ਸਾਬਕਾ ਕੇਂਦਰੀ ਮੰਤਰੀ ਤੇ ਬਲਾਤਕਾਰ ਦਾ ਦੋਸ਼ ਲਾਉਣ ਵਾਲੀ ਕਾਨੂੰਨ ਦਾ ਵਿਦਿਆਰਥਣ ਨੇ ਅਦਾਲਤ ‘ਚ ਬਿਆਨ ਬਦਲੇ

167

ਸਾਬਕਾ ਗ੍ਰਹਿ ਰਾਜ ਮੰਤਰੀ ਚਿਨਮਾਨੰਦ ਉਪਰ ਬਲਾਤਕਾਰ ਦਾ ਦੋਸ਼ ਲਗਾਉਣ ਵਾਲੀ ਐਲਐਲਐਮ ਦੀ ਵਿਦਿਆਰਥਣ ਆਪਣੇ ਬਿਆਨਾਂ ਤੋਂ ਬਦਲ ਗਈ ਹੈ। ਮੰਗਲਵਾਰ ਨੂੰ 23 ਸਾਲ ਦੀ ਵਿਦਿਆਰਥਣ ਨੂੰ ਲਖਨਊ ਦੀ ਵਿਸ਼ੇਸ਼ ਅਦਾਲਤ ਵਿੱਚ ਪੇਸ਼ ਕੀਤਾ ਗਿਆ ਤਾਂ ਉਹ ਜੱਜ ਦੇ ਸਾਹਮਣੇ ਆਪਣੇ ਪਹਿਲੇ ਸਾਰੇ ਬਿਆਨਾਂ ਤੋਂ ਮੁੱਕਰ ਗਈ । ਇਲਾਹਾਬਾਦ ਹਾਈਕੋਰਟ ਦੇ ਹੁਕਮ ‘ਤੇ ਲਖਨਊ ਦੀ ਵਿਸ਼ੇਸ਼ ਐਮਪੀ-ਐਮਐਲਏ ਅਦਾਲਤ ਵਿੱਚ ਇਸ ਮਾਮਲੇ ਦੀ ਸੁਣਵਾਈ ਹੋ ਰਹੀ ਹੈ। ਸ਼ਾਹਜਹਾਂਪੁਰ ਦੇ ਇਸ ਮਾਮਲੇ ਵਿੱਚ ਗ੍ਰਿਫ਼ਤਾਰ ਹੋਣ ਤੋਂ ਚਿੰਨਮਇਆਨੰਦ ਲਗਭਗ 5 ਮਹੀਨੇ ਜੇਲ੍ਹ ਵਿੱਚ ਰਹੇ ਸਨ ।
ਲਾਅ ਦੀ ਵਿਦਿਆਰਥਣ ਦੇ ਦੋਸ਼ਾਂ ਤੋਂ ਫਿਰ ਮਗਰੋਂ ਹੈਰਾਨ ਹੋਏ ਪੀੜਤ ਧਿਰ ਤੇ ਵਕੀਲ ਨੇ ਵਿਦਿਆਰਥਣ ਦੇ ਖਿਲਾਫ਼ ਬਿਆਨਾਂ ਤੋਂ ਬਦਲਣ ਕਾਰਨ ਧਾਰਾ 340 ਤਹਿਤ ਮੁਕੱਦਮਾ ਚਲਾਉਣ ਦੀ ਅਰਜ਼ੀ ਦਿੱਤੀ ਹੈ । ਅਦਾਲਤ ਨੇ ਅਰਜ਼ੀ ਸਵੀਕਾਰ ਕਰਕੇ ਵਿਦਿਆਰਥਣ ਨੂੰ ਨੋਟਿਸ ਭੇਜਦੇ ਹੋਏ ਜਵਾਬ ਦਾਖਿਲ ਕਰਨ ਲਈ ਕਿਹਾ ਹੈ। ਇਸ ਮਾਮਲੇ ਦੀ ਅਗਲੀ ਸੁਣਵਾਈ 15 ਅਕਤੂਬਰ ਨੂੰ ਹੋਵੇਗੀ ।
ਬਿਆਨ ਬਦਲੇ ਜਾਣ ਮਗਰੋਂ ਸਾਬਕਾਂ ਮੰਤਰੀ ਨੂੰ ਵੱਡੀ ਰਾਹਤ ਮਿਲੀ ਹੈ। ਸ਼ਾਹਜਹਾਂਪੁਰ ਵਿੱਚ ਚਿੰਨਮਇਆਨੰਦ ਦੇ ਕਾਲਜ ਵਿੱਚੋਂ ਐਲਐਲਐਮ ਕਰ ਰਹੀ ਇਸ ਵਿਦਿਆਰਥਣ ਨੇ ਉਸਦੇ ਖਿਲਾਫ਼ ਬਲਾਤਕਾਰ ਦੇ ਦੋਸ਼ ਲਗਾਏ ਸਨ। ਜਿਸ ਮਗਰੋਂ ਉਸਨੇ ਦਿੱਲੀ ‘ਚ ਲੋਧੀ ਕਾਲੋਨੀ ਪੁਲੀਸ ਸਟੇਸ਼ਨ ‘ਚ ਚਿੰਨਮਇਆਨੰਦ ਖਿਲਾਫ਼ ਬਲਾਤਕਾਰ, ਧਮਕੀ ਦੇਣ ਆਦਿ ਦੋਸ਼ ਦੀ ਸਿ਼ਕਾਇਤ ਦਰਜ਼ ਕਰਵਾਈ ਸੀ ।
28 ਅਗਸਤ 2019 ਨੂੰ ਵਿਦਿਆਰਥਣ ਦੇ ਪਿਤਾ ਨੇ ਸ਼ਾਹਜਹਾਂਪੁਰ ਵਿੱਚ ਆਪਣੀ ਧੀ ਦੇ ਲਾਪਤਾ ਹੋਣ ਦੀ ਰਿਪੋਰਟ ਦਰਜ ਕਰਾਈ ਸੀ । ਇਸ ਮਾਮਲੇ ਦੀ ਜਾਂਚ ਦੇ ਲਈ ਯੂਪੀ ਸਰਕਾਰ ਨੇ ਐਸਆਈਟੀ ਵੀ ਬਣਾਈ ਸੀ । 20 ਸਤੰਬਰ 2019 ਨੂੰ ਸਾਬਕਾ ਮੰਤਰੀ ਦੀ ਇਸ ਮਾਮਲੇ ‘ਚ ਗ੍ਰਿਫ਼ਤਾਰੀ ਹੋਈ । ਲਗਭਗ ਪੰਜ ਮਹੀਨੇ ਜੇਲ੍ਹ ‘ਚ ਰਹਿਣ ਤੋਂ ਬਾਅਦ ਚਿੰਮਇਆਨੰਦ ਨੂੰ 3 ਫਰਵਰੀ 2020 ਨੂੰ ਇਲਾਹਾਬਾਦ ਹਾਈਕੋਰਟ ਵਿੱਚੋਂ ਜ਼ਮਾਨਤ ਮਿਲੀ ਸੀ । ਚਿੰਨਮਾਇਆਨੰਦ ਦੇ ਖਿਲਾਫ਼ ਧਾਰਾ 376ਸੀ , 354 ਡੀ , 342 , 506 ਦੇ ਤਹਿਤ ਮੁਕੱਦਮਾ ਚੱਲ ਰਿਹਾ ਸੀ । ਇਸ ਮਾਮਲੇ ‘ਚ ਲਗਭਗ 33 ਗਵਾਹ ਅਤੇ 29 ਦਸਤਾਵੇਜੀ ਸਬੂਤ ਦਾਖਲ ਕੀਤੇ ਗਏ ਸਨ।

Real Estate