ਉਮਰ ਖ਼ਾਲਿਦ ‘ਅਤਿਵਾਦੀ ਹੈ ਕਿ ਨਹੀਂ ?

422

ਦਾਰਾਬ ਫਾਰੂਕੀ
ਉਮਰ ਖਾਲਿਦ ਗ੍ਰਿਫ਼ਤਾਰ ਹੋ ਗਿਆ । ਟਵਿੱਟਰ ‘ਤੇ ਪੜ੍ਹਿਆ , ਅਤਿਵਾਦੀ ਹੈ, ਕੁਝ ਨੇ ਕਿਹਾ ਅਤਿਵਾਦੀ ਨਹੀਂ ਹੈ ਤਾਂ ਛੁੱਟ ਜਾਵੇਗਾ। ਬਹੁਮਤ ਨੂੰ ਲੱਗਦਾ ਹੈ , ਜਿੱਥੇ ਅੱਗ ਹੁੰਦੀ ਹੈ ਧੂੰਆਂ ਉੱਥੇ ਹੀ ਨਿਕਲਦਾ ।
ਕੁਝ ਸਾਲ ਪਹਿਲਾਂ ਤੱਕ ਸ਼ਾਇਦ ਇਹ ਗੱਲ ਸਹੀ ਵੀ ਸੀ । ਹੁਣ ਇਸ ਸੋਸ਼ਲ ਮੀਡੀਆ ਦੇ ਜ਼ਮਾਨੇ ਵਿੱਚ ਅੱਗ ਵੀ ਕੰਪਿਊਟਰ ਗ੍ਰਾਫਿਕਸ ਨਾਲ ਬਣਾਈ ਜਾ ਸਕਦੀ ਹੈ ਅਤੇ ਧੂੰਆਂ ਵੀ ।
ਖੈਰ, ਸਵਾਲ ਇਹ ਹੈ ਕਿ ਉਮਰ ਖਾਲਿਦ ਅਤਿਵਾਦੀ ਹੈ ਕਿ ਨਹੀਂ ? ਅਤੇ ਇਸਦਾ ਮੇਰੇ ਕੋਲ ਕੋਈ ਜਵਾਬ ਨਹੀਂ ਹੈ। ਮੈਂ ਅੱਜ ਤੱਕ ਨਾ ਕਿਸੇ ਅਤਿਵਾਦੀ ਨੂੰ ਮਿਲਿਆ ਨਾ ਹੀ ਕਿਸੇ ਅਤਿਵਾਦੀ ਨੂੰ ਜਾਣਦਾ ਹਾਂ।
ਹਾਂ, ਉਮਰ ਨੂੰ ਮੈਂ ਕਈ ਵਾਰ ਮਿਲਿਆ ਹਾਂ ਅਤੇ ਸੈਂਕੜੇ ਵਾਰ ਗੱਲ ਕਰ ਚੁੱਕਾ ਹਾਂ ਪਰ ਮੈਨੂੰ ਪਤਾ ਨਹੀਂ ਅਤਿਵਾਦੀ ਕੀ ਕਰਦੇ ।
ਹੋ ਸਕਦਾ ਹੈ ਉਮਰ ਨੇ ਕੁਝ ਅਤਿਵਾਦੀ ਟਾਈਪ ਗੱਲਾਂ ਮੇਰੇ ਨਾਲ ਵੀ ਕੀਤੀਆਂ ਹੋਣ , ਅਤੇ ਕਿਉਂਕਿ ਤੁਸੀਂ ਸਾਰੇ ਲੋਕ ਕਈ ਅਤਿਵਾਦੀਆਂ ਨੂੰ ਮਿਲ ਚੁੱਕੇ ਹੋ , ਤਾਂ ਮੈਂ ਤੁਹਾਨੂੰ ਉਸ ਨਾਲ ਹੋਈਆਂ ਕੁਝ ਗੱਲਾਂ ਦੱਸਾਂਗਾ, ਹੋ ਸਕਦਾ ਹੈ ਤੁਸੀ ਉਸਦੇ ਅੰਦਰ ਦੇ ਅਤਿਵਾਦੀ ਨੂੰ ਫੜ ਲਵੋਂ ।
ਹਾਲੇ ਅਰੈਸਟ ਹੋਣ ਤੋਂ ਤਿੰਨ ਪਹਿਲਾਂ ਤੱਕ ਵੀ ਉਹ ਜੈਪੁਰ ਵਿੱਚ ਸੀ ਅਤੇ ਕਰੋਨਾ ਦੇ ਚੱਲਦੇ ਮੈਂ ਵੀ ਮੁੰਬਈ ਤੋਂ ਪਿਛਲੇ 3-4 ਮਹੀਨੇ ਭੱਜ ਕੇ ਜੈਪੁਰ ‘ਚ ਲੁਕਿਆ ਹੋਇਆ ਹਾਂ।
ਤਿੰਨ ਚਾਰ ਦਿਨ ਰੋਜ ਅਸੀਂ ਮਿਲੇ , ਘੰਟਿਆਂ ਬੱਧੀ ਗੱਲਾਂ ਹੋਈਆਂ , ਮੇਰੀ ਪਤਨੀ ਵੀ ਉਸ ਨਾਲ ਇਸ ਵਾਰ ਕਾਫੀ ਦੇਰ ਤੱਕ ਮਿਲੀ , ਉਸਨੇ ਵੀ ਮਜ਼ਾਕ ਨਾਲ ਮੈਨੂੰ ਕਿਹਾ , ‘ ਕਿੰਨਾਂ ਸ਼ਾਂਤ ਅਤੇ ਤਮੀਜ਼ਦਾਰ ਲੜਕਾ ਹੈ , ਪੜ੍ਹਾ-ਲਿਖ ਵੀ ਹੈ, ਅਜਿਹੇ ਲੜਕਿਆਂ ਨੂੰ ਤਾਂ ਲੜਕੀਆਂ ਦੇ ਬਾਪ ਆਪਣੀਆਂ ਧੀਆਂ ਲਈ ਭਾਲਦੇ ਹਨ ।’
ਮੈਂ ਜਵਾਬ ਦਿੱਤਾ, ‘ਬੱਸ ਦੋ ਮਸਲੇ ਹਨ, ਇੱਕ ਤਾਂ ਪੜ੍ਹਾ-ਲਿਖਾ ਹੈ ਤਾਂ ਕੁਝ ਕਮਾਉਂਦਾ ਨਹੀਂ ਅਤੇ ਦੂਜਾ ਮੁਸਲਮਾਨ ਹੈ ਤਾਂ ਅਤਿਵਾਦੀ ਹੈ।’
ਉਹ ਹੱਸੀ , ਮੈਂ ਨਹੀਂ ਹੱਸਿਆ ਕਿਉਂਕਿ ਬੋਲਦੇ –ਬੋਲਦੇ ਮੈਨੂੰ ਇਹ ਅੰਦਾਜ਼ਾ ਹੋ ਗਿਆ ਸੀ ਕਿ ਇਹ ਗੱਲਾਂ ਹੁਣ ਹਿੰਦੋਸਤਾਨ ਵਿੱਚ ਮਜ਼ਾਕ ਨਹੀਂ , ਸੱਚ ਹਨ।
ਅੱਜਕੱਲ੍ਹ ਸਾਡੇ ਦੇਸ਼ ਵਿੱਚ ਪੜ੍ਹੇ- ਲਿਖੇ ਕੁਝ ਕਮਾਉਂਦੇ ਨਹੀਂ ਅਤੇ ਮੁਸਲਮਾਨ ਤਾਂ ਅਤਿਵਾਦੀ ਹੁੰਦੇ ਹੀ ਹ। ਹਾਵਰਡ ਨੂੰ ਹਾਰਡ ਵਰਕ ਨੇ ਅਜਿਹਾ ਦਬੋਚਿਆ ਕਿ ਲੋਕਾਂ ਨੇ ਕਿਤਾਬਾਂ ਛੱਡ ਕੇ ਪਿਸਤੌਲ ਚੁੱਕ ਲੈ ਕਿਉਂਕਿ , ‘ ਓ ਗੋਲੀ ਮਾਰਂਨੀ ਹੈ ਨਾ— ਨੂੰ ’
ਮੇਰਾ ਅਤੇ ਉਮਰ ਦਾ ਕਾਫੀ ਬੇਅਦਬ –ਸਾ ਰਿਸ਼ਤਾ ਹੈ। ਉਹ 90 % ਵਕਤ ਆਪਣੀ ਕਮਰ ‘ਤੇ ਹੱਥ ਰੱਖ ਕੇ ਇਸ ਤਰ੍ਹਾਂ ਆਪਣੇ ਹੀ ਹੱਥ ਨਾਲ ਆਪਣੀ ਕਮਰ ਨੂੰ ਦਬਾ- ਦਬਾ ਕੇ ਸਿੱਧੀ ਕਰਨ ਦੀ ਕੋਸਿ਼ਸ਼ ਕਰ ਰਿਹਾ ਹੋਵੇ।
ਜਦੋਂ ਤੁਹਾਡੀ ਗੱਲ ਸੁਣ ਰਿਹਾ ਹੁੰਦਾ ਤਾਂ ਲਗਾਤਾਰ ਹਮਮ –ਹਮਮ ਕਰਦਾ ਰਹਿੰਦਾ , ਕਈ ਵਾਰ ਉਸਨੂੰ ਟੋਕ ਚੁੱਕਾ ਹਾਂ , ਇੱਕ ਹਮਮ ਤੋਂ ਦੂਜੇ ਨੂੰ ਗੈਪ ਦਿਆ ਕਰੋ , ਪਰ ਉਹ ਆਦਤਨ ਅਪਰਾਧੀ ਹੈ , ਅਚਾਨਕ ਫਿਰ ਉਸਦੇ ਮੂੰਹ ਵਿੱਚੋਂ ਹਮਮ-ਹਮਮ ਨਿਕਲਦਾ ਰਹਿੰਦਾ ਹੈ।
ਅੱਖਾਂ ਦੇ ਹੇਠਾਂ ਕਾਲੇ ਟੋਏ ਹਨ, ਵਜ਼ਨ ਬੱਸ ਐਨਾ ਕਿ ਹਾਲੇ ਥਲਚਰ ਹੈ , ਦੋ ਕਿਲੋ ਹੋਰ ਘੱਟ ਹੋਇਆ ਤਾਂ ਪੰਛੀ ਬਣ ਕੇ ਅਸਮਾਨ ‘ਚ ਉੱਡ ਜਾਵੇਗਾ।
ਖੈਰ ਹੁਣ ਆਪਾਂ ਉਮਰ ਵਿਚਲੇ ਅਤਿਵਾਦੀ ਨੂੰ ਫੜਦੇ ਹਾਂ।
ਸਭ ਤੋਂ ਪਹਿਲਾਂ ਜਿ਼ਕਰ ਕਰਦੇ ਹਾਂ ਇਸ ਗੱਲ ਦਾ ਜੋ ਸਭ ਤੋਂ ਵੱਧ ਹੋਈ , ਉਹ ਸੀ ਉਮਰ ਖਾਲਿਦ ਦੀ ਗ੍ਰਿਫ਼ਤਾਰੀ ਦੀ ਗੱਲ । ਸਵਾਲ ਇਹ ਨਹੀਂ ਸੀ ਕਿ ਉਹ ਗ੍ਰਿਫ਼ਤਾਰ ਹੋਵੇਗਾ ਕਿ ਨਹੀਂ , ਸਵਾਲ ਇਹ ਸੀ ਕਿ ਅਜਿਹਾ ਕਦੋਂ ਹੋਵੇ ਅਤੇ ਉਸਨੂੰ ਬਾਹਰ ਆਉਣ ਵਿੱਚ ਕਿੰਨਾ ਸਮਾਂ ਲੱਗੇਗਾ ।
ਅਕਸਰ ਅਜਿਹਾ ਹੁੰਦਾ ਸੀ ਕਿ ਕੋਈ ਨਾ ਕੋਈ ਇਹ ਕਹਿ ਦਿੰਦਾ ਸੀ, ਗ੍ਰਿਫ਼ਤਾਰ ਕਿਉਂ ਹੋਵੇਗਾ , ਉਸਨੇ ਕੀਤਾ ਕੀ ਹੈ ? ਅਤੇ ਸੁਣ ਕੇ ਅਸੀਂ ਹੱਸਦੇ ਸੀ ।
ਅੱਜ ਵੀ ਲੋਕਾਂ ਨੂੰ ਅਜਿਹਾ ਲੱਗਦਾ ਹੈ ਜਿਵੇਂ ਦੇਸ਼ ਵਿੱਚ ਕਾਨੂੰਨ ਕੰਮ ਕਰ ਰਿਹਾ ਹੈ ਅਤੇ ਕੁਝ ਹੋਰ ਸਮੇਂ ਦੀ ਗੱਲ ਹੈ , ਇਹ ਗਲ਼ਤਫ਼ਹਿਮੀ ਵੀ ਦੂਰ ਹੋ ਜਾਵੇਗੀ ।
ਡਾ: ਕਫੀਲ ਖਾਨ ਨੂੰ ਯੋਗੀ ਸਰਕਾਰ ਨੇ 8 ਮਹੀਨੇ ਜੇਲ੍ਹ ਵਿੱਚ ਰੱਖਿਆ, ਡਾ: ਖਾਨ ਨੂੰ ਸੀਏਏ ਅਤੇ ਐਨਆਰਸੀ ਦੇ ਖਿਲਾਫ਼ ਭੜਕਾਊ ਬਿਆਨ ਦੇਣ ਦੇ ਦੋਸ਼ ਵਿੱਚ 29 ਜਨਵਰੀ ਨੂੰ ਗ੍ਰਿਫ਼ਤਾਰ ਕੀਤਾ ਗਿਆ ਸੀ ।
ਡਾ: ਕਫ਼ੀਲ ਖਾਨ ਨੇ ਅਲੀਗੜ੍ਹ ਮੁਸਲਿਮ ਯੂਨੀਵਰਸਿਟੀ ਵਿੱਚ 12 ਦਸੰਬਰ 2019 ਨੂੰ ਇੱਕ ਭਾਸ਼ਣ ਦਿੱਤਾ ਸੀ । ਪਤਾ ਹੈ ਉਸ ਉਪਰ ਕਿਹੜੀਆਂ ਕਿਹੜੀਆਂ ਧਾਰਾਵਾਂ ਲਗਾਈਆਂ ਗਈਆਂ ।
ਪਹਿਲਾਂ ਧਾਰਮਿਕ ਭਾਵਨਾਵਾਂ ਭੜਕਾਉਣ ਦੇ ਦੋਸ਼ ਵਿੱਚ 153 ਏ ਦੇ ਤਹਿਤ ਕੇਸ ਦਰਜ ਕੀਤਾ ਗਿਆ , ਬਾਦ ‘ਚ 153 ਬੀ ( ਰਾਸ਼ਟਰੀ ਏਕਤਾ ਦੇ ਖਿਲਾਫ਼ ਬਿਆਨਬਾਜ਼ੀ ) , 109 (ਉਕਸਾਉਣ) ਅਤੇ 502 (2) (ਸ਼ਾਂਤੀ ਵਿਵਸਥਾ ਵਿਗਾੜਣ ਵਰਗੀਆਂ ਧਾਰਾਵਾਂ ਤਹਿਤ ਕੇਸ ਦਰਜ ਕੀਤਾ ਗਿਆ ।
ਗ੍ਰਿਫ਼ਤਾਰੀ ਤੋਂ ਬਾਦ 13 ਫਰਵਰੀ ਨੂੰ ਡਾ: ਕਫੀਲ ਖਾਨ ਉਪਰ ਰਾਸੂਕਾ ਲਗਾਇਆ ਗਿਆ।
ਹੁਣ ਇਹ ਰਾਸੂਕਾ ਕੀ ਹੈ ? ਰਾਸ਼ਟਰੀ ਸੁਰੱਖਿਆ ਕਾਨੂੰ ਯਾਨੀ ਐਨਐਸਏ ਦੇ ਤਹਿਤ ਕਿਸੇ ਵੀ ਵਿਅਕਤੀ ਨੂੰ 12 ਮਹੀਨਿਆਂ ਤੱਕ ਜੇਲ੍ਹ ਵਿੱਚ ਰੱਖਿਆ ਜਾ ਸਕਦਾ ਹੈ, ਜਿਸ ਦੇ ਤਹਿਤ ਕਾਨੂੰਨ ਵਿਵਸਥਾ ਨੂੰ ਖ਼ਤਰਾ ਹੋ ਸਕਦਾ ਹੋਵੇ ।
ਹਾਲਾਂਕਿ ਤਿੰਨ ਮਹੀਨਿਆਂ ਤੋਂ ਵੱਧ ਕਿਸੇ ਨੂੰ ਜੇਲ੍ਹ ਵਿੱਚ ਰੱਖਣ ਦੇ ਲਈ ਸਲਾਹਕਾਰ ਬੋਰਡ ਦੀ ਸਹਿਮਤੀ ਲੈਣੀ ਪੈਂਦੀ ਹੈ। ਮਤਲਬ ਕਿਸੇ ਵੀ ਆਦਮੀ ਨੂੰ ਸਾਲ ਭਰ ਤੱਕ ਜੇਲ੍ਹ ਵਿੱਚ ਬਿਨਾ ਕਾਰਨ ਰੱਖਿਆ ਜਾ ਸਕਦਾ ਹੈ , ਉਦੋਂ ਤੱਕ ਤੁਹਾਡੇ ਘਰਦੇ, ਬਾਲ-ਬੱਚੇ ਸਭ ਸਾਹ ਰੋਕ ਕੇ ਸਾਲ ਤੱਕ ਬੈਠੇ ਰਹਿਣਗੇ।
ਜੋ ਲੋਕ ਕਹਿੰਦੇ ਹਨ , ਜੇ ਨਿਰਦੋਸ਼ ਹੋਇਆ ਤਾਂ ਆਪਣੇ ਆਪ ਬਾਹਰ ਆ ਜਾਵੇਗਾ , ਮੈਂ ਉਹਨਾ ਨੂੰ ਦੱਸ ਦਿਆਂ , ਕਿਉਂ ਨਾ ਤੁਹਾਨੂੰ ਸਾਲ ਭਰ ਦੇ ਲਈ ਜੇਲ੍ਹ ਵਿੱਚ ਬੰਦ ਕਰ ਦਿੱਤਾ ਜਾਵੇ ? ਕਿਉ ਨੇ ਦੇਸ਼ ਦੇ ਹਰ ਇੱਕ ਨਾਗਰਿਕ ਨੂੰ 18 ਸਾਲ ਦਾ ਹੁੰਦੇ ਹੀ ਸਾਲ ਭਰ ਲਈ ਜੇਲ੍ਹ ਵਿੱਚ ਬੰਦ ਕਰ ਦਿੱਤਾ ਜਾਵੇ , ਅਸੀਂ ਸਭ ਨਿਰਦੋਸ਼ ਹਾਂ , ਬਾਹਰ ਤਾਂ ਆ ਹੀ ਜਾਵਾਂਗੇ।
ਖੈਰ, ਅੱਠ ਮਹੀਨੇ ਬਾਦ ਹਾਈਕੋਰਟ ਨੇ ਇਸ ਮਾਮਲੇ ‘ਚ ਜਿ਼ਲ੍ਹਾ ਪ੍ਰਸ਼ਾਸਨ ਨੂੰ ਵੀ ਫਿਟਕਾਰ ਲਗਾਈ । ਹਾਈਕੋਰਟ ਨੇ ਕਿਹਾ ਪੂਰਾ ਭਾਸ਼ਣ ਸੁਣੇ ਬਿਨਾ ਹੀ ਰਾਸੁਕਾ ਲਗਾ ਦਿੱਤਾ ਗਿਆ ਜਦਕਿ ਡਾ: ਕਫੀਲ ਖਾਨ ਦਾ ਭਾਸ਼ਣ ਰਾਸ਼ਟਰੀ ਏਕਤਾ ਨੂੰ ਦਰਸਾਉਂਦਾ ਹੈ।
ਇਹ ਹੀ ਉਮਰ ਖਾਲਿਦ ਨਾਲ ਵੀ ਹੋਵੇਗਾ , ਮੈਂ ਲਿਖ ਕੇ ਦੇ ਰਿਹਾ ਹਾਂ, 3 ਮਹੀਨੇ ਬਾਦ , 6 ਮਹੀਨੇ ਬਾਦ , 9 ਮਹੀਨੇ ਬਾਦ ਜਾਂ ਸਾਲ ਭਰ ਬਾਦ ਕੋਰਟ ਆਖੇਗਾ , ਉਮਰ ਦਾ ਬਿਆਨ, ਉਸਦਾ ਕੰਮ ਅਤੇ ਉਸਦੇ ਆਦਰਸ਼ ਸਭ ਕੁਝ ਰਾਸ਼ਟਰੀ ਏਕਤਾ ਨੂੰ ਦਰਸਾਉਂਦੇ ਹਨ।
ਪਰ ਉਦੋਂ ਤੱਕ ਕਿਸੇ ਦੀ ਜਿੰਦਗੀ ਦਾ ਸਾਲ ਭਰ ਜੇਲ੍ਹ ਵਿੱਚ ਬਰਬਾਦ ਹੋ ਚੁੱਕਾ ਹੋਵੇਗਾ । ਜਿਵੇਂ ਡਾ: ਕਫੀਲ ਦੇ 8 ਮਹੀਨੇ ਬਰਬਾਦ ਹੋ ਗਏ।
ਅਸੀਂ ਅਮਰਜੈਂਸੀ ਬਾਰੇ ਸੁਣਿਆ ਸੀ , ਜਿਸ ਵਿੱਚ ਦੇਸ਼ ਦੇ ਸਾਰੇ ਵਿਰੋਧੀ ਨੇਤਾਵਾਂ ਨੂੰ ਜੇਲ੍ਹ ਵਿੱਚ ਸੁੱਟ ਦਿੱਤਾ ਗਿਆ ਸੀ ਪਰ ਉਦੋਂ ਘੱਟੋ ਘੱਟ ਐਮਰਜੈਂਸੀ ਨਾਂਮ ਤਾਂ ਦੇ ਦਿੱਤਾ ਗਿਆ ਸੀ ।
ਇਹ ਇੱਕ ਤਰ੍ਹਾਂ ਦੀ ਨਵੀਂ ਐਂਮਰਜੈਂਸੀ ਹੈ , ਜੋ ਥੋੜਾ ਸਲੋ ਮੋਸ਼ਨ ਚੱਲ ਰਹੀ ਹੈ ਹਰ ਆਵਾਜ਼ ਜਾਵੇਗੀ , ਇੱਕ ਸਾਥ ਨਹੀਂ , ਇੱਕ –ਇੱਕ ਕਰਕੇ , ਇਹ ਕਿਸੇ ਨੂੰ ਵੀ ਨਹੀਂ ਛੱਡਣਗੇ ।
ਜਿੰਨ੍ਹਾਂ ਨੂੰ ਇਹ ਗਲਤ ਫਹਿਮੀ ਹੈ ਕਿ ਦੇਸ਼ ਵਿੱਚ ਹਾਲੇ ਵੀ ਲੋਕਤੰਤਰ ਜਿ਼ੰਦਾ ਹੈ , ਜਲਦ ਹੀ ਉਸਦੀ ਗਲ਼ਤਫ਼ਹਿਮੀ ਦੂਰ ਕਰ ਦਿੱਤੀ ਜਾਵੇਗੀ।
ਅਜਿਹਾ ਨਹੀਂ ਕਿ ਹੱਕ ਦੀ ਲੜਾਈ ਦੇ ਲਈ ਜੇਲ੍ਹ ਜਾਣਾ ਬੁਰੀ ਗੱਲ ਹੈ , ਸੱਚ ਤਾਂ ਇਹ ਹੈ ਕਿ ਹਰ ਇਨਕਲਾਬੀ ਦੇ ਲਈ ਜੇਲ੍ਹ ਜਾਣਾ ਅਸ਼ੋਕ ਚੱਕਰ ਦੀ ਤਰ੍ਹਾਂ ਹੈ ਇਹ ਉਹ ਤਗਮਾ ਹੈ ਜੋ ਹਰ ਇਨਕਲਾਬੀ ਮਾਣ ਨਾਲ ਆਪਣੀ ਛਾਤੀ ‘ਤੇ ਲਗਾਉਂਦਾ ਹੈ।
ਪਰ ਮੇਰਾ ਉਹਨਾਂ ਲੋਕਾਂ ਦੀ ਗੱਲ ਕਰਨਾ ਜਰੂਰੀ ਹੈ , ਜੋ ਨਿਰਦੋਸ਼ ਲੋਕਾਂ ਨੂੰ ਸਿਰਫ਼ ਇਸ ਲਈ ਜੇਲ੍ਹ ਵਿੱਚ ਸੁੱਟ ਰਹੇ ਹਨ ਕਿਉਂਕਿ ਉਹਨਾ ਨੂੰ ਉਹ ਆਵਾਜ਼ਾਂ ਪਸੰਦ ਨਹੀਂ , ਜਿੰਨ੍ਹ੍ਹਾਂ ਨੂੰ ਇਹ ਪਸੰਦ ਨਹੀਂ ਕਿ ਕੋਈ ਸਿਰ ਉੱਠੇ, ਕਿਸੇ ਦੀ ਭਵਾਂ ਤਣ ਜਾਣ , ਕਿਸੇ ਦੀ ਗਰਦਨ ਉਹਨਾਂ ਸਾਹਮਣੇ ਨਾ ਝੁਕੇ , ਉਹਨਾਂ ਲੋਕਾਂ ਨੂੰ ਤੁਸੀ ਕੀ ਕਹੋਗੇ ?
ਅਰੇ, ਮੈਂ ਭੁੱਲ ਹੀ ਗਿਆ, ਮੈਂ ਤਾਂ ਤੁਹਾਨੂੰ ਉਹ ਸਭ ਗੱਲਾਂ ਦੱਸਣੀਆਂ ਸੀ ਜੋ ਉਮਰ ਕਰਦਾ ਹੈ, ਅਸੀਂ ਉਸਦੀਆਂ ਵਿੱਚੋਂ ਅਤਿਵਾਦੀ ਭਾਲਣਾ ਹੈ।
ਉਹ ਅਕਸਰ ਮੈਨੂੰ ਕਹਿੰਦਾ ਹੈ , ‘ ਮੈਂ ਮੁਸਲਮਾਨਾਂ ਦੇ ਲਈ ਲੜਦਾ ਹਾਂ ਕਿਉੁਂਕਿ ਉਹਨਾਂ ‘ਤੇ ਜੁਲਮ ਹੋ ਰਿਹਾ ਹੈ , ਜੇ ਮੁਸਲਮਾਨ ਜੁ਼ਲਮ ਕਰ ਰਹੇ ਹੁੰਦੇ , ਤਾਂ ਮੈਂ ਉਹਨਾਂ ਦੇ ਖਿਲਾਫ਼ ਲੜ ਰਿਹਾ ਹੁੰਦਾ । ਮੈਂ ਉਹਨਾਂ ਸਾਰਿਆਂ ਦੇ ਲਈ ਲੜੂੰਗਾਂ ਜੋ ਅੱਜ ਕਮਜ਼ੋਰ ਹਨ , ਚਾਹੇ ਉਹ ਦਲਿਤ ਹਨ, ਚਾਹੇ ਗਰੀਬ , ਮਜਦੂਰ ਜਾਂ ਕਾਰੀਗਰ’
‘ਤੈਨੂੰ ਸ਼ਾਂਇਦ ਲੜਨ ਦੀ ਆਦਤ ਹੈ,’ ਜਦੋਂ ਮੈਂ ਉਸ ਨੂੰ ਆਖਦਾ ਤਾਂ ਉਹ ਜਵਾਬ ਦਿੰਦਾ ਹੈ , ‘ ਜਦੋਂ ਤੱਕ ਉਹਨਾਂ ਨੂੰ ਜੁਲਮ ਦੀ ਆਦਤ ਹੈ, ਮੈਨੂੰ ਲੜਨ ਦੀ ਅਦਤ ਹੈ । ਉਹ ਜੁ਼ਲਮ ਕਰਨਾ ਛੱਡ ਦੇਵੇ , ਮੈਂ ਲੜਣਾ ਛੱਡ ਦਿਆਂਗਾ ।’ ਫਿਰ ਮੈਂ ਚੁੱਪ ਹੋ ਜਾਂਦਾ ਹਾਂ।
ਇੱਕ ਦਿਨ ‘ਮੈਲ ਦੀ ਬੱਤੀ’ ਬਾਰੇ ਗੱਲ ਹੋਈ । ਪਹਿਲਾਂ ਮੈਂ ਸਮਝਾ ਦਿਆਂ ‘ਮੈਲ ਦੀ ਬੱਤੀ ’ ਕੀ ਬਲਾ ਹੈ।
ਜਦੋਂ ਤੁਸੀ ਆਪਣੇ ਛਾਤੀ ਤੇ ਉਂਗਲੀ ਰਗੜਦੇ ਹੋ ਤਾਂ ਉਹਨਾਂ ਉਂਗਲੀਆਂ ਦੇ ਹੇਠਾਂ ਕਾਲੀ-ਕਾਲੀ ਮੈਲ ਦੀਆਂ ਲਕੀਰਾਂ ਬਣ ਜਾਂਦੀਆਂ ਹਨ , ਉਹਨੂੰ ਹੀ ਮੈਲ ਦੀ ਬੱਤੀ ਕਹਿੰਦੇ ਹਨ।
ਇਸ ਦੇ ਲਈ ਦੋ ਤਿੰਨ ਚੀਜ਼ਾਂ ਦਾ ਹੋਣਾ ਜਰੂਰੀ ਹੈ , ਪਹਿਲਾਂ ਚਮੜੀ ਉਪਰ ਪਸੀਨੇ ਦੀ ਇੱਕ ਪਤਲੀ ਪਰਤ ਦਾ ਹੋਣਾ ,ਫਿਰ ਨਹਾਉਣ ਅਤੇ ਇਸ ਕਿਰਿਆ ਵਿੱਚ ਹੋਣ ਦੇ ਵਿਚਾਲੇ ਘੱਟੋ ਘੱਟ ਇੱਕ ਘੰਟੇ ਦਾ ਫਰਕ ਹੋਣਾ। ਹੁਣ ਤਾਂ ਮੈਲ ਦੀਆਂ ਬੱਤੀਆਂ ਦੀ ਸਮਝ ਆ ਗਈ ਹੋਵੇਗੀ ।
ਉਮਰ ਦਾ ਮੰਨਣਾ ਹੈ , ‘ਮੈਲ ਦੀ ਬੱਤੀ’ ਅਤੇ ਭਾਰਤ ਦਾ ਗਹਿਰਾ ਸਬੰਧ ਹੈ, ਭਾਰਤ ਨੂੰ ਉਹ ਸਮਝਦਾ ਜਿਸ ਨੇ ਮੈਲ ਦੀਆਂ ਬੱਤੀਆਂ ਨੂੰ ਜਿਊਇਆਂ ਹੋਵੇ । ਮੈਲ ਦੀ ਬੱਤੀਆਂ ਇੱਕ ਸਟੇਟ ਆਫ ਮਾਈਂਡ ਹੈ। ਇਸ ਦੇਸ਼ ਦੇ ਹਰ ਮਿਹਨਤੀ ਇਨਸਾਨ ਨੂੰ ਪਤਾ ਹੈ ਕਿ ਉਹ ਹਰ ਵਕਤ ਮੈਲ ਦੀ ਬੱਤੀਆਂ ਨਾਲ ਢੱਕਿਆ ਹੈ , ਉਹ ਕਦੇ ਵੀ ਅਜਿਹਾ ਸਾਫ਼ ਨਹੀਂ ਹੋਵੇਗਾ ਜਾਂ ਹੋਵੇਗੀ ਜਿਸ ਤਰ੍ਹਾਂ ਦੇ ਲੋਕ ਟੀਵੀ ਉਪਰ ਦਿਸਦੇ ਹਨ। ਇਹ ਮੈਲ ਦੀਆਂ ਬੱਤੀਆਂ ਹੀ ਉਹਨਾ ਕਵੱਚ ਹਨ ਇਹੀ ਸੱਚ ਹਨ ।
ਮੈਲ ਦੀਆਂ ਬੱਤੀਆਂ ਵਿੱਚ ਕਰੋੜਾ ਲੋਕ ਆਪਣਾ ਪਰਿਵਾਰ ਪਾਲ ਰਹੇ ਹਨ। ਰਸੋਈਏ ਖਾਣਾ ਪਕਾ ਰਹੇ ਹਨ, ਇਹ ਮੈਲ ਦੀਆਂ ਬੱਤੀਆਂ ਦੇਸ਼ ਦੀ ਆਤਮਾ ਹਨ, ਇਹ ਪਸੀਨੇ ਨਾਲ ਲਿਪਟੀ ਮੈਲ ਦੀਆਂ ਬੱਤੀਆਂ ਸਾਡੀ ਊਰਜਾ ਹਨ।
ਆਖਿਰ ‘ਚ ਉਹ ਸਵਾਲ ਪੁੱਛਦਾ ‘ ਯਾਰ, ਇਹ ਜੋ 24 ਘੰਟੇ ਏਸੀ ਵਿੱਚ ਰਹਿੰਦੇ ਹਨ , ਕੀ ਇਹਨਾਂ ਦੇ ਵੀ ਮੈਲ ਦੀਆਂ ਬੱਤੀਆਂ ਬਣਦੀਆਂ , ਇਸਦਾ ਜਵਾਬ ਮੈਨੂੰ ਨਹੀਂ ਪਤਾ, ਸ਼ਾਇਦ ਤੁਹਾਨੂੰ ਪਤਾ ਹੋਵੇ ।’
ਸਾਡੇ ਵਿਚਾਲੇ ਅਕਸਰ ਅਜਿਹੀਆਂ ਕਈ ਗੱਲਾਂ ਹੁੰਦੀਆਂ , ਉਸਦਾ ਮੰਨਣਾ ਕਿ ਕਿਸੇ ਨੂੰ ਕਿਸੇ ਦੀ ਜਾਨ ਲੈਣ ਦਾ ਕੋਈ ਹੱਕ ਨਹੀਂ , ਪਰ ਸਭ ਦੀ ਜਾਨ ਬਚਾਉਣਾ ਸਾਡਾ ਫਰਜ਼ ਹੈ।’
ਉਸਦਾ ਇੱਕ ਸਵਾਲ ਹੈ , ‘ ਕਿੰਨਾ ਅਮੀਰ ਹੋਣਾ ਬਹੁਤ ਹੁੰਦਾ ? ਕੀ ਅਮੀਰੀ ਦੀ ਕੋਈ ਹੱਦ ਹੈ ? ਜਦੋਂ ਦੇਸ਼ ਵਿੱਚ 20 ਕਰੋੜ ਲੋਕ ਭੁੱਖੇ ਸੌਂਦੇ ਹੋਣ , ਤਾਂ ਕੀ ਅਮੀਰੀ ਦੀ ਕੋਈ ਨਹੀਂ ਹੋਣੀ ਚਾਹੀਦੀ ?’
ਉਹ ਇਸ ਗੱਲ ਤੋਂ ਪਰੇਸ਼ਾਨ ਹੈ ਕਿਉਂਕਿ ਉਹ ਪੜ੍ਹ-ਲਿਖ ਗਿਆ , ਉਹ ਅੱਜ ਨੇਤਾ , ਪਰ ਉਹ ਲੜਕੇ – ਲੜਕੀਆਂ ਜੋ ਉਸਦੇ ਨਾਲ ਬਚਪਨ ਵਿੱਚ ਉਸਦੇ ਮੁਹੱਲੇ ‘ਚ ਖੇਡ ਰਹੇ ਸੀ । ਜਿੰਨ੍ਹਾਂ ਵਿੱਚੋਂ ਕੁਝ ਤਾਂ ਉਸਤੋਂ ਵੀ ਜਿ਼ਆਦਾ ਸਮਝਦਾਰ ਸਨ, ਅੱਜ ਉਹ ਲੋਕ ਉਹਨਾਂ ਹਜ਼ਾਰਾਂ ਮੁਹੱਲਿਆਂ ‘ਚ ਕਿਉਂ ਗਲ ਰਹੇ ਹਨ ?’
ਉਹ ਬਹੁਤ ਬੋਲਦਾ ਹੈ , ਜਦੋਂ ਇੱਕ ਵਾਰ ਸੁਰੂ ਹੋ ਜਾਵੇ ਤਾਂ ਬੋਲਦਾ ਹੀ ਰਹਿੰਦਾ ਹੈ ਪਰ ਉਸਦੀ ਅੱਖਾਂ ਵਿੱਚ ਗ਼ਮ ਅਤੇ ਆਵਾਜ਼ ਵਿੱਚੋਂ ਰੰਜ਼ ਟਪਕਦਾ ਹੈ। ਜਦੋਂ ਉਹ ਹੱਸ ਰਿਹਾ ਹੁੰਦਾ ਤਾਂ ਉਹ ਆਪਣੀ ਹਾਸੀ ਤੋਂ ਪ੍ਰੇਸ਼ਾਨ ਹੁੰਦਾ ਅਤੇ ਜਦੋਂ ਉਹ ਖੁਸ਼ ਹੁੰਦਾ ਹੈ ਤਾਂ ਆਪਣੀ ਖੁਸ਼ੀ ਤੋਂ ਨਾਰਾਜ਼ ਹੁੰਦਾ ਹੈ।
ਜੇਲ੍ਹ ਜਾਣ ਤੋਂ ਪਹਿਲਾਂ ਉਸਨੂੰ ਪਤਾ ਸੀ ਕਿ ਉਹ ਜੇਲ੍ਹ ਜਾਵੇਗਾ । ਉਸ ਨੇ ਇਹ ਤਹਿ ਕੀਤਾ ਹੋਇਆ ਕਿ ਇਸ ਵਾਰ ਉਹ ਸਿਗਰਟ ਛੱਡਣ ਦੀ ਪੂਰੀ ਕੋਸਿ਼ਸ਼ ਕਰੇਗਾ। ਉਸਨੇ ਜੇਲ੍ਹ ਵਿੱਚ ਪੜ੍ਹਨ ਲਈ ਕਿਤਾਬਾਂ ਦੀ ਇੱਕ ਲਿਸਟ ਵੀ ਬਣਾ ਰੱਖੀ ਸੀ । ਉਹ ਖ਼ਬਰਦਾਰ ਸੀ ਅਤੇ ਤਿਆਰ ਵੀ ਵੀ ਸੀ ।
ਪਰ ਇਹ ਕੈਸਾ ਨਿਜ਼ਾਮ ਹੈ ਮੇਰੇ ਦੇਸ਼ ਵਾਸੀਓ , ਸਾਨੂੰ ਸਭ ਨੂੰ ਪਤਾ ਕਿ ਨਾਇਨਸਾਫੀ ਹੋਵੇਗੀ ਅਤੇ ਸਾਨੂੰ ਸਹਿਣੀ ਵੀ ਪਵੇਗੀ ? ਨਾ ਕੋਈ ਦਵਾ ਹੈ , ਨਾ ਇਲਾਜ , ਇਸ ਜੁਲਮ ਨੂੰ ਸਹਿਣਾ ਹੁਣ ਜਿਵੇਂ ਆਦਤ ਬਣ ਗਈ ਹੈ।
ਖੈਰ, ਮੈਨੂੰ ਉਮੀਦ ਹੈ ਤੁਸੀ ਇਹਨਾਂ ਗੱਲਾਂ ਵਿੱਚੋਂ ਉਸ ਅੰਦਰਲਾ ਅਤਿਵਾਦੀ ਭਾਲ ਲਿਆ ਹੋਵੇਗਾ ਅਤੇ ਜੇ ਨਾ ਵੀ ਮਿਲਿਆ ਤਾਂ ਘੱਟੋ ਘੱਟ ਨਾਂਮ ਤਾਂ ਮਿਲ ਹੀ ਗਿਆ ਉਮਰ ਖਾਲਿਦ ।
ਸਤਿਆਮੇਧ ਜਯਤੇ , ਭਾਰਤ ਦਾ ਰਾਸ਼ਟਰੀ ਆਦਰਸ਼ ਵਾਕ ਹੈ ਜਿਸਦਾ ਅਰਥ ਹੈ ਸੱਚ ਹੀ ਜਿੱਤਦਾ ਹੈ / ਸੱਚ ਦੀ ਜਿੱਤ ਹੁੰਦੀ ਹੈ। ਸ਼ਾਇਦ ਭਾਰਤ ਦਾ ਮਕਸਦ ਸੱਚ ਦੀ ਖੋਜ ਸੀ । ਪਰ ਅੱਜ ਅਸੀਂ ਸੱਚ ਨਹੀਂ ਭਾਲ ਰਹੇ ਅਸੀਂ ਤਾਂ ਨਾਮਾਂ ਵਿੱਚੋਂ ਅਤਿਵਾਦੀ ਭਾਲ ਰਹੇ ਹਾਂ ।
ਸਤਿਆਮੇਯ ਜਯਤੇ ਚਾਹੇ ਅੱਜ ਸਾਡਾ ਰਾਸ਼ਟਰੀ ਆਦਰਸ਼ ਵਾਕ ਹੈ ਪਰ ਜਿਸ ਦਿਸ਼ਾ ਵਿੱਚ ਭਾਰਤ ਜਾ ਰਿਹਾ ਹੈ , ਦੇਰ ਨਹੀਂ ਜਦੋਂ ਸਾਡਾ ਆਦਰਸ਼ ਵਾਕ ਹੋਵੇਗਾ ‘ਨਫ਼ਰਤਮੇਯ ਜਯਤੇ ’ਕਿਉਂਕਿ ਹੁਣ ਸ਼ਾਇਦ ਇੱਥੇ ਨਫ਼ਰਤ ਹੀ ਜਿੱਤੇਗੀ ।

Real Estate