਉਸਦੀ ਪਤਨੀ ਰਾਮਲੱਲੀ ਨੂੰ ਹਾਈਕੋਰਟ ਨੇ ਸ਼ਰਤਾਂ ਸਮੇਤ ਜ਼ਮਾਨਤ ਦਿੱਤੀ ਹੈ। ਜਦਕਿ ਬੇਟਾ ਵਿਸ਼ਨੂੰ ਮਿਸ਼ਰਾ ਅਗਾਮੀ ਜ਼ਮਾਨਤ ਅਰਜ਼ੀ ਰੱਦ ਹੋਣ ਮਗਰੋਂ ਫਰਾਰ ਚੱਲ ਰਿਹਾ ਹੈ।

Real Estate