ਨੌਕਰੀ ਛੱਡ ਕੇ ਪਿੰਡ ਵਾਲਿਆਂ ਨਾਲ ਰਲ ਕੇ ਸੁਰੂ ਕੀਤਾ ਸੀ ਹੈਂਡੀਕਰਾਫਟ ਦਾ ਬਿਜਨਸ਼, ਹੁਣ 800 ਕਾਰੀਗਰਾਂ ਨੂੰ ਹੋਇਆ ਮੁਨਾਫਾ

742

ਇੰਦਰ ਭੂਸ਼ਨ ਮਿਸ਼ਰ
ਮੱਧ ਪ੍ਰਦੇਸ ਦੇ ਭੋਪਾਲ ‘ਚ ਰਹਿਣ ਵਾਲੇ ਸੁਮਿਰਨ ਪਾਂਡਿਆ ਨੇ ਕੰਪਿਊਟਰ ਸਾਇੰਸ ਵਿੱਚ ਇੰਜੀਨੀਅਰਿੰਗ ਕੀਤੀ ਹੈ । ਹੁਣੇ ਅਹਿਮਦਾਬਾਦ ਵਿੱਚ ਹੈਂਡਮੇਡ ਕਰਾਫਟ ਦਾ ਆਨਲਾਈਨ ਸਟੋਰ ਚਲਾਉਂਦੇ ਹਨ। ਦੇਸ਼ ਦੇ ਨਾਲ ਵਿਦੇਸ਼ਾਂ ਵਿੱਚ ਵੀ ਉਹਨਾ ਦੇ ਪ੍ਰੋਡਕਰਟ ਦੀ ਡਿਮਾਂਡ ਹੈ। ਹਰੇਕ ਮਹੀਨੇ 400-500 ਪ੍ਰੋਡਕਟ ਦੇ ਆਰਡਰ ਆਉਂਦੇ ਹਨ। ਸਲਾਨਾ ਇੱਕ ਕਰੋੜ ਦੀ ਕਮਾਈ ਵੀ ਹੋ ਰਹੀ ਹੈ।
39 ਸਾਲ ਦੇ ਸੁਮਿਰਨ ਨੇ 2004 ਵਿੱਚ ਭੋਪਾਲ ਤੋਂ ਇੰਜੀਅਰਿੰਗ ਕਰਨ ਮਗਰੋਂ ਮੁੰਬਈ ਵਿੱਚ ਦੋ ਸਾਲ ਤੱਕ ਇੱਕ ਕੰਪਨੀ ਵਿੱਚ ਕੰਮ ਕੀਤਾ । ਇਸ ਮਗਰੋਂ ਉਹ ਅਹਿਮਦਾਬਾਦ ਆ ਗਏ , ਇੱਥੇ ਨੈਸ਼ਨਲ ਇੰਸਟੀਚਿਊਟ ਆਫ ਡਿਜ਼ਾਈਨ ਵਿੱਚ ਉਹਨਾਂ ਨੇ ਮਾਸਟਰ ਡਿਗਰੀ ਕੀਤੀ । ਫਿਰ ਕੁਝ ਸਾਲਾਂ ਤੱਕ ਸਾਫਟਵੇਅਰ ਡਿਜਾਈਨ ਦਾ ਕੰਮ ਕੀਤਾ । ਅਲੱਗ –ਅਲੱਗ ਸਰਕਾਰੀ ਪ੍ਰੋਜੈਕਟਸ ਤੇ ਵੀ ਕੰਮ ਕੀਤਾ।
ਸੁਮਿਰਨ ਦੇ ਪਿਤਾ ਬਲਾਕ ਡਿਵੈਲਪਮੈਂਟ ਅਫ਼ਸਰ ਰਹੇ, ਇਸ ਲਈ ਜਿ਼ਅਦਾਤਰ ਸਮਾਂ ਉਹਨਾਂ ਦਾ ਪਿੰਡਾਂ ‘ਚ ਗੁਜਰਿਆ । ਉਹ ਦੱਸਦੇ ਹਨ , ‘ ਜਦੋਂ ਮੈਂ ਅਹਿਮਦਾਬਾਦ ਵਿੱਚ ਮਾਸਟਰਸ ਕਰ ਰਿਹਾ ਸੀ ਤਾਂ ਇੱਕ ਪ੍ਰੋਫੈਸਰ ਐਸਪੀ ਰੰਜਨ ਦੇ ਸੰਪਰਕ ‘ਚ ਆਇਆ ਜੋ ਕਰਾਫਟ ਨੂੰ ਲੈ ਕੇ ਇੱਕ ਕਿਤਾਬ ਲਿਖ ਰਹੇ ਸਨ। ਮੈਂ ਵੀ ਉਹਨਾ ਨਾਲ ਜੁੜਿਆ ਹੋਇਆ ਸੀ ।
ਅਸੀਂ ਅਲੱਗ- ਅਲੱਗ ਪਿੰਡਾਂ ‘ਚ ਜਾਂਦੇ ਸੀ ਅਤੇ ਉੱਥੋਂ ਦੇ ਕਾਰੀਗਰਾਂ ਨੂੰ ਮਿਲਦੇ ਸੀ , ਉਹਨਾਂ ਦੇ ਕੰਮ ਨੂੰ ਦੇਖਦੇ ਸੀ , ਉਹਨਾਂ ਦੇ ਪੂਰੇ ਪ੍ਰੋਸੈਸ ਨੂੰ ਸਮਝਦੇ ਸੀ । ਇਸ ਤਰ੍ਹਾਂ ਅਸੀਂ ਕਈ ਪਿੰਡਾਂ ਦਾ ਦੌਰਾ ਕੀਤਾ। ਜਿੱਥੋਂ ਸਾਨੂੰ ਸਿੱਖਣ ਨੂੰ ਬਹੁਤ ਕੁਝ ਮਿਲਿਆ। ਹੈਂਡਮੇਡ ਪ੍ਰੋਡਕਟ ਅਤੇ ਉਹਨਾਂ ਦੀ ਖੂਬੀਆਂ ਜਾਣਨ ਦਾ ਮੌਕਾ ਮਿਲਿਆ।
ਸੁਮਿਰਨ ਕਹਿੰਦੇ ਹਨ ਕਿ ਜਦੋਂ ਅਸੀਂ ਪਿੰਡਾਂ ਵਿੱਚ ਜਾਂਦੇ ਸੀ ਤਾਂ ਕਾਰੀਗਰਾਂ ਨੂੰ ਮਿਲਦੇ ਸੀ , ਉਨ੍ਹਾਂ ਦਾ ਕੰਮ ਦੇਖਦੇ ਸੀ । ਉਹ ਉਤਪਾਦ ਨੂੰ ਤਿਆਰ ਕਰਨ ਦੇ ਤਰੀਕਿਆਂ ਤੋਂ ਲੈ ਕੇ ਉਹਨਾਂ ਦੀ ਖੂਬੀਆਂ ਦੇ ਬਾਰੇ ਵਿੱਚ ਦੱਸਦੇ ਸੀ । ਜਿਸ ਨੂੰ ਆਪਣੀ ਡਾਇਰੀ ਵਿੱਚ ਨੋਟ ਕਰਦੇ ਸੀ । ਇਸੇ ਦੌਰਾਨ ਸਾਨੂੰ ਖਿਆਲ ਆਇਆ ਕਿ ਅਸੀਂ ਅੱਡ –ਅੱਡ ਪਿੰਡਾਂ ‘ਚ ਜਾ ਹੀ ਰਹੇ ਹਾਂ ਤਾਂ ਕਿਉਂ ਨਾ ਇਹਨਾ ਲੋਕਾਂ ਬਾਰੇ ਵੀ ਕੁਝ ਲਿਖਿਆ ਜਾਵੇ ਤਾਂ ਜੋ ਦੂਜਿਆਂ ਨੂੰ ਇਹਨਾ ਬਾਰੇ ਪਤਾ ਲੱਗ ਸਕੇ ।
ਫਿਰ ਅਸੀਂ ਗਾਥਾ ਨਾਮ ਦਾ ਇੱਕ ਬਲਾਗ ਬਣਾਇਆ । ਜਿੱਥੇ ਵੀ ਅਸੀਂ ਜਾਂਦੇ ਸੀ , ਉੱਥੇ ਦੇ ਹੈਂਡਮੇਡ ਕਰਾਫਟ ਅਤੇ ਉਸਨੂੰ ਬਣਾਉਣ ਵਾਲਿਆਂ ਬਾਰੇ ਸਟੋਰੀ ਤਿਆਰ ਕਰਕੇ ਉਸਨੂੰ ਬਲਾਗ ‘ਤੇ ਪਾਉਂਦੇ ਸੀ । ਉਦੋਂ ਸੋਸ਼ਲ ਮੀਡੀਆ ਅਤੇ ਇੰਟਰਨੈੱਟ ਦਾ ਐਨਾ ਕਰੇਜ ਨਹੀਂ ਸੀ । ਫਿਰ ਵੀ ਕਾਫੀ ਲੋਕਾਂ ਨੇ ਸਾਡੀ ਸਟੋਰੀ ਨੂੰ ਪਸੰਦ ਕੀਤਾ । ਕਈ ਲੋਕਾਂ ਨੇ ਸਾਨੂੰ ਕਾਲ ਅਤੇ ਮੈਸੇਜ ਕਰਕੇ ਪ੍ਰੋਡਕਟ ਬਾਰੇ ਜਾਣਕਾਰੀ ਮੰਗੀ । ਕਈ ਲੋਕਾਂ ਨੇ ਕਿਹਾ ਕਿ ਅਸੀਂ ਉਹ ਪ੍ਰੋਡਕਟ ਖਰੀਦਣ ਚਾਹੁੰਦੇ ਹਾਂ।
ਸੁਮਿਰਨ ਅਤੇ ਉਸਦੇ ਸਾਥੀ ਅਲੱਗ –ਅਲੱਗ ਥਾਵਾਂ ‘ਤੇ ਜਾ ਕੇ ਉੱਥੋਂ ਦੇ ਕਾਰੀਗਰਾਂ ਨੂੰ ਮਿਲਦੇ ਹਨ ਅਤੇ ਉਹਨਾਂ ਦੇ ਪ੍ਰੋਡਕਟ ਨਮੂ ਆਪਣੇ ਆਨਲਾਈਨ ਪੋਰਟਲ ‘ਤੇ ਅਪਲੋਡ ਕਰਦੇ ਹਨ।
ਉਹ ਦੱਸਦੇ ਹਨ ਕਿ ਜਦੋਂ ਅਸੀਂ ਪਿੰਡਾਂ ‘ਚ ਜਾਂਦੇ ਸੀ ਤਾਂ ਉਥੋਂ ਦੇ ਕਾਰੀਗਰ ਕਹਿੰਦੇ ਸਨ ਕਿ ਉਹਨਾ ਦਾ ਪ੍ਰੋਡਕਟ ਸਹੀ ਦੇ ਬਾਵਜੂਦ ਵੀ ਮਾਰਕੀਟ ‘ਚ ਨਹੀਂ ਪਹੁੰਚ ਪਾਉਂਦੇ । ਜੋ ਪ੍ਰੋਡਕਟ ਵਿਕਦੇ ਵੀ ਤਾਂ ਉਹਨਾਂ ਦਾ ਰੇਟ ਸਹੀ ਨਹੀਂ ਮਿਲਦਾ ਸੀ । ਉਹਨਾ ਦੇ ਕੰਮ ਦਾ ਸਿਹਰਾ ਵੀ ਉਹਨਾਂ ਨੂੰ ਨਹੀਂ ਮਿਲਦਾ ।
ਫਿਰ ਅਸੀਂ ਸੋਚਿਆ ਕਿ ਕਿਉਂ ਨਾ ਕੁਝ ਅਜਿਹਾ ਕੀਤਾ ਜਾਵੇ ਕਿ ਇਹਨਾ ਕਾਰੀਗਰਾਂ ਦਾ ਸਮਾਨ ਵੀ ਵਿਕ ਜਾਵੇ ਅਤੇ ਜੋ ਲੋਕ ਖਰੀਦਣਾ ਚਾਹੁੰਦੇ ਹਨ , ਉਹਨਾਂ ਨੂੰ ਪ੍ਰੋਡਕਟ ਵੀ ਮਿਲ ਜਾਣ ਕਿਉਂਕਿ ਅਸੀਂ ਲੋਕ ਟੈਕਨੀਕਲ ਬੈਂਕਗਰਾਊਂਡ ਤੋਂ ਸੀ ਇਸ ਲਈ ਦੁਕਾਨ ਖੋਲ੍ਹਣ ਦੀ ਬਜਾਏ ਅਸੀਂ ਆਨਲਾਈਨ ਸਟੋਰ ਸੁਰੂ ਕਰਨ ਦਾ ਪਲਾਨ ਕੀਤਾ ਅਤੇ 2013 ਦੇ ਅੰਤ ਤੱਕ ਅਸੀਂ ਆਪਣੇ ਦੋ ਹੋਰ ਦੋਸਤਾਂ ਸਿ਼ਵਾਨੀ ਧਰ ਅਤੇ ਹਿਮਾਂਸੂ ਖਾਰ ਨਾਲ ਮਿਲ ਕੇ ‘ਗਾਥਾ’ ਨਾਮ ਦਾ ਈ-ਕਾਮਰਸ ਦਾ ਪੋਰਟਲ ਸੁਰੂ ਕੀਤਾ ।
ਸੁਮਿਰਨ 300 ਤੋਂ ਜਿ਼ਆਦਾ ਪਿੰਡਾਂ ਦਾ ਦੌਰਾ ਕਰ ਚੁੱਕੇ ਹਨ । ਹਰੇਕ ਪਿੰਡ ਦੇ ਕਲਚਰ ਅਤੇ ਹੈਂਡਮੇਡ ਪ੍ਰੋਡਕਟ ਦੀ ਵਿਸਥਾਰਪੂਰਵਕ ਜਾਣਕਾਰੀ ਉਸਦੇ ਕੋਲ ਹੈ।
ਉਹ ਕਹਿੰਦੇ ਹਨ , ‘ ਹੁਣ ਸਾਨੂੰ ਪ੍ਰੋਡਕਟ ਅਤੇ ਉਸਨੂੰ ਤਿਆਰ ਕਰਨ ਵਾਲੇ ਕਾਰੀਗਰਾਂ ਦੇ ਬਾਰੇ ਵਿੱਚ ਆਈਡਿਆ ਮਿਲ ਗਿਆ ਸੀ । ਕਈ ਕਾਰੀਗਰਾਂ ਨਾਲ ਜਾਣ –ਪਛਾਣ ਹੋ ਗਈ ਸੀ । ਇਸ ਲਈ ਜਿ਼ਆਦਾ ਦਿੱਕਤ ਨਹੀਂ ਆਈ । ਅਸੀਂ ਕੁਝ ਕਾਰੀਗਰਾਂ ਨਾਲ ਸੰਪਰਕ ਕੀਤਾ ਅਤੇ ਉਹਨਾਂ ਦੇ ਪ੍ਰੋਡਕਟ ਵੈੱਬਸਾਈਟ ‘ਤੇ ਅਪਲੋਡ ਕੀਤੇ । ਫਿਰ ਸੋਸ਼ਲ ਮੀਡੀਆ ਤੇ ਇਸ ਬਾਰੇ ਪੋਸਟ ਸ਼ੇਅਰ ਕੀਤੀਆਂ । ਸੁਰੂਆਤ ਵਿੱਚ ਹੀ ਸਾਨੂੰ ਚੰਗਾ ਹੰਗਾਰਾ ਮਿਲਿਆ ।
ਉਹ ਕਹਿੰਦੇ ਹਨ ਕਿ ਹੈਂਡਮੇਡ ਕਰਾਫਟ ਦਾ ਸੈਕਟਰ ਬਹੁਤ ਆਰਗਨਾਈਜਡ ਨਹੀਂ ਹੈ। ਇਸ ਲਈ ਸਾਨੂੰ ਪ੍ਰੋਡਕਟ ਦੇ ਲਈ ਅਲੱਗ- ਅਲੱਗ ਪਿੰਡਾਂ ਵਿੱਚ ਜਾਣਾ ਪੈਂਦਾ ਹੈ। ਕੁਝ ਕਾਰੀਗਰਾਂ ਤੋਂ ਅਸੀਂ ਨਕਦ ਖਰੀਦਦੇ ਹਾਂ ਅਤੇ ਕੁਝ ਨੂੰ ਥੋੜਾ ਬਹੁਤ ਐਡਵਾਸ ਪੇਮੈਂਟ ਕਰਨੀ ਹੁੰਦੀ ਹੈ । ਬਹੁਤ ਸਾਰੇ ਅਜਿਹੇ ਵੀ ਕਾਰੀਗਰ ਹਨ ਜਿਹੜੇ ਬਿਨਾ ਕੋਈ ਐਡਵਾਂਸ ਪੇਮੈਂਟ ਦੇ ਪ੍ਰੋਡਕਟ ਦੇ ਦਿੰਦੇ ਹਨ, ਉਹ ਕਹਿੰਦੇ ਹਨ ਜਦੋਂ ਵਿਕ ਜਾਵੇ ਉਦੋਂ ਪੈਸੇ ਦੇ ਦੇਣਾ ।
ਸੁਮਿਰਨ ਨੇ ਲਗਭਗ 100 ਪਿੰਡਾਂ ਦਾ ਡਾਟਾ ਵੀ ਆਪਣੀ ਵੈੱਬਸਾਈਟ ‘ਤੇ ਪਾਇਆ ਹੈ , ਜਿਸ ਨੂੰ ਕੋਈ ਪੜ ਸਕਦਾ ਹੈ।
ਉਹ ਕਹਿੰਦੇ ਹਨ ਕਿ ਹਰੇਕ ਪ੍ਰੋਡਕਟ ਦੀ , ਉਸਦੇ ਆਰਟ ਐਂਡ ਕਰਾਫਟ ਦੀ ਆਪਣੀ ਖੂਬੀ ਹੁੰਦੀ ਹੈ, ਕਹਾਣੀ ਹੁੰਦੀ ਹੈ। ਜੋ ਬਹੁਤ ਘੱਟ ਲੋਕਾਂ ਨੂੰ ਪਤਾ ਹੁੰਦੀ ਹੈ। ਜਿਵੇਂ ਲਾਖ ਦੀ ਚੂੜੀ , ਚੰਦੇਰੀ ਸਾਡੀ ਜਾਂ ਮਿੱਟੀ ਦੇ ਘੜੇ ।
ਉਹ ਦੱਸਦੇ ਹਨ ਕਿ ਅਸੀਂ ਜੋ ਵੀ ਪ੍ਰੋਡਕਟ ਵੈੱਬਸਾਈਟ ‘ਤੇ ਪਾਉਂਦੇ ਹਾਂ। ਉਹਦੇ ਨਾਲ ਪ੍ਰੋਡਕਟ ਦੀ ਖੂਬੀਆਂ , ਉਸਨੂੰ ਤਿਆਰ ਕਰਨ ਦੇ ਪ੍ਰੋਸੈਸ ਦੀ ਕਹਾਣੀ ਅਤੇ ਉਸ ਕਾਰੀਗਰ ਦੀ ਕਹਾਣੀ ਵੀ ਅਪਲੋਡ ਕਰਦੇ ਹਾਂ । ਤਾਂ ਕਿ ਲੋਕ ਸਮਾਨ ਖਰੀਦਣ ਅਤੇ ਉਹਨਾਂ ਨੂੰ ਪਤਾ ਲੱਗੇ ਕਿ ਇਸ ਪ੍ਰੋਡਕਟ ਨੂੰ ਕਿਵੇਂ ਤਿਆਰ ਕੀਤਾ ਗਿਆ ਹੈ। ਇਸਨੂੰ ਤਿਆਰ ਕਿਵੇਂ ਕੀਤਾ ਗਿਆ । ਇਸਦੇ ਕਾਰੀਗਰ ਦਾ ਨਾਂਮ ਵੀ ਹੁੰਦਾ ਹੈ , ਉਸਦੀ ਕਲਾ ਬਾਰੇ ਲੋਕਾਂ ਨੂੰ ਜਾਣਕਾਰੀ ਵੀ ਮਿਲਦੀ ਹੈ।
ਸੁਮਿਰਨ ਦੀ ਟੀਮ ਵਿੱਚ ਹਾਲੇ 13 ਵਿਅਕਤੀ ਕੰਮ ਕਰਦੇ ਹਨ । 800 ਤੋਂ ਜਿ਼ਆਦਾ ਕਾਰੀਗਰ ਇਸ ਨਾਲ ਜੁੜੇ ਹੋਏ ਹਨ। ਇਨ੍ਹਾਂ ਸਾਰਿਆਂ ਤੋਂ ਵੱਧ ਫਾਇਦਾ ਕਾਰੀਗਰਾਂ ਨੰ ਵੀ ਹੈ ਜਿੰਨ੍ਹਾਂ ਨੂੰ ਆਪਣਾ ਸਮਾਨ ਵੇਚਣ ਲਈ ਇੱਧਰ – ਉਧਰ ਨਹੀਂ ਭਟਕਣਾ ਪੈਂਦਾ ਅਤੇ ਭਾਅ ਵੀ ਸਹੀ ਮਿਲ ਜਾਂਦਾ ਹੈ। ਮੱਧ ਪ੍ਰਦੇਸ਼, ਰਾਜਸਥਾਨ , ਗੁਜਰਾਤ , ਬਿਹਾਰ ਅਤੇ ਕਸ਼ਮੀਰ ਵਿੱਚ ਕਈ ਰਾਜਾਂ ਦੇ ਹੈਂਡਮੇਡ ਕਰਾਫਟ ਜਿਵੇਂ ਸਾੜੀ , ਮਿੱਟੀ ਦੇ ਬਰਤਨ, ਪੇਟਿੰਗਸ , ਈਅਰ ਰਿੰਗਸ, ਚੂੜੀਆਂ , ਸਿੰ਼ਗਾਰ ਦੀਆਂ ਆਈਟਮਾਂ ਇਹਨਾਂ ਦੇ ਆਨਲਾਈਨ ਸਟੋਰ ਤੇ ਮਿਲਦੀਆਂ ਹਨ।

Real Estate