ਰਿਹਾਅ ਹੋਣ ਮਗਰੋਂ ਮਹਿਬੂਬਾ ਮੁਫ਼ਤੀ ਨੇ ਦਿੱਤਾ ‘ ਸੰਘਰਸ਼ ਦਾ ਸੱਦਾ’

7

14 ਮਹੀਨਿਆਂ ਬਾਅਦ ਜੇਲ੍ਹ ‘ਚੋਂ ਰਿਹਾਅ ਹੁੰਦੇ ਸਾਰੇ ਹੀ ਜੰਮੂ –ਕਸ਼ਮੀਰ ਦੀ ਪੀਡੀਪੀ ਨੇਤਾ ਮਹਿਬੂਬਾ ਮੁਫ਼ਤੀ ਨੇ ਧਾਰਾ 370 ਹਟਾਉਣ ਦੇ ਵਿਰੁੱਧ ਕਸ਼ਮੀਰੀਆਂ ਨੂੰ ਸੰਘਰਸ਼ ਦਾ ਸੱਦਾ ਦਿੱਤਾ ਹੈ । ਧਾਰਾ 370 ਖ਼ਤਮ ਕਰਨ ਨੂੰ ਮੋਦੀ ਸਰਕਾਰ ਡਕੈਤੀ ਕਰਾਰ ਵੀ ਦਿੱਤਾ ।
ਉਹਨਾ ਨੇ ਟਵਿੱਟਰ ‘ਤੇ 1 ਮਿੰਟ 23 ਸੈਕਿੰਡ ਦੇ ਇੱਕ ਵੀਡਿਓ ਰਾਹੀਂ ਕਸ਼ਮੀਰੀਆਂ ਨੂੰ ਇੱਕ ਭਾਵਨਾਤਮਕ ਸੰਦੇਸ਼ ਦਿੱਤਾ ਹੈ। ਜਿ਼ਕਰਯੋਗ ਹੈ ਕਿ ਮੋਦੀ ਸਰਕਾਰ ਨੇ 5 ਅਗਸਤ 2019 ਨੂੰ ਜੰਮੂ- ਕਸ਼ਮੀਰ ਵਿੱਚ ਧਾਰਾ 370 ਨੂੰ ਹਟਾ ਕੇ ਵਿਸ਼ੇਸ਼ ਰਾਜ ਦਾ ਖ਼ਤਮ ਕਰ ਦਿੱਤਾ ਸੀ , ਉਦੋਂ ਤੋਂ ਹੀ ਸਾਬਕਾ ਮੁੱਖ ਮੰਤਰੀ ਮਹਿਬੂਬਾ ਮੁਫ਼ਤੀ ਹਿਰਾਸਤ ਵਿੱਚ ਸੀ ।
ਮਹਿਬੂਬਾ ਮੁਫ਼ਤੀ ਨੇ ਆਪਣੇ ਵੀਡਿਓ ਸੁਨੇਹੇ ਰਾਹੀਂ ਕਿਹਾ , ‘ ਮੈਂ ਇੱਕ ਸਾਲ ਤੋਂ ਵੱਧ ਸਮੇਂ ਬਾਅਦ ਰਿਹਾਅ ਹੋਈ ਹਾਂ , ਇਸ ਦੌਰਾਨ 5 ਅਗਸਤ 2019 ਦਾ ਕਾਲੇ ਦਿਨ ਦਾ ਕਾਲਾ ਫੈਸਲਾ ਮੇਰੇ ਦਿਲ ਅਤੇ ਰੂਹ ‘ਤੇ ਵਾਰ ਕਰਦਾ ਰਿਹਾ । ਮੈਨੂੰ ਅਹਿਸਾਸ ਹੈ ਕਿ ਇਹ ਹਾਲਤ ਜੰਮੂ-ਕਸ਼ਮੀਰ ਦੇ ਸਾਰੇ ਲੋਕਾਂ ਦੀ ਰਹੀ ਹੋਵੇਗੀ । ਸਾਡੇ ਵਿੱਚ ਕੋਈ ਸਖ਼ਸ ਉਸ ਦਿਨ ਦੀ ਡਕੈਤੀ ਅਤੇ ਬੇਇੱਜ਼ਤੀ ਨੂੰ ਕਦੇ ਵੀ ਭੁੱਲ ਨਹੀਂ ਸਕਦਾ।’
ਉਹਨਾ ਆਖਿਆ , ‘ ਹੁਣ ਸਾਨੂੰ ਸਭਨੂੰ ਇਸ ਗੱਲ ਦਾ ਇਰਾਦਾ ਕਰਨਾ ਹੋਵੇਗਾ ਕਿ ਜੋ ਦਿੱਲੀ ਦਰਬਾਰ ਨੇ 5 ਅਗਸਤ ਨੂੰ ਗੈਰ-ਜਮਹੂਰੀ ਅਤੇ ਗੈਰਕਾਨੂੰਨੀ ਤਰੀਕੇ ਨਾਲ ਸਾਡੇ ਤੋਂ ਖੋਹ ਲਿਆ ਹੈ ਉਸਨੂੰ ਵਾਪਸ ਲੈਣਾ ਹੋਵੇਗਾ, ਬਲਕਿ ਉਸਦੇ ਨਾਲ ਹੀ ਮਸਲ-ਏ-ਕਸ਼ਮੀਰ ਜਿਸਦੀ ਵਜਾਹ ਨਾਲ ਜੰਮੂ –ਕਸ਼ਮੀਰ ਵਿੱਚ ਹਜ਼ਾਰਾਂ ਲੋਕ ਆਪਣੀਆਂ ਜਾਨਾਂ ਨਿਛਾਵਰ ਕਰ ਗਏ ਉਸਦੇ ਹੱਲ ਲਈ ਆਪਣੀ ਜੱਦੋ-ਜ਼ਹਿਦ ਜਾਰੀ ਰੱਖਣੀ ਹੋਵੇਗੀ ।
ਉਹਨਾ ਇਹ ਵੀ ਕਿਹਾ , ‘ ਮੈਂ ਮੰਨਦੀ ਹਾਂ ਕਿ ਇਹ ਰਾਹ ਕਿਤੇ ਵੀ ਆਸਾਨ ਨਹੀਂ ਹੋਵੇਗਾ, ਪਰ ਮੈਨੂੰ ਯਕੀਨ ਹੈ ਕਿ ਸਾਡਾ ਹੌਸਲਾ ਇਸ ਦੁਸ਼ਵਾਰ ਰਸਤੇ ਨੂੰ ਤਹਿ ਕਰਨ ਵਿੱਚ ਸਾਡਾ ਸਾਥ ਦੇਵੇਗਾ । ਅੱਜ ਜਦੋਂ ਮੈਨੂੰ ਰਿਹਾਅ ਕੀਤਾ ਗਿਆ ਹੈ, ਮੈਂ ਚਾਹੁੰਦੀ ਹਾਂ ਕਿ ਜੰਮੂ –ਕਸ਼ਮੀਰ ਦੇ ਜਿੰਨੇ ਵੀ ਲੋਕਾਂ ਮੁਲਖ ਦੀਆਂ ਵੱਖ ਵੱਖ ਜੇਲ੍ਹਾਂ ‘ਚ ਬੰਦ ਕੀਤਾ ਗਿਆ , ਉਹਨਾਂ ਨੂੰ ਵੀ ਜਲਦੀ ਰਿਹਾਅ ਕੀਤਾ ਜਾਵੇ।
ਸਾਲ 2016 ਵਿੱਚ ਪੀਡੀਪੀ – ਬੀਜੇਪੀ ਗਠਜੋੜ ਦੀ ਸਰਕਾਰ ਬਣੀ ਤਾਂ ਮਹਿਬਬੂਾ ਮੁਫ਼ਤੀ ਜੰਮੂ-ਕਸ਼ਮੀਰ ਦੀ ਪਹਿਲੀ ਮਹਿਲਾ ਮੁੱਖ ਮੰਤਰੀ ਸਨ। 5 ਅਗਸਤ 2019 ਨੂੰ ਧਾਰਾ 370 ਖਤਮ ਕਰਨ ਤੋਂ ਪਹਿਲਾਂ ਉਹਨਾਂ ਨੂੰ ਸੀਆਰਪੀਸੀ ਦੀ ਧਾਰਾ 107 ਅਤੇ 151 ਤਹਿਤ ਹਿਰਾਸਤ ਵਿੱਚ ਲਿਆ ਗਿਆ ਫਿਰ ਪੀਐਸਏ ਤੇ ਤਹਿਤ ਨਜ਼ਰਬੰਦ ਕੀਤਾ ਗਿਆ ਸੀ ।

Real Estate