ਕੋਲਾ ਘੁਟਾਲਾ – ਅਦਾਲਤ ਨੇ ਵਾਜਪਾਈ ਸਰਕਾਰ ਵਿੱਚ ਮੰਤਰੀ ਰਹੇ ਦਿਲੀਪ ਰੇਅ ਦੋਸ਼ੀ ਕਰਾਰ

272

ਦਿੱਲੀ ਦੀ ਇੱਕ ਵਿਸ਼ੇਸ਼ ਅਦਾਲਤ ਨੇ ਅੱਜ ਸਾਬਕਾ ਕੇਂਦਰੀ ਮੰਤਰੀ ਦਿਲੀਪ ਰੇ ਨੂੰ ਸਾਲ 1999 ਵਿੱਚ ਝਾਰਖੰਡ ਵਿੱਚ ਇੱਕ ਕੋਲਾ ਬਲਾਕ ਵੰਡ ਵਿੱਚ ਬੇਨਿਯਮੀਆਂ ਵਰਤਣ ਦੇ ਮਾਮਲੇ ‘ਚ ਦੋਸ਼ੀ ਠਹਿਰਾਇਆ ਗਿਆ ਹੈ। ਵਿਸੇ਼ਸ਼ ਜੱਜ ਭਾਰਤ ਪਾਰਸਕਰ ਨੇ ਅਟੱਲ ਬਿਹਾਰੀ ਵਾਜਪਾਈ ਦੀ ਸਰਕਾਰ ਦੇ ਰਾਜ ਮੰਤਰੀ ( ਕੋਲਾ ) ਰਹੇ ਰੇਅ ਨੂੰ ਇੱਕ ਅਪਰਾਧਿਕ ਸਾਜਿ਼ਸ ਅਤੇ ਹੋਰ ਅਪਰਾਧਾਂ ਨੂੰ ਲੈ ਕੇ ਦੋਸ਼ੀ ਠਹਿਰਾਇਆ ਹੈ। ਸਜਾ ‘ਤੇ ਸੁਣਵਾਈ 14 ਅਕਤੂਬਰ ਨੂੰ ਹੋਵੇਗੀ ।
ਅਦਾਲਤ ਨੇ ਕੋਲਾ ਮੰਤਰਾਲੇ ਤੇ ਤਤਕਾਲੀ ਦੋ ਸੀਨੀਅਰ ਅਧਿਕਾਰੀ, ਪ੍ਰਦੀਪ ਕੁਮਾਰ ਬੈਨਰਜੀ ਅਤੇ ਨਿਤਿਆ ਨੰਦ ਗੌਤਮ , ਕੈਸਟ੍ਰੋਨ ਟੈਕਨੋਲੋਜੀਜ਼ ਲਿਮਿਟਿਡ (ਸੀਟੀਐਲ) , ਇਸਦੇ ਨਿਰਦੇਸ਼ਕ ਮਹਿੰਦਰ ਕੁਮਾਰ ਅਗਰਵਾਲ ਅਤੇ ਕੈਸਟ੍ਰਾਨ ਮਾਈਨਿੰਗ ਲਿਮਿਟਿਡ ਨੂੰ ਵੀ ਦੋਸ਼ੀ ਠਹਿਰਾਇਆ ਹੈ।
ਇਹ ਮਾਮਲਾ 1999 ਦੇ ਝਾਰਖੰਡ ਦੇ ਗਿਰੀਡੀਏ ਵਿੱਚ ‘ਬ੍ਰਹਾਡੀਹ ਕੋਲਾ ਬਲਾਕ’ ਵੰਡ ਨਾਲ ਜੁੜਿਆ ਹੋਇਆ ਹੈ।
ਨਰਜੀ ਅਤੇ ਨਿਤਿਆ ਨੰਦ ਗੌਤਮ , ਕੈਸਟ੍ਰੋਨ ਟੈਕਨੋਲੋਜੀਜ਼ ਲਿਮਿਟਿਡ (ਸੀਟੀਐਲ) , ਇਸਦੇ ਨਿਰਦੇਸ਼ਕ ਮਹਿੰਦਰ ਕੁਮਾਰ ਅਗਰਵਾਲ ਅਤੇ ਕੈਸਟ੍ਰਾਨ ਮਾਈਨਿੰਗ ਲਿਮਿਟਿਡ ਨੂੰ ਵੀ ਦੋਸ਼ੀ ਠਹਿਰਾਇਆ ਹੈ।
ਇਹ ਮਾਮਲਾ 1999 ਦੇ ਝਾਰਖੰਡ ਦੇ ਗਿਰੀਡੀਏ ਵਿੱਚ ‘ਬ੍ਰਹਾਡੀਹ ਕੋਲਾ ਬਲਾਕ’ ਵੰਡ ਨਾਲ ਜੁੜਿਆ ਹੋਇਆ ਹੈ।

Real Estate