ਅਮਰੀਕਾ – ਫਿਲਾਡੇਲਫੀਆ ਸ਼ਹਿਰ ਵਿੱਚ ਅਸਮਾਨ’ਚ ਉੱਡਦੇ ਪੰਛੀ ਜ਼ਮੀਨ ਤੇ ਡਿੱਗੇ, 1500 ਦੀ ਮੌਤ

212

ਗੁਰਿੰਦਰਜੀਤ ਨੀਟਾ ਮਾਛੀਕੇ / ਕੁਲਵੰਤ ਧਾਲੀਆਂ
ਫਿਲਾਡੇਲਫੀਆ (ਅਮਰੀਕਾ) 9 ਸਤੰਬਰ 2020
ਸ਼ਹਿਰ ਵਿਚ 72 ਸਾਲਾ ਬਾਅਦ ਵਾਪਰੀ ਇਕ ਘਟਨਾ ਨਾਲ ਸਥਾਨਕ ਲੋਕ ਦਹਿਸ਼ਤ ਵਿਚ ਆ ਗਏ। ਫਿਲਾਡੇਲਫੀਆ ਸ਼ਹਿਰ ਵਿਚ 1500 ਤੋਂ ਵਧੇਰੇ ਪ੍ਰਵਾਸੀ ਪੰਛੀ ਲੰਘੇ ਦਿਨੀਂ ਅਚਾਨਕ ਤੋਂ ਅਸਮਾਨ ਵਿੱਚੋਂ ਡਿੱਗਣ ਲੱਗੇ। ਬਾਅਦ ਵਿਚ ਇਹਨਾਂ ਵਿਚੋਂ ਜ਼ਿਆਦਾਤਰ ਦੀ ਮੌਤ ਹੋ ਗਈ। ਇਹ ਪੰਛੀ ਸਰਦੀਆਂ ਦੇ ਮੌਸਮ ਤੋਂ ਪਹਿਲਾਂ ਦੱਖਣ ਵੱਲ ਜਾ ਰਹੇ ਸਨ। ਦੱਸਿਆ ਜਾ ਰਿਹਾ ਹੈ ਕਿ ਇਸ ਤਰ੍ਹਾਂ ਦੀ ਘਟਨਾ ਇਸ ਤੋਂ ਪਹਿਲਾਂ ਸਾਲ 1948 ਵਿਚ ਵਾਪਰੀ ਸੀ। ਪੰਛੀਆਂ ਦੇ ਅਚਾਨਕ ਮਰਨ ਨਾਲ ਲੋਕ ਦਹਿਸ਼ਤ ਵਿਚ ਹਨ। ਮੰਨਿਆ ਜਾ ਰਿਹਾ ਹੈ ਕਿ ਇਹ ਪੰਛੀ ਕੈਨੇਡਾ ਅਤੇ ਹੋਰ ਥਾਵਾਂ ਵੱਲ ਜਾਂਦੇ ਸਮੇਂ ਉੱਚੀਆਂ-ਉੱਚੀਆਂ ਇਮਾਰਤਾਂ ਵਿਚ ਫਸ ਗਏ ਅਤੇ ਡਿੱਗ ਗਏ। ਮਾਹਰਾਂ ਦਾ ਮੰਨਣਾ ਹੈ ਕਿ ਇਲਾਕੇ ਵਿਚ ਅਚਾਨਕ ਤੋਂ ਤਾਪਮਾਨ ਵਿਚ ਤੇਜ਼ੀ ਨਾਲ ਗਿਰਾਵਟ ਆਈ ਹੈ ਜਿਸ ਨਾਲ ਪੰਛੀ ਹੁਣ ਇੰਨੀ ਵੱਡੀ ਗਿਣਤੀ ਵਿਚ ਫਿਲਾਡੇਲਫੀਆ ਤੋਂ ਦੂਜੀਆਂ ਥਾਵਾਂ ਵੱਲ ਜਾ ਰਹੇ ਹਨ। ਸਥਾਨਕ ਮੀਡੀਆ ਦੇ ਮੁਤਾਬਕ, ਕਈ ਪੰਛੀ ਇਮਾਰਤਾਂ ਦੇ ਸ਼ੀਸ਼ਿਆਂ ਨਾਲ ਟਕਰਾ ਗਏ। ਇਸ ਤੋਂ ਪਹਿਲਾਂ ਅਮਰੀਕੀ ਸੰਸਦ ਵਿਚ ਇਕ ਬਿੱਲ ਪੇਸ਼ ਕੀਤਾ ਗਿਆ ਸੀ ਜਿਸ ਵਿਚ ਕਿਹਾ ਗਿਆ ਸੀ ਕਿ ਵੱਧ ਉੱਚਾਈ ‘ਤੇ ਇਮਾਰਤਾਂ ਵਿਚ ਸ਼ੀਸ਼ੇ ਦੀ ਵਰਤੋਂ ਨਾ ਕੀਤੀ ਜਾਵੇ। ਸਟੀਫਨ ਨੇ ਕਿਹਾ ਕਿ ਸ਼ੀਸ਼ੇ ਲੱਗੀਆਂ ਇਮਾਰਤਾਂ ਨਾਲ ਇਹਨਾਂ ਪੰਛੀਆਂ ਦੀ ਹੋਂਦ ਨੂੰ ਖਤਰਾ ਪੈਦਾ ਹੋ ਗਿਆ ਹੈ।

Real Estate